ਨਰੇਸ਼ ਕੁਮਾਰ ਦਾ ਦੇਹਾਂਤ, ਸ਼ੋਕ ਸਭਾ ਤੇ ਅੰਮ੍ਰਿਤਵਾਣੀ ਦਾ ਪਾਠ ਅੱਜ
ਨਰੇਸ਼ ਕੁਮਾਰ ਦਾ ਦੇਹਾਂਤ, ਨਮਿੱਤ ਸ਼ੋਕ ਸਭਾ ਤੇ ਅੰਮ੍ਰਿਤਵਾਨੀ ਦਾ ਪਾਠ ਅੱਜ
Publish Date: Tue, 24 Feb 2026 03:36 PM (IST)
Updated Date: Tue, 24 Feb 2026 03:40 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ : ਭਾਰਤੀ ਸਟੇਟ ਬੈਂਕ ਦੇ ਕਰਮਚਾਰੀ ਤੇ ਯੋਗ ਗੁਰੂ ਵਿਨੀਤ ਬਾਂਸਲ ਦੇ ਪਿਤਾ ਨਰੇਸ਼ ਕੁਮਾਰ ਬਾਂਸਲ ਵਾਸੀ ਗਿੱਦੜਬਾਹਾ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ। ਸਵ. ਨਰੇਸ਼ ਕੁਮਾਰ ਬਾਂਸਲ ਦੇ ਦੇਹਾਂਤ ’ਤੇ ਗਿੱਦੜਬਾਹਾ ਦੀਆਂ ਸਮਾਜਿਕ, ਰਾਜਨੀਤਿਕ, ਧਾਰਮਿਕ, ਵਪਾਰਕ ਜੱਥੇਬੰਦੀਆਂ ਵੱਲੋਂ ਬਾਂਸਲ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਵ. ਨਰੇਸ਼ ਕੁਮਾਰ ਬਾਂਸਲ ਦੇ ਨਮਿੱਤ ਸ਼ੋਕ ਸਭਾ ਅਤੇ ਅੰਮ੍ਰਿਤਵਾਨੀ ਦਾ ਪਾਠ 25 ਫਰਵਰੀ ਦਿਨ ਬੁੱਧਵਾਰ ਨੂੰ ਬਾਅਦ ਦੁਪਹਿਰ 12 ਤੋਂ 1:00 ਵਜੇ ਤੱਕ ਐੱਸਐੱਸਡੀ ਕਮਿਊਨਿਟੀ ਸੈਂਟਰ (ਮੰਡੀ ਵਾਲੀ ਧਰਮਸ਼ਾਲਾ) ਗਿੱਦੜਬਾਹਾ ਵਿਖੇ ਹੋਵੇਗੀ।