ਰਜਿੰਦਰ ਖੁਰਾਣਾ ਨੂੰ ਸਦਮਾ, ਜੀਜਾ ਸਵਰਗਵਾਸ
ਮਿਸ਼ਨ ਆਗੂ ਰਜਿੰਦਰ ਖੁਰਾਣਾ ਨੂੰ ਸਦਮਾ, ਜੀਜਾ ਸਵਰਗਵਾਸ : ਢੋਸੀਵਾਲ
Publish Date: Fri, 13 Mar 2026 04:37 PM (IST)
Updated Date: Fri, 13 Mar 2026 04:39 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਵਿਕਾਸ ਮਿਸ਼ਨ ਦੇ ਸੀਨੀਅਰ ਆਗੂ ਰਜਿੰਦਰ ਖੁਰਾਣਾ ਦੇ ਜੀਜਾ ਤਰਸੇਮ ਗਲਹੋਤਰਾ (72) ਅਕਾਲ ਚਲਾਮਾ ਕਰ ਗਏ ਸਨ। ਉਹ ਆਪਣੇ ਪਿੱਛੇ ਧਰਮ ਪਤਨੀ ਸਤਵਿੰਦਰ ਰਾਣੀ ਦੋ ਸ਼ਾਦੀ ਸ਼ੁਦਾ ਬੇਟੀਆਂ ਰੇਨੂੰ ਬਾਲਾ ਤੇ ਮਨੂ ਬਾਲਾ ਸਮੇਤ ਡੈੱਕਨ ਕੰਪਨੀ ’ਚ ਤਾਇਨਾਤ ਪੁੱਤਰ ਨਵਨੀਤ ਕੁਮਾਰ ਰਾਜਨ ਛੱਡ ਗਏ ਹਨ। ਸਥਾਨਕ ਟਿੱਬੀ ਸਾਹਿਬ ਰੋਡ ਡਾ. ਨਾਗਪਾਲ ਵਾਲੀ ਗਲੀ ਨਿਵਾਸੀ ਸਵ: ਗਲਹੋਤਰਾ ਦੀ ਮੌਤ ’ਤੇ ਸ਼ਹਿਰ ਦੀਆਂ ਵੱਖ-ਵੱਖ ਰਾਜਨੀਤਕ ਪਾਰਟੀਆਂ, ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮਿਸ਼ਨ ਪ੍ਰਧਾਨ ਜਗਦੀਸ਼ ਰਾਏ ਢੋਸੀਵਾਲ ਨੇ ਮਿਸ਼ਨ ਗਾਇਡ ਇੰਜ. ਅਸ਼ੋਕ ਕੁਮਾਰ ਭਾਰਤੀ, ਚੇਅਰਮੈਨ ਨਿਰੰਜਣ ਸਿੰਘ ਰੱਖਰਾ, ਸੀਨੀਅਰ ਆਗੂ ਰਾਜੇਸ਼ ਗਿਰਧਰ ਅਤੇ ਨਰਿੰਦਰ ਕਾਕਾ ਨੇ ਸਵ: ਗਲਹੋਤਰਾ ਦੇ ਗ੍ਰਹਿ ਵਿਖੇ ਜਾ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਪਰਿਵਾਰਕ ਮੈਂਬਰਾਂ ਸਮੇਤ ਸਵ: ਗਲਹੋਤਰਾ ਦੇ ਨਜ਼ਦੀਕੀ ਰਿਸ਼ਤੇਦਾਰ ਸੀਨੀਅਰ ਐਡਵੋਕੇਟ ਅਸ਼ੋਕ ਕੁਮਾਰ ਗਿਰਧਰ, ਮਿਸ਼ਨ ਪ੍ਰਸ਼ਾਸਨ ਕੋਆਰਡੀਨੇਟਰ ਰਜਿੰਦਰ ਖੁਰਾਣਾ, ਰਾਜ ਕੁਮਾਰ ਗਲਹੋਤਰਾ, ਜੈ ਦਿਆਲ ਮਿੱਢਾ ਅਤੇ ਰਾਜੇਸ਼ ਅਰੋੜਾ ਆਦਿ ਵੀ ਮੌਜੂਦ ਸਨ। ਉਕਤ ਜਾਣਕਾਰੀ ਦਿੰਦੇ ਹੋਏ ਢੋਸੀਵਾਲ ਨੇ ਦੱਸਿਆ ਹੈ ਕਿ ਸਵ: ਤਰਸੇਮ ਗਲਹੋਤਰਾ ਨਮਿਤ ਅੰਤਿਮ ਅਰਦਾਸ ਅਤੇ ਪਾਠ ਦਾ ਭੋਗ 14 ਮਾਰਜ ਸ਼ਨੀਵਾਰ ਨੂੰ ਦੁਪਹਿਰ 12:00 ਤੋਂ 1:00 ਵਜੇ ਤੱਕ ਸਥਾਨਕ ਜਲਾਲਾਬਾਦ ਰੋਡ ਸਥਿਤ ਸ਼ਿਵ ਸ਼ਕਤੀ ਹਾਲ ਵਿਖੇ ਪਾਇਆ ਜਾਵੇਗਾ।