ਵਿਧਾਇਕ ਡਿੰਪੀ ਢਿੱਲੋਂ ਵੱਲੋਂ ਹੋਣਹਾਰ ਖਿਡਾਰੀਆਂ ਦਾ ਸਨਮਾਨ
ਵਿਧਾਇਕ ਡਿੰਪੀ ਢਿੱਲੋਂ ਵੱਲੋਂ ਹੋਣਹਾਰ ਖਿਡਾਰੀਆਂ ਨੂੰ ਕੀਤਾ ਸਨਮਾਨਿਤ
Publish Date: Fri, 02 Jan 2026 04:57 PM (IST)
Updated Date: Fri, 02 Jan 2026 04:59 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ : ਬਾਬਾ ਗੰਗਾ ਰਾਮ ਕੁਸ਼ਤੀ ਅਖਾੜਾ ਗਿੱਦੜਬਾਹਾ ਵਿਖੇ ਬੀਤੇ ਦਿਨੀ ਆਮ ਆਦਮੀ ਪਾਰਟੀ ਹਲਕਾ ਗਿੱਦੜਬਾਹਾ ਦੇ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਵੱਲੋਂ ਹੋਣਹਾਰ ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸ਼ਹਿਰੀ ਇੰਚਾਰਜ ਪ੍ਰਭਜੋਤ ਸਿੰਘ ਪੈਵੀ ਢਿੱਲੋਂ, ਸੀਨੀਅਰ ਆਗੂ ਅਸ਼ੋਕ ਬੁੱਟਰ, ਐਡਵੋਕੇਟ ਲਗਨਪ੍ਰੀਤ ਲਾਲੀ ਮਾਨ ਪ੍ਰਧਾਨ ਬਾਸਕਿਟਬਾਲ, ਚੀਨੂ ਜੈਨ, ਚੇਅਰਮੈਨ ਬਲਰਾਜ ਮਾਨ, ਪ੍ਰਧਾਨ ਹਰਿਮੰਦਰ ਸਿੰਘ ਮਾਨ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਾਧੋਦਾਸ ਸਿੰਘ ਖਾਲਸਾ ਨੇ ਦੱਸਿਆ ਕਿ ਬੀਤੇ ਦਿਨੀ ਸੀਨੀਅਰ ਨੈਸ਼ਨਲ ਬੋਟ ਰੇਸ ਚੈਂਪੀਅਨਸ਼ਿਪ ਦੌਧਰ ਬਧਨੀ ਕਲਾ ਮੋਗਾ ਵਿਖੇ ਹੋਈਆਂ ਖੇਡਾਂ ’ਚ ਗੁਰਪਾਲ ਸਿੰਘ ਗਿੱਦੜਬਾਹਾ ਨੇ ਨੈਸ਼ਨਲ ਪੱਧਰ ਤੇ ਸਿਲਵਰ ਮੈਡਲ ਹਾਸਿਲ ਕੀਤਾ ਪੰਜਾਬ ਯੂਨੀਵਰਸਿਟੀ ਇੰਟਰ ਕਾਲਜ ਖੇਡਾਂ ਵਿੱਚ ਫਰੀ ਸਟਾਇਲ ਕੁਸ਼ਤੀ ’ਚ ਵੀ ਇਸ ਨੇ ਕਾਂਸੀ ਮੈਡਲ ਹਾਸਿਲ ਕੀਤਾ ਅਖਾੜੇ ਦੀ ਹੋਣਹਾਰ ਲੜਕੀ ਅੰਮ੍ਰਿਤਾ ਚੌਹਾਨ ਪੰਜਾਬ ਸਕੂਲ ਖੇਡਾਂ ’ਚ ਸਟੇਟ ਪੱਧਰ ਤੇ ਫਰੀ ਸਟਾਈਲ ਕੁਸ਼ਤੀ ’ਚ ਸਿਲਵਰ ਮੈਡਲ ਹਾਸਿਲ ਕਰਨ ਤੇ ਇਸ ਮੌਕੇ ਜਪਨੀਤ ਕੌਰ ਨੂੰ ਪੰਜ਼ਾਬ ਕ੍ਰਿਕਟ ਟੀਮ ਵਿੱਚ ਸ਼ਾਮਿਲ ਹੋਣ ’ਤੇ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਜੇਤੂ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਚਲ ਰਹੀ ਮੁਹਿੰਮ ਤਹਿਤ ਨੌਜਵਾਨਾਂ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਲਈ ਪ੍ਰੇਰਤ ਕਰਨਾ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਖੁਸ਼ਵੰਤ ਸਿੰਘ, ਗੁਰਚਰਨ ਸਿੰਘ, ਗੁਰਪ੍ਰੀਤ ਸਿੰਘ ਕੁਸ਼ਤੀ ਕੋਚ, ਹਰਮੇਲ ਸਿੰਘ, ਸੀਰਾ ਖਾਲਸਾ, ਬਲਵੀਰ ਸਿੰਘ, ਗਿੰਦਰ ਨੰਬਰਦਾਰ, ਸੂਬਾ ਸਿੰਘ, ਅਜੇ ਯਾਦਵ ਪਰਮਿੰਦਰ ਪਪਲੂ, ਹਜੂਰ ਸਿੰਘ ਅਤੇ ਐਡਵੋਕੇਟ ਅਵਤਾਰ ਸਿੰਘ ਧਾਲੀਵਾਲ ਤੋਂ ਇਲਾਵਾ ਵੱਡੀ ਗਿਣਤੀ ’ਚ ਸਹਿਯੋਗੀ, ਖਿਡਾਰੀ ਤੇ ਕਲੱਬ ਮੈਂਬਰ ਹਾਜ਼ਰ ਸਨ।