ਖਤਰਨਾਕ ਮੋੜਾਂ ’ਤੇ ਮੁਕਤੀਸਰ ਸੰਸਥਾ ਨੇ ਰੇਡੀਅਮ ਟੇਪਾਂ ਲਗਾਈਆਂ
ਖਤਰਨਾਕ ਮੋੜਾਂ ਤੇ ਮੁਕਤੀਸਰ ਸੰਸਥਾ ਨੇ ਰੇਡੀਅਮ ਰਿਫਲੈਕਟਰ ਟੇਪਾਂ ਲਗਾਈਆਂ
Publish Date: Sat, 03 Jan 2026 03:45 PM (IST)
Updated Date: Sat, 03 Jan 2026 03:47 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸੜਕ ਸੁਰੱਖਿਆ ਮਹੀਨੇ ਤਹਿਤ ਮੁਕਤੀਸਰ ਵੈੱਲਫੇਅਰ ਕਲੱਬ ਵੱਲੋਂ ਸ਼ਹਿਰ ਦੇ ਖਤਰਨਾਕ ਮੋੜਾ ’ਤੇ ਰੇਡੀਅਮ ਰਿਫਲੈਕਟਰ ਪਲੇਟਾਂ ਲਗਾਈਆਂ ਗਈਆਂ। ਸੰਸਥਾ ਦੀ ਟੀਮ ਨੇ ਰੇਲਵੇ ਸਟੇਸ਼ਨ ਮਲੋਟ ਰੋਡ ਬਠਿੰਡਾ ਰੋਡ ਕੋਟਕਪੂਰਾ ਰੋਡ ਅਤੇ ਹੋਰ ਵੱਖ ਵੱਖ ਜਗ੍ਹਾ ’ਤੇ ਟੇਪਾਂ ਲਗਾਈਆਂ ਗਈਆਂ। ਸੰਸਥਾ ਦੇ ਪ੍ਰਧਾਨ ਜਸਪ੍ਰੀਤ ਸਿੰਘ ਛਾਬੜਾ, ਦੀਪਾਸੂ ਕੁਮਾਰ, ਯੁੱਧਵੀਰ ਸਿੰਘ, ਅਜੇ ਪਾਸੀ, ਨਵਦੀਪ ਸਿੰਘ ਆਦਿ ਹਾਜ਼ਰ ਸਨ। ਸੰਸਥਾ ਦੇ ਪ੍ਰਧਾਨ ਜਸਪ੍ਰੀਤ ਸਿੰਘ ਛਾਬੜਾ ਨੇ ਕਿਹਾ ਕਿ ਸੜਕੀ ਹਾਦਸਿਆਂ ਤੋਂ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਉਣਾ ਸਾਡਾ ਮੁੱਖ ਉਦੇਸ਼ ਹੈ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਸੜਕ ਸੁਰੱਖਿਆ ਜਾਗਰੂਕਤਾ ਮੁਹਿੰਮ ਨਾਲ ਜੁੜਨ ਤਾਂ ਜੋ ਅਸੀਂ ਇਸ ਮੁਹਿੰਮ ਨਾਲ ਜੁੜ ਕੇ ਸੜਕੀ ਹਾਦਸਿਆਂ ਨੂੰ ਘਟਾ ਸਕੀਏ। ਉਨ੍ਹਾਂ ਕਿਹਾ ਕਿ ਖਤਰਨਾਕ ਮੋੜਾ ਤੋਂ ਇਲਾਵਾ ਜੋ ਦਰੱਖਤ ਸੜਕਾਂ ਦੇ ਨਜ਼ਦੀਕ ਆਉਂਦੇ ਹਨ ਉਨ੍ਹਾਂ ਉੱਤੇ ਵੀ ਰੇਡੀਅਮ ਪਲੇਟਾਂ ਲਗਾਈਆਂ ਜਾਣਗੀਆਂ ਤਾਂ ਜੋ ਰਾਤ ਸਮੇਂ ਕਿਸੇ ਵੀ ਰਾਹਗੀਰ ਨੂੰ ਸਫਰ ਕਰਦੇ ਸਮੇਂ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।