ਬਿਜਨੈੱਸ ਪਲੱਸ............ਐੱਮਐੱਸ ਆਨੰਦਾ ਗਲੋਬਲ ਸਕੂਲ ਦੀ ਸ਼ੁਰੂਆਤ
ਐੱਮਐੱਸ ਆਨੰਦਾ ਗਲੋਬਲ ਸਕੂਲ ਦਾ ਮਕਸਦ ਸਸਤੀ, ਵਧੀਆ ਤੇ ਮਿਆਰੀ ਸਿੱਖਿਆ ਮੁਹੱਈਆ ਕਰਵਾਉਣਾ
Publish Date: Fri, 13 Feb 2026 03:59 PM (IST)
Updated Date: Fri, 13 Feb 2026 04:03 PM (IST)
ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਗਿੱਦੜਬਾਹਾ ਵਿਖੇ ਐੱਮਐੱਸ ਆਨੰਦਾ ਗਲੋਬਲ ਸਕੂਲ ਦੀ ਸ਼ੁਰੂਆਤ ਹੋਈ। ਇਸ ਮੌਕੇ ਸਕੂਲ ਪ੍ਰਬੰਧਕਾਂ ਡਾ. ਐੱਚਐੱਚ ਸਿੰਘ ਅਤੇ ਡਾ. ਭਰਤਦੀਪ ਗਰਗ ਨੇ ਦੱਸਿਆ ਕਿ ਫਿਲਹਾਲ ਐੱਮਐੱਸ ਆਨੰਦਾ ਗਲੋਬਲ ਸਕੂਲ ਦੀ ਪ੍ਰਾਇਮਰੀ ਬਰਾਂਚ ਨੂੰ ਉਨ੍ਹਾਂ ਦੇ ਪ੍ਰੀ-ਨਰਸਰੀ ਸਕੂਲ ਲਿਟਿਲ ਬੱਡੀ ਵਿਖੇ ਸ਼ੁਰੂ ਕੀਤਾ ਗਿਆ ਹੈ। ਡਾ. ਭਰਤਦੀਪ ਗਰਗ ਨੇ ਦੱਸਿਆ ਕਿ ਬਤੌਰ ਡਾਕਟਰ ਉਨ੍ਹਾਂ ਇਹ ਮਹਿਸੂਸ ਕੀਤਾ ਹੈ ਕਿ ਸੰਗੀਤ ਵਿਦਿਆਰਥੀਆਂ ਦੇ ਜੀਵਨ ਤੇ ਬਹੁਤ ਵਧੀਆ ਪ੍ਰਭਾਵ ਪਾਉਂਦਾ ਹੈ, ਜਿਸ ਕਾਰਨ ਉਨ੍ਹਾਂ ਸਕੂਲ ਵਿਖੇ ਉਚੇਚੇ ਤੌਰ ਤੇ ਸੰਗੀਤ ਅਤੇ ਡਾਂਸ ਦੇ ਮਾਹਿਰਾਂ ਦੀ ਨਿਯੁਕਤੀ ਕੀਤੀ ਹੈ, ਤਾਂ ਜੋ ਵਿਦਿਆਰਥੀ ਪੜ੍ਹਾਈ ਅਤੇ ਹੋਰਨਾਂ ਗਤੀਵਿਧੀਆਂ ਦੇ ਨਾਲ ਨਾਲ ਸੰਗੀਤ ਰਾਹੀਂ ਆਪਣੇ ਮਨ ਨੂੰ ਹਮੇਸ਼ਾ ਤਰੋਤਾਜ਼ਾ ਰੱਖ ਸਕਣ। ਇਸ ਮੌਕੇ ਐੱਮ.ਐੱਸ. ਆਨੰਦਾ ਗਲੋਬਲ ਸਕੂਲ ਦੀ ਪ੍ਰਬੰਧਕ ਬੇਲਾ ਗੁਪਤਾ, ਮੈਡਮ ਮੰਜੂ ਬਾਲਾ, ਡਾ. ਰੇਣੂ ਗਰਗ, ਪ੍ਰਿੰ. ਅੰਜੂ ਗਰਗ, ਸੁਮਿਤ ਬਾਂਸਲ ਚੀਨੂੰ, ਸੁਨੀਲ ਗੋਇਲ ਸੰਨੀ ਅਤੇ ਇਕਬਾਲ ਸਿੰਘ ਆਦਿ ਵੀ ਮੌਜੂਦ ਸਨ।