ਮਿਸ਼ਨ ਪੈਟਰਨ ਪ੍ਰਦੀਪ ਧੂੜੀਆ ਨੇ ਮਾਤਾ ਦੀ ਯਾਦ ’ਚ ਸ਼ਾਲ ਵੰਡੇ : ਢੋਸੀਵਾਲ
ਮਿਸ਼ਨ ਪੈਟਰਨ ਪ੍ਰਦੀਪ ਧੂੜੀਆ ਨੇ ਮਾਤਾ ਦੀ ਯਾਦ ’ਚ ਸ਼ਾਲ ਵੰਡੇ : ਢੋਸੀਵਾਲ
Publish Date: Thu, 22 Jan 2026 04:40 PM (IST)
Updated Date: Fri, 23 Jan 2026 04:04 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਵਰਕਿੰਗ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਪੈਟਰਨ ਪ੍ਰਦੀਪ ਧੂੜੀਆ ਦੀ ਮਾਤਾ ਸਵ: ਵਿਦਿਆ ਵੰਤੀ ਧੂੜੀਆ ਦੀ ਅੱਜ ਦਸਵੀਂ ਬਰਸੀ ਹੈ। ਆਪਣੀ ਮਾਤਾ ਦੀ ਯਾਦ ’ਚ ਧੂੜੀਆ ਪਰਿਵਾਰ ਵੱਲੋਂ ਔਰਤਾਂ ਨੂੰ ਸਾਲ ਵੰਡੇ ਗਏ। ਸ਼ਾਲ ਵੰਡਣ ਦੀ ਸ਼ੁਰੂਆਤ ਪ੍ਰਦੀਪ ਧੂੜੀਆ ਦੀ ਧਰਮਪਤਨੀ ਸੁਨੀਤਾ ਧੂੜੀਆ ਵੱਲੋਂ ਕੀਤੀ ਗਈ। ਇਸ ਮੌਕੇ ਕੇਸ਼ਵ ਧੂੜੀਆ ਅਤੇ ਕੁਸ਼ਲ ਧੂੜੀਆ ਵੀ ਮੌਜੂਦ ਸਨ। ਅੱਜ ਇਥੇ ਇਹ ਜਾਣਕਾਰੀ ਦਿੰਦੇ ਹੋਏ ਮਿਸ਼ਨ ਮੁਖੀ ਪ੍ਰਸਿੱਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਨੇ ਦੱਸਿਆ ਹੈ ਕਿ ਇਥੋਂ ਨੇੜਲੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਚੱਕ ਬੀੜ ਸਰਕਾਰ ਦੀਆਂ ਅਮਨਦੀਪ ਕੌਰ, ਹਰਪਾਲ ਕੌਰ, ਰੀਨਾ ਰਾਣੀ, ਸੀਮਾ ਰਾਣੀ, ਹਰਪ੍ਰੀਤ ਕੌਰ, ਆਸ਼ਾ ਰਾਣੀ, ਅਮਨਦੀਪ ਕੌਰ, ਅੰਜੂ ਰਾਣੀ, ਦਲਜੀਤ ਕੌਰ, ਰਾਜਦੀਪ ਕੌਰ, ਨਸੀਬ ਕੌਰ ਅਤੇ ਸੁਖਦੇਵ ਕੌਰ ਆਦਿ ਸਮੇਤ ਤੇਰ੍ਹਾਂ ਔਰਤਾਂ ਨੂੰ ਸ਼ਾਲ ਵੰਡੇ ਗਏ। ਇਸ ਸਮੇਂ ਸਕੂਲ ਦੀ ਮੁੱਖ ਅਧਿਆਪਕਾ ਪੁਸ਼ਪਾ ਰਾਣੀ ਅਤੇ ਸਮੂਹ ਸਟਾਫ ਮੌਜੂਦ ਸੀ। ਸ਼ਾਲ ਵੰਡੇ ਜਾਣ ਉਪਰੰਤ ਪ੍ਰਧਾਨ ਢੋਸੀਵਾਲ ਨੇ ਸਮੁੱਚੇ ਮਿਸ਼ਨ ਵੱਲੋਂ ਸਵ: ਮਾਤਾ ਵਿਦਿਆ ਵੰਤੀ ਧੂੜੀਆ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਉਨ੍ਹਾਂ ਨੇ ਧੂੜੀਆ ਪਰਿਵਾਰ ਵੱਲੋਂ ਕੀਤੇ ਇਸ ਨੇਕ ਕਾਰਜ ਲਈ ਉਨ੍ਹਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਜੋ ਪਰਿਵਾਰ ਆਪਣੇ ਪੁਰਖਿਆਂ ਅਤੇ ਵੱਡ-ਵਡੇਰਿਆਂ ਨੂੰ ਸਦਾ ਯਾਦ ਰੱਖਦੇ ਹਨ, ਉਨ੍ਹਾਂ ਪਰਿਵਾਰਾਂ ਉਪਰ ਪ੍ਰਮਾਤਮਾ ਦੀ ਕ੍ਰਿਪਾ ਸਦਾ ਬਣੀ ਰਹਿੰਦੀ ਹੈ। ਢੋਸੀਵਾਲ ਨੇ ਅੱਗੇ ਦੱਸਿਆ ਹੈ ਕਿ ਸ਼ਾਲ ਵੰਡਣ ਮੌਕੇ ਧੂੜੀਆ ਪਰਿਵਾਰ ਦੇ ਸਾਰੇ ਮੈਂਬਰਾਂ ਤੋਂ ਇਲਾਵਾ ਮਿਸ਼ਨ ਗਾਇਡ ਇੰਜ. ਅਸ਼ੋਕ ਕੁਮਾਰ ਭਾਰਤੀ, ਚੇਅਰਮੈਨ ਨਿਰੰਜਣ ਸਿੰਘ ਰੱਖਰਾ, ਸੀਨੀਅਰ ਮੈਂਬਰ ਰਵਿੰਦਰ ਕਟਾਰੀਆ, ਮਿਸ਼ਨ ਹਮਦਰਦ ਜਨਕ ਰਾਜ ਜੌੜਾ, ਕੁਲਵਿੰਦਰ ਕੁਮਾਰ ਅਤੇ ਨਰਿੰਦਰ ਕਾਕਾ ਆਦਿ ਮੌਜੂਦ ਸਨ।