ਸੱਸ ਦੇ ਪੇਟ ’ਚ ਕਿਰਪਾਨ ਮਾਰ ਕੇ ਕੀਤਾ ਕਤਲ, ਮੁਲਜ਼ਮ ਵਿਰੁੱਧ ਮਾਮਲਾ ਦਰਜ
ਮਲੋਟ ਦੇ ਪਿੰਡ ਮੱਲਵਾਲਾ ’ਚ ਸੱਸ ਦੇ ਪੇਟ ’ਚ ਕਿਰਪਾਨ ਮਾਰਕੇ ਕਤਲ ਕਰਨ ਦੇ ਮਾਮਲੇ ’ਚ ਥਾਣਾ ਸਦਰ ਮਲੋਟ ਪੁਲਿਸ ਨੇ ਮੁਲਜ਼ਮ ਵਿਰੁੱਧ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ।ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਮੱਲਵਾਲਾ ਦੀ ਵਸਨੀਕ ਹਰਜਿੰਦਰ ਕੌਰ ਨੇ ਦੱਸਿਆ ਕਿ ਉਸਦਾ ਵਿਆਹ 2014 ’ਚ ਚੜ੍ਹਤ ਸਿੰਘ ਪੁੱਤਰ ਸੁਲੱਖਣ ਸਿੰਘ ਨਾਲ ਹੋਇਆ ਸੀ। ਉਸਦਾ ਪਤੀ ਪਿੰਡ ’ਚ ਇੱਕ ਇਲੈਕਟ੍ਰੀਸ਼ੀਅਨ ਦੀ ਦੁਕਾਨ ਚਲਾਉਂਦਾ ਹੈ।
Publish Date: Tue, 21 Apr 2026 06:28 PM (IST)
Updated Date: Tue, 21 Apr 2026 06:35 PM (IST)
ਪੱਤਰ ਪ੍ਰੇਰਕ. ਪੰਜਾਬੀ ਜਾਗਰਣ, ਮਲੋਟ : ਮਲੋਟ ਦੇ ਪਿੰਡ ਮੱਲਵਾਲਾ ’ਚ ਸੱਸ ਦੇ ਪੇਟ ’ਚ ਕਿਰਪਾਨ ਮਾਰਕੇ ਕਤਲ ਕਰਨ ਦੇ ਮਾਮਲੇ ’ਚ ਥਾਣਾ ਸਦਰ ਮਲੋਟ ਪੁਲਿਸ ਨੇ ਮੁਲਜ਼ਮ ਵਿਰੁੱਧ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ।ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਮੱਲਵਾਲਾ ਦੀ ਵਸਨੀਕ ਹਰਜਿੰਦਰ ਕੌਰ ਨੇ ਦੱਸਿਆ ਕਿ ਉਸਦਾ ਵਿਆਹ 2014 ’ਚ ਚੜ੍ਹਤ ਸਿੰਘ ਪੁੱਤਰ ਸੁਲੱਖਣ ਸਿੰਘ ਨਾਲ ਹੋਇਆ ਸੀ। ਉਸਦਾ ਪਤੀ ਪਿੰਡ ’ਚ ਇੱਕ ਇਲੈਕਟ੍ਰੀਸ਼ੀਅਨ ਦੀ ਦੁਕਾਨ ਚਲਾਉਂਦਾ ਹੈ।
19 ਅਪ੍ਰੈਲ ਨੂੰ ਮੈਂ ਤੇ ਮੇਰਾ ਪਤੀ ਘਰ ’ਚ ਸੀ ਤੇ ਮੇਰੀ ਮਾਂ ਮਹਿੰਦਰ ਕੌਰ ਵੀ ਮੱਲਵਾਲਾ ’ਚ ਸਾਡੇ ਘਰ ਆਈ ਹੋਈ ਸੀ। ਸ਼ਾਮ 6:30 ਵਜੇ ਦੇ ਕਰੀਬ ਮੇਰਾ ਪਤੀ ਚੜ੍ਹਤ ਸਿੰਘ ਘਰ ਤੋਂ ਬਾਹਰ ਭੱਜ ਰਿਹਾ ਸੀ ਤੇ ਅਸੀਂ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਫਿਰ ਉਸਨੇ ਮੇਰੀ ਮਾਂ ਤੇ ਮੇਰੇ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਤੇ ਅੰਦਰੋਂ ਕਿਰਪਾਨ ਕੱਢ ਲਈ। ਗੁੱਸੇ ’ਚ ਆ ਕੇ ਚੜ੍ਹਤ ਸਿੰਘ ਨੇ ਮਹਿੰਦਰ ਕੌਰ ਦੇ ਪੇਟ ’ਚ ਕਿਰਪਾਨ ਮਾਰੀ ਜਿਸਨੂੰ ਗੰਭੀਰ ਹਾਲਤ ’ਚ ਮਲੋਟ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਇਸ ਦੌਰਾਨ ਥਾਣਾ ਸਦਰ ਮਲੋਟ ਪੁਲਿਸ ਨੇ ਚੜ੍ਹਤ ਸਿੰਘ ਵਿਰੁੱਧ ਕਤਲ ਦਾ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ।