ਮੁਕਤੀਸਰ ਵੈਲਫੇਅਰ ਕਲੱਬ ਨੇ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ
ਮੁਕਤੀਸਰ ਵੈਲਫੇਅਰ ਕਲੱਬ ਨੇ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ
Publish Date: Tue, 21 Apr 2026 03:31 PM (IST)
Updated Date: Tue, 21 Apr 2026 03:34 PM (IST)
ਸਟਾਫ ਰਿਪੋਰਟਰ. ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਮੁਕਤੀਸਰ ਵੈਲਫੇਅਰ ਕਲੱਬ ਨੈਸ਼ਨਲ ਐਵਾਰਡੀ ਐਨਜੀਓ ਵੱਲੋਂ ਸੋਸਵਾ ਐਨਜੀਓ ਦੇ ਸਹਿਯੋਗ ਨਾਲ ਰੁਪਾਣਾ ਵਿਖੇ ਸਿਲਾਈ ਸੈਂਟਰ ਦੀ ਸਮਾਪਤੀ ਦੌਰਾਨ 25 ਲੜਕੀਆਂ ਨੂੰ ਸਿਲਾਈ ਮਸ਼ੀਨਾਂ ਤੇ ਛੇ-ਛੇ ਮਹੀਨਿਆਂ ਦਾ ਤਜਰਬਾ ਸਰਟੀਫਿਕੇਟ ਦਿੱਤਾ ਗਿਆ। ਸੰਸਥਾ ਪ੍ਰਧਾਨ ਜਸਪ੍ਰੀਤ ਸਿੰਘ ਛਾਬੜਾ ਨੇ ਦੱਸਿਆ ਕਿ ਹੁਣ ਤੱਕ 700 ਤੋਂ ਵੱਧ ਸਿਲਾਈ ਮਸ਼ੀਨਾਂ ਜ਼ਰੂਰਤਵੰਦ ਲੜਕੀਆਂ ਨੂੰ ਵੰਢ ਚੁੱਕੇ ਹਾਂ। ਸਿਲਾਈ ਕੋਰਸ ਤੋਂ ਬਾਅਦ ’ਚ ਤਜਰਬਾ ਸਰਟੀਫਿਕੇਟ ਵੀ ਦਿੱਤਾ ਜਾਂਦਾ ਹੈ। ਉਨਾਂ ਕਿਹਾ ਕਿ ਔਰਤਾਂ ਨੂੰ ਆਪਣੇ ਪੈਰਾਂ ਤੇ ਮਜਬੂਤ ਕਰਨ ਲਈ ਸੰਸਥਾ ਲਗਾਤਾਰ ਵਿਸ਼ੇਸ਼ ਉਪਰਾਲੇ ਕਰ ਰਹੀ ਹੈ। ਛਾਬੜਾ ਨੇ ਦੱਸਿਆ ਕਿ ਇਸ ਸੈਂਟਰ ਦੌਰਾਨ ਸਾਡੀ ਸੰਸਥਾ ਵੱਲੋਂ ਹਰੇਕ ਪ੍ਰਕਾਰ ਦਾ ਸਮਾਨ ਲੜਕੀਆਂ ਨੂੰ ਮੁਹੱਈਆ ਕਰਵਾਇਆ ਜਾਂਦਾ ਹੈ ਤੇ ਸਮੇਂ ਸਮੇਂ ਤੇ ਇਨਾਂ ਵੱਲੋਂ ਸਿੱਖੇ ਜਾ ਰਹੇ ਕੰਮ ਸਬੰਧੀ ਗੱਲਬਾਤ ਕੀਤੀ ਜਾਂਦੀ ਹੈ ਤਾਂ ਜੋ ਇਹ ਚੰਗੇ ਤਰੀਕੇ ਨਾਲ ਇਥੋਂ ਸਿੱਖਿਆ ਪ੍ਰਾਪਤ ਕਰਕੇ ਕਾਮਯਾਬੀ ਪ੍ਰਾਪਤ ਕਰ ਸਕਣ। ਇਸ ਦੌਰਾਨ ਡਾਕਟਰ ਵਿਜੇ ਬਜਾਜ, ਲਾਲ ਚੰਦ ਰੁਪਾਣਾ, ਦਿਪਾਂਸ਼ੂ ਕੁਮਾਰ, ਮਨਦੀਪ ਖੁਰਾਨਾ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਮੈਂਬਰ ਹਾਜ਼ਰ ਸਨ।