ਸੜਕੀ ਹਾਦਸੇ ਰੁਕਣ ਤੇ ਲੋਕਾਂ ਸੁਰੱਖਿਅਤ ਰਹਿਣ : ਜਸਪ੍ਰੀਤ ਛਾਬੜਾ
ਲੋਕਾਂ ਦੀ ਸੁਰੱਖਿਆ ਲਈ ਮੁਕਤੀਸਰ ਸੰਸਥਾ ਦਿਨ ਰਾਤ ਚਲਾ ਰਹੀ ਹੈ ਸੁਰੱਖਿਆ ਅਭਿਆਨ
Publish Date: Sun, 11 Jan 2026 04:46 PM (IST)
Updated Date: Sun, 11 Jan 2026 04:48 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸੜਕ ਸੁਰੱਖਿਆ ਮਹੀਨੇ ਦੌਰਾਨ ਸ੍ਰੀ ਮੁਕਤਸਰ ਸਾਹਿਬ ਵਿਖੇ ਵੱਡੇ ਪੱਧਰ ’ਤੇ ਜਾਗਰੂਕਤਾ ਅਭਿਆਨ ਚਲਾ ਰਹੀ ਨੈਸ਼ਨਲ ਅਵਾਰਡੀ ਸੰਸਥਾ ਮੁਕਤੀਸਰ ਵੈਲਫੇਅਰ ਕਲੱਬ ਦੀ ਟੀਮ ਦਿਨ ਰਾਤ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਸੜਕਾਂ ਉੱਪਰ ਵਿਸ਼ੇਸ਼ ਉਪਰਾਲੇ ਕਰ ਰਹੀ ਹੈ। ਬੀਤੀ ਰਾਤ ਸੰਸਥਾ ਨੇ 12 ਵਜੇ ਤੱਕ ਸੜਕਾਂ ਉੱਪਰ ਆਉਂਦੇ ਦਰੱਖਤ ਖੰਬੇ ਅਤੇ ਪੋਲਾਂ ਦੇ ਉੱਪਰ ਰੇਡੀਅਮ ਰਿਫਲੈਕਟਰ ਟੇਪਾਂ ਲਗਾਈਆਂ ਤਾਂ ਜੋ ਲੋਕਾਂ ਨੂੰ ਦੂਰੋਂ ਇਨ੍ਹਾਂ ਬਾਰੇ ਪਤਾ ਲੱਗ ਸਕੇ ਅਤੇ ਹਾਦਸਿਆਂ ਨੂੰ ਰੋਕਿਆ ਜਾ ਸਕੇ ਜਸਪ੍ਰੀਤ ਸਿੰਘ ਛਾਬੜਾ ਨੇ ਕਿਹਾ ਕਿ ਕੁਝ ਹਾਦਸੇ ਮਨੁੱਖਾਂ ਦੀ ਅਣਗਹਿਲੀ ਕਰਕੇ ਹੁੰਦੇ ਹਨ ਅਤੇ ਕੁਝ ਕੁਦਰਤੀ ਤੌਰ ’ਤੇ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਹਾਦਸੇ ਕੁਦਰਤੀ ਤੌਰ ’ਤੇ ਹੁੰਦੇ ਹਨ ਉਨ੍ਹਾਂ ’ਚ ਕੁਝ ਬਲੈਕ ਸਪੋਰਟ ਹੁੰਦੇ ਹਨ ਜਿਨਾਂ ਨੂੰ ਠੀਕ ਕਰਨ ਦਾ ਪ੍ਰਿਆਸ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਸਥਾ ਦੀ ਟੀਮ ਪੂਰੀ ਠੰਡ ’ਚ ਰਾਤ ਨੂੰ ਸੜਕਾਂ ’ਤੇ ਜਾ ਕੇ ਸੜਕ ਸੁਰੱਖਿਆ ਮੁਹਿੰਮ ਚਲਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮਹੀਨੇ ਦੌਰਾਨ ਵੱਧ ਤੋਂ ਵੱਧ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾਣਗੀਆਂ ਸਾਡੀ ਸੰਸਥਾ ਵੱਲੋਂ ਲਗਾਤਾਰ ਸਾਲ ਭਰ ਸੜਕ ਸੁਰੱਖਿਆ ’ਤੇ ਕੰਮ ਕੀਤਾ ਜਾਂਦਾ ਹੈ ਪ੍ਰੰਤੂ ਇਸ ਮਹੀਨੇ ਅਸੀਂ ਲੋਕਾਂ ਤੱਕ ਜਾਗਰੂਕਤਾ ਪਹੁੰਚਾਉਣ ਲਈ ਵੱਧ ਚੜ ਕੇ ਭੂਮਿਕਾ ਨਿਭਾ ਰਹੇ ਹਾਂ। ਛਾਬੜਾ ਨੇ ਕਿਹਾ ਕਿ ਜੇਕਰ ਕੋਈ ਸਾਡੇ ਪਰਿਵਾਰ ਦਾ ਮੈਂਬਰ ਹੈ ਜਾਂ ਨਹੀਂ ਹਰੇਕ ਕਿਸੇ ਦੀ ਜਾਨ ਨੂੰ ਸੁਰੱਖਿਤ ਰੱਖਣਾ ਸਾਡੀ ਜਿੰਮੇਵਾਰੀ ਹੈ। ਇਸ ਮੌਕੇ ਦੀਪਾਨਸ਼ੂ ਮੈਨੀ, ਦੀਪਾਂਸ਼ੂ ਕੁਮਾਰ, ਵਾਸੂ ਕੁਮਾਰ, ਇਸ਼ਨਾਨ ਕੁਮਾਰ, ਮਦਨ ਲਾਲ, ਸੁਖਵਿੰਦਰ ਸਿੰਘ, ਮਨਦੀਪ ਖੁਰਾਣਾ ਆਦਿ ਹਾਜ਼ਰ ਸਨ।