ਵਿਦਿਆਰਥਣ ਅੰਕਿਤਾ ’ਵਰਸਿਟੀ ਦੀ ਮੈਰਿਟ ’ਚ ਸ਼ੁਮਾਰ
ਐਮਆਰਐਸ ਕਾਲਜ ਮਲੋਟ ਦੀ ਵਿਦਿਆਰਥਣ ‘ਅੰਕਿਤਾ’ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਟਾਪਰ ਸੂਚੀ ’ਚ ਸ਼ਾਮਿਲ
Publish Date: Fri, 20 Mar 2026 03:41 PM (IST)
Updated Date: Fri, 20 Mar 2026 03:43 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮਲੋਟ : ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਦੀ ਵਿਦਿਆਰਥਣ ਅੰਕਿਤਾ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਐਲਾਨੇ ਗਏ ਐਮਏ ਸਮਾਜ ਸ਼ਾਸਤਰ ਦੇ ਨਤੀਜਿਆਂ ’ਚ ਟਾਪਰ ਸੂਚੀ ’ਚ ਸ਼ਾਮਲ ਹੋ ਕੇ ਕਾਲਜ ਦੀਆਂ ਪ੍ਰਾਪਤੀਆਂ ਦੀ ਲੜੀ ’ਚ ਇੱਕ ਹੋਰ ਮੀਲ ਪੱਥਰ ਗੱਡਦਿਆਂ ਕਾਲਜ ਦਾ ਨਾਂ ਰੁਸ਼ਨਾਇਆ ਹੈ। ਜ਼ਿਕਰਯੋਗ ਹੈ ਕਿ ਅੰਕਿਤਾ ਸਪੁੱਤਰੀ ਰਾਮਪਾਲ ਨੇ 400 ਅੰਕਾਂ ਵਿੱਚੋਂ 345 ਅੰਕ ਪ੍ਰਾਪਤ ਕਰਕੇ ਪੰਜਾਬ ਯੂਨੀਵਰਸਿਟੀ ਟਾਪਰ ਸੂਚੀ ’ਚ ਦੂਜਾ ਸਥਾਨ ਹਾਸਲ ਕੀਤਾ। ਪ੍ਰਿੰਸੀਪਲ ਡਾ. ਰਜਿੰਦਰ ਸਿੰਘ ਸੇਖੋਂ ਨੇ ਕਿਹਾ ਇਹ ਪ੍ਰਾਪਤੀ ਸਮੂਹ ਅਧਿਆਪਕ ਸਾਹਿਬਾਨ ਦੀ ਸਖ਼ਤ ਮਿਹਨਤ ਅਤੇ ਲਗਨ ਦਾ ਸਿੱਟਾ ਹੈ ਜੋ ਵਿਦਿਆਰਥੀਆਂ ਦੀ ਹਰ ਸੰਭਵ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਡਾ. ਸੇਖੋਂ ਨੇ ਕਿਹਾ ਕਿ ਸਾਡੇ ਵਿਦਿਆਰਥੀ ਅਲੱਗ ਅਲੱਗ ਖੇਤਰਾਂ ’ਚ ਮਾਣਮੱਤੀਆਂ ਪ੍ਰਾਪਤੀਆਂ ਕਰ ਰਹੇ ਹਨ ਜੋ ਕਾਲਜ ਅਤੇ ਸਮੁੱਚੇ ਇਲਾਕੇ ਲਈ ਮਾਣ ਵਾਲੀ ਗੱਲ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਅਰਥਸ਼ਾਸਤਰ ਵਿਭਾਗ ਦੀ ਵਿਦਿਆਰਥਣ ਸਮੀਕਸ਼ਾ ਤੇ ਇਤਿਹਾਸ ਵਿਭਾਗ ਦੀ ਵਿਦਿਆਰਥਣ ਰਜਨੀ ਬਾਲਾ ਵੀ ਪਿਛਲੇ ਸਮੈਸਟਰ ਦੇ ਮਾਸਟਰ ਡਿਗਰੀ ਦੇ ਐਲਾਨੇ ਗਏ ਨਤੀਜਿਆਂ ’ਚ ਪੰਜਾਬ ਯੂਨੀਵਰਸਿਟੀ ਦੀ ਮੈਰਿਟ ਸੂਚੀ ’ਚ ਸ਼ਾਮਲ ਹੋਈਆਂ ਸਨ। ਵਿਦਿਆਰਥੀਆਂ ਦੀਆਂ ਇਨ੍ਹਾਂ ਪ੍ਰਾਪਤੀਆਂ ਤੇ ਕਾਲਜ ਮਨੈਜਮੈਂਟ ਦੇ ਚੇਅਰਮੈਨ ਮਨਦੀਪ ਸਿੰਘ ਬਰਾੜ, ਜਨਰਲ ਸਕੱਤਰ ਲਖਵਿੰਦਰ ਸਿੰਘ ਰੋਹੀਵਾਲਾ, ਸਕੱਤਰ ਪਿਰਤਪਾਲ ਸਿੰਘ ਗਿੱਲ, ਖਜ਼ਾਨਚੀ ਦਲਜਿੰਦਰ ਸਿੰਘ ਸੰਧੂ, ਸਕੱਤਰ ਮਨਿੰਦਰ ਸਿੰਘ ਢਿੱਲੋਂ ਨੇ ਵਧਾਈ ਦਿੱਤੀ।