ਮੁਕਤਸਰ ਵਿਕਾਸ ਮਿਸ਼ਨ ਨੇ ਸਾਹਿਲ ਕੁਮਾਰ ਹੈਪੀ ਨੂੰ ਸਨਮਾਨਿਤ ਕੀਤਾ
ਮੁਕਤਸਰ ਵਿਕਾਸ ਮਿਸ਼ਨ ਨੇ ਸਾਹਿਲ ਕੁਮਾਰ ਹੈਪੀ ਨੂੰ ਸਨਮਾਨਿਤ ਕੀਤਾ : ਢੋਸੀਵਾਲ
Publish Date: Fri, 06 Feb 2026 03:59 PM (IST)
Updated Date: Fri, 06 Feb 2026 04:02 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਵਿਕਾਸ ਮਿਸ਼ਨ ਦੇ ਸੰਸਥਾਪਕ ਮੈਂਬਰਾਂ ਵਿੱਚੋਂ ਸੀਨੀਅਰ ਆਗੂ ਅਤੇ ਮਿਸ਼ਨ ਦੇ ਲੋਕ ਸੰਪਰਕ ਵਿੰਗ ਦੇ ਡਿਪਟੀ ਡਾਇਰੈਕਟਰ ਸਾਹਿਲ ਕੁਮਾਰ ਹੈਪੀ ਪਿਛਲੇ ਦਿਨੀਂ ਸਰਬ ਸੰਮਤੀ ਨਾਲ ਅਰੋੜਾ ਵਿਕਾਸ ਮੰਚ ਦੇ ਜਿਲ੍ਹਾ ਪ੍ਰਧਾਨ ਚੁਣੇ ਗਏ ਹਨ। ਵਿਕਾਸ ਮਿਸ਼ਨ ਵੱਲੋਂ ਸਮਾਰੋਹ ਆਯੋਜਿਤ ਕੀਤਾ ਗਿਆ। ਮਿਸ਼ਨ ਮੁਖੀ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠ ਸਮਾਰੋਹ ਦੌਰਾਨ ਮਿਸ਼ਨ ਦੇ ਚੇਅਰਮੈਨ ਨਿਰੰਜਣ ਸਿੰਘ ਰੱਖਰਾ, ਪੈਟਰਨ ਡਾ. ਸੁਰਿੰਦਰ ਗਿਰਧਰ, ਕੇਐਂਲ ਮਹਿੰਦਰਾ, ਰਾਜੇਸ਼ ਗਿਰਧਰ, ਬਲਜੀਤ ਸਿੰਘ ਅਰੋੜਾ, ਰਵਿੰਦਰ ਕਟਾਰੀਆ, ਅਮਰ ਨਾਥ ਸੇਰਸੀਆ, ਨਰਿੰਦਰ ਕਾਕਾ ਤੇ ਕਰਨ ਲੂਣਾ ਵੱਲੋਂ ਸਾਹਿਲ ਕੁਮਾਰ ਹੈਪੀ ਨੂੰ ਸਨਮਾਨਿਤ ਕੀਤਾ ਗਿਆ। ਹੈਪੀ ਨੇ ਸਮੁੱਚੇ ਮਿਸ਼ਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਸਮਾਜ ਸੇਵਾ ਦੇ ਕਾਰਜਾਂ ਸੱਚੀ ਪ੍ਰੇਰਣਾ ਮਿਸ਼ਨ ਪ੍ਰਧਾਨ ਸ੍ਰੀ ਢੋਸੀਵਾਲ ਤੋਂ ਮਿਲੀ ਹੈ ਅਤੇ ਉਹ ਉਨ੍ਹਾਂ ਨੂੰ ਆਪਣਾ ਆਦਰਸ਼ ਮੰਨਦੇ ਹਨ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਹ ਅਰੋੜਾ ਵਿਕਾਸ ਮੰਚ ਵਿੱਚ ਪੂਰੀ ਤਨਦੇਹੀ ਨਾਲ ਆਪਣੀ ਜਿੰਮੇ ਲਗਾਈ ਡਿਊਟੀ ਨੂੰ ਨਿਭਾਉਣਗੇ।