1000 ਤੋਂ ਵੱਧ ਦਰੱਖਤਾਂ ’ਤੇ ਮੁਕਤੀਸਰ ਸੰਸਥਾ ਲਗਾਏਗੀ ਰੇਡੀਅਮ ਪਲੇਟਾਂ
1000 ਤੋਂ ਵੱਧ ਦਰੱਖਤਾਂ ’ਤੇ ਮੁਕਤੀਸਰ ਸੰਸਥਾ ਲਗਾਏਗੀ ਰੇਡੀਅਮ ਪਲੇਟਾਂ
Publish Date: Wed, 07 Jan 2026 04:58 PM (IST)
Updated Date: Wed, 07 Jan 2026 05:00 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਲੋਕਾਂ ਨੂੰ ਸੜਕੀ ਹਾਦਸਿਆਂ ਤੋਂ ਬਚਾਉਣ ਲਈ ਸ੍ਰੀ ਮੁਕਤਸਰ ਸਾਹਿਬ ਵਿਖੇ ਵੱਡੇ ਪੱਧਰ ’ਤੇ ਕੰਮ ਕਰ ਰਹੀ ਮੁਕਤੀਸਰ ਵੈੱਲਫੇਅਰ ਕਲੱਬ ਵੱਲੋਂ ਟ੍ਰਾਂਸਪੋਰਟ ਵਿਭਾਗ ਪੰਜਾਬ ਪੁਲਿਸ ਦੇ ਸਹਿਯੋਗ ਦੇ ਨਾਲ ਉਨ੍ਹਾਂ ਦਰੱਖਤਾਂ ’ਤੇ ਰੇਡੀਅਮ ਰਿਫਲੈਕਟਰ ਪਲੇਟਾਂ ਲਗਾਈਆਂ ਜਾਣਗੀਆਂ ਜੋ ਸੜਕ ਦੇ ਬਿਲਕੁਲ ਨਜ਼ਦੀਕ ਹਨ। ਅੱਜ ਇਨਾਂ ਪਲੇਟਾਂ ਨੂੰ ਏਆਰਟੀਓ ਜਸਵਿੰਦਰ ਕੰਬੋਜ ਵੱਲੋਂ ਜਾਰੀ ਕੀਤਾ, ਇਸ ਮੌਕੇ ਉਨ੍ਹਾਂ ਨਾਲ ਮੁਕਤੀਸਰ ਵੈੱਲਫੇਅਰ ਕਲੱਬ ਦੇ ਪ੍ਰਧਾਨ ਅਤੇ ਪੰਜਾਬ ਰਾਜ ਸੜਕ ਸੁਰੱਖਿਆ ਸਲਾਹਕਾਰ ਕਮੇਟੀ ਦੇ ਮੈਂਬਰ ਜਸਪ੍ਰੀਤ ਸਿੰਘ ਛਾਬੜਾ ਅਤੇ ਜ਼ਿਲ੍ਹਾ ਟਰੈਫਿਕ ਇੰਚਾਰਜ ਸੁਖਦੇਵ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਲੀਡ ਏਜੰਸੀ ਪੰਜਾਬ ਸਟੇਟ ਰੋਡ ਸੇਫਟੀ ਕੌਂਸਲ ਦੇ ਅਧੀਨ ਇੰਪੈਨਲਮੈਂਟ ਐਨਜੀਓ ਮੁਕਤੀਸਰ ਵੈਲਫੇਅਰ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਛਾਬੜਾ ਨੇ ਕਿਹਾ ਕਿ ਇਹ ਮੁਹਿੰਮ ਦੌਰਾਨ ਅਸੀਂ ਡਿਪਟੀ ਕਮਿਸ਼ਨਰ ਦਫਤਰ ਵਾਲਾ ਰੋਡ ਅਤੇ ਬਠਿੰਡਾ ਰੋਡ ਅਤੇ ਮਲੋਟ ਰੋਡ ਦਾ ਕੁਝ ਹਿੱਸਾ ਕਵਰ ਕਰਾਂਗੇ ਇਹ ਮੁਹਿੰਮ ਦੌਰਾਨ ਵਨ ਵਿਭਾਗ ਦਾ ਵਿਸ਼ੇਸ਼ ਸਹਿਯੋਗ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕੁਝ ਖਤਰਨਾਕ ਮੋੜਾ ’ਤੇ ਰਾਤ ਸਮੇਂ ਪਤਾ ਨਹੀਂ ਲੱਗਦਾ ਸੜਕਾਂ ਦੇ ਨਜ਼ਦੀਕ ਜੋ ਦਰੱਖਤ ਹਨ ਉਨ੍ਹਾਂ ’ਤੇ ਰੇਡੀਅਮ ਰਿਫਲੈਕਟਰ ਪਲੇਟਾਂ ਲਗਾਈਆਂ ਗਈਆਂ ਹਨ ਤਾਂ ਜੋ ਦੂਰੋਂ ਚਮਕ ਨਾਲ ਰਾਹਗੀਰਾਂ ਨੂੰ ਇਨ੍ਹਾਂ ਦਰੱਖਤਾਂ ਬਾਰੇ ਪਤਾ ਚੱਲ ਜਾਵੇ ਅਤੇ ਹੋਣ ਵਾਲੇ ਸੜਕੀ ਹਾਦਸਿਆਂ ਨੂੰ ਰੋਕਿਆ ਜਾ ਸਕੇ। ਏਆਰਟੀਓ ਜਸਵਿੰਦਰ ਕੰਬੋਜ ਨੇ ਕਿਹਾ ਕਿ ਸਾਡੇ ਵੱਲੋਂ ਸੜਕ ਸੁਰੱਖਿਆ ਮਹੀਨੇ ਦੌਰਾਨ ਕੀਤੇ ਜਾ ਰਹੇ ਉਪਰਾਲਿਆਂ ਨਾਲ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਰੋਜ਼ਾਨਾ ਹੀ ਅਸੀਂ ਮੁਕਤੀਸਰ ਵੈੱਲਫੇਅਰ ਕਲੱਬ ਨਾਲ ਰਲ ਕੇ ਸੜਕ ਸੁਰੱਖਿਆ ਸਬੰਧੀ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ ਕਰ ਰਹੇ ਹਾਂ ਤਾਂ ਜੋ ਅਸੀਂ ਸੜਕੀ ਹਾਦਸਾ ਦੌਰਾਨ ਮੌਤਾਂ ਦੇ ਅੰਕੜਿਆਂ ਨੂੰ ਘਟਾ ਸਕੀਏ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਧੁੰਦ ਅਤੇ ਸਰਦੀ ਦੇ ਮੌਸਮ ਦੌਰਾਨ ਤੇਜ਼ ਰਫਤਾਰ ’ਚ ਵਾਹਨ ਨਾ ਚਲਾਉਣ ਉਹ ਆਪਣੇ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਸੜਕੀ ਨਿਯਮਾਂ ਦਾ ਪਾਲਣਾਂ ਕਰਨ। ਇਸ ਦੌਰਾਨ ਜ਼ਿਲ੍ਹਾ ਟਰੈਫਿਕ ਇੰਚਾਰਜ ਸੁਖਦੇਵ ਸਿੰਘ ਨੇ ਕਿਹਾ ਕਿ ਇਸ ਮਹੀਨੇ ਦੌਰਾਨ ਅਸੀਂ ਸਾਰੇ ਰਲ ਕੇ ਲੋਕਾਂ ’ਚ ਜਾਗਰੂਕਤਾ ਮੁਹਿੰਮ ਚਲਾਵਾਂਗੇ ਅਤੇ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਸਾਡੇ ਨਾਲ ਜੁੜ ਕੇ ਇਸ ਜਾਗਰੂਕਤਾ ਮੁਹਿੰਮ ਦਾ ਹਿੱਸਾ ਬਣਨ। ਇਸ ਮੌਕੇ ਟਰੈਫਿਕ ਐਜੂਕੇਸ਼ਨ ਸੈੱਲ ਤੋਂ ਹਰਮੰਦਰ ਸਿੰਘ, ਡਾਕਟਰ ਵਿਜੇ ਬਜਾਜ, ਦੀਪਾਂਸ਼ੂ ਕੁਮਾਰ, ਲਵਦੀਪ ਸਿੰਘ, ਮਨਿੰਦਰ ਸਿੰਘ, ਏਐਸਆਈ ਗੁਰਬਚਨ ਸਿੰਘ, ਟਰੈਫਿਕ ਮੁਨਸ਼ੀ ਯਾਦਵਿੰਦਰ ਸਿੰਘ, ਗੋਰਾ ਸਿੰਘ ਏਐਸਆਈ, ਮੁਕੰਦ ਸਿੰਘ, ਮਲਕੀਤ ਸਿੰਘ, ਹੌਲਦਾਰ ਜਸਵੰਤ ਸਿੰਘ ਆਦਿ ਹਾਜ਼ਰ ਸਨ।