ਨੈਸ਼ਨਲ ਹਾਈਵੇ ਤੇ ਲੀਡ ਏਜੰਸੀ ਵੱਲੋਂ ਮੁਕਤੀਸਰ ਵੈਲਫੇਅਰ ਕਲੱਬ ਦਾ ਸਨਮਾਨ
ਨੈਸ਼ਨਲ ਹਾਈਵੇ ਤੇ ਲੀਡ ਏਜੰਸੀ ਵੱਲੋਂ ਮੁਕਤੀਸਰ ਵੈਲਫੇਅਰ ਕਲੱਬ ਦਾ ਵਿਸ਼ੇਸ਼ ਸਨਮਾਨ
Publish Date: Sat, 07 Feb 2026 03:28 PM (IST)
Updated Date: Sat, 07 Feb 2026 03:29 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਪੰਜਾਬ ’ਚ ਸੜਕ ਸੁਰੱਖਿਆ ਦੇ ਸਬੰਧ ਵਿੱਚ ਵੱਡੇ ਪੱਧਰ ’ਤੇ ਕੰਮ ਕਰ ਰਹੀ ਮੁਕਤੀਸਰ ਵੈਲਫੇਅਰ ਕਲੱਬ ਰਜਿਸਟਰ ਨੈਸ਼ਨਲ ਅਵਾਰਡੀ ਸੰਸਥਾ ਵੱਲੋਂ ਪਹਿਲੀ ਤੋਂ 31 ਜਨਵਰੀ ਤੱਕ ਵੱਡੇ ਪੱਧਰ ’ਤੇ ਸੜਕ ਸੁਰੱਖਿਆ ਮਹੀਨਾ ਸ੍ਰੀ ਮੁਕਤਸਰ ਸਾਹਿਬ ਵਿਖੇ ਮਨਾਇਆ ਗਿਆ। ਇਸ ਮਹੀਨੇ ਦੌਰਾਨ ਮੁਕਤੀਸਰ ਵੈੱਲਫੇਅਰ ਕਲੱਬ ਦੀ ਟੀਮ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਜਾਗਰੂਕਤਾ ਗਤੀਵਿਧੀਆਂ ਕਰਕੇ ਲੋਕਾਂ ਨੂੰ ਸੜਕੀ ਹਾਦਸਿਆਂ ਤੋਂ ਬਚਣ ਲਈ ਪ੍ਰੇਰਿਤ ਕੀਤਾ ਗਿਆ। ਇਨ੍ਹਾਂ ਉਪਰਾਲਿਆਂ ਦੀ ਤਾਰੀਫ ਕਰਦੇ ਹੋਏ ਅੱਜ ਪੰਜਾਬ ਪੱਧਰ ’ਤੇ ਨੈਸ਼ਨਲ ਹਾਈਵੇ ਅਥਾਰਟੀ ਫਾਰ ਇੰਡੀਆ ਅਤੇ ਲੀਡ ਏਜੰਸੀ ਪੰਜਾਬ ਸਟੇਟ ਰੋਡ ਸੇਫਟੀ ਕੌਂਸਲ ਵੱਲੋਂ 26 ਸੈਕਟਰ ਮਹਾਤਮਾ ਗਾਂਧੀ ਸਟੇਟ ਇੰਸਟੀਟਿਊਟ ਵਿਖੇ ਰੱਖੇ ਗਏ ਪ੍ਰੋਗਰਾਮ ’ਚ ਵਿਸ਼ੇਸ਼ ਤੌਰ ’ਤੇ ‘ਮੁਕਤੀਸਰ ਵੈਲਫੇਅਰ ਕਲੱਬ’ ਦੀ ਟੀਮ ਨੂੰ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਨੈਸ਼ਨਲ ਹਾਈਵੇ ਅਤੇ ਲੀਡ ਏਜੰਸੀ ਦੇ ਉੱਚ ਅਧਿਕਾਰੀਆਂ ਵੱਲੋਂ ਸੰਸਥਾ ਦਾ ਕੀਤਾ ਗਿਆ ਸਨਮਾਨ ਲੈਣ ’ਚ ਮੁਕਤੀਸਰ ਵੈਲਫੇਅਰ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਛਾਬੜਾ, ਡਾ. ਵਿਜੇ ਬਜਾਜ, ਦੀਪਾਂਸ਼ੂ ਕੁਮਾਰ, ਅਸ਼ੀਸ਼ ਕੁਮਾਰ ਬਾਂਸਲ ਐਡਵੋਕੇਟ, ਅੰਮ੍ਰਿਤ ਪਾਲ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ। ਜਸਪ੍ਰੀਤ ਸਿੰਘ ਛਾਬੜਾ ਨੇ ਕਿਹਾ ਕਿ ਮੁਕਤੀਸਰ ਸੰਸਥਾ ਵੱਡੇ ਪੱਧਰ ’ਤੇ ਸੜਕ ਸੁਰੱਖਿਆ ਜਾਗਰੂਕਤਾ ’ਤੇ ਕੰਮ ਕਰ ਰਹੀ ਹੈ। ਸੰਸਥਾ ਵੱਲੋਂ ਸਮੇਂ-ਸਮੇਂ ’ਤੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਉਪਰਾਲੇ ਕੀਤੇ ਜਾਂਦੇ ਹਨ। ਅੱਜ ਇਨ੍ਹਾਂ ਵੱਲੋਂ ਕੀਤੇ ਗਏ ਸ਼ਲਾਘਾਯੋਗ ਕੰਮਾਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਵੱਲੋਂ ਇਹ ਸਨਮਾਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੰਸਥਾ ਲਗਾਤਾਰ ਹੀ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਉਪਰਾਲੇ ਕਰਦੀ ਰਹੇਗੀ ਅਤੇ ਜਾਗਰੂਕਤਾ ਅਭਿਆਨ ਨੂੰ ਹੋਰ ਵਧਾਇਆ ਜਾਵੇਗਾ।