ਕਣਕ ਦੀ ਸਰਕਾਰੀ ਖਰੀਦ ’ਚ ਕੁਤਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ
ਕਣਕ ਦੀ ਸਰਕਾਰੀ ਖਰੀਦ ’ਚ ਕੁਤਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਵਿਧਾਇਕ ਕਾਕਾ ਬਰਾੜ
Publish Date: Tue, 14 Apr 2026 05:06 PM (IST)
Updated Date: Wed, 15 Apr 2026 04:04 AM (IST)

-ਕਿਸਾਨ ਦਾ ਇਕ-ਇਕ ਦਾਣਾ ਖਰੀਦਣ ਲਈ ਸਰਕਾਰ ਵਚਨਬੱਧ : ਵਿਧਾਇਕ ਬਰਾੜ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਬਰੀਵਾਲਾ : ਅਨਾਜ ਮੰਡੀ ਬਰੀਵਾਲਾ ਵਿਖੇ ਮੰਗਲਵਾਰ ਨੂੰ ਕਣਕ ਦੀ ਸਰਕਾਰੀ ਖਰੀਦ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਵੱਲੋਂ ਫਰਮ ਬੁੱਧ ਰਾਮ ਮੰਗਤ ਰਾਮ ਦੀ ਆੜ੍ਹਤ ਤੋਂ ਕਿਸਾਨ ਜਸਪਾਲ ਸਿੰਘ ਪੁੱਤਰ ਸਵਰਨ ਸਿੰਘ ਦੀ ਢੇਰੀ ਤੋਂ ਪਨਗਰੇਨ ਏਜੰਸੀ ਦੇ ਇੰਸਪੈਕਟਰ ਗੁਰਭੇਜ ਸਿੰਘ ਦੁਆਰਾ ਸਰਕਾਰੀ ਮੁੱਲ 2585 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖਰੀਦ ਕੇ ਸ਼ੁਰੂ ਕਰਵਾਈ ਗਈ। ਇਸ ਮੌਕੇ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਆਖਿਆ ਕਿ ਕਣਕ ਦੀ ਖਰੀਦ ’ਚ ਕੋਈ ਕੁਤਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸਰਕਾਰ ਕਿਸਾਨ ਦੀ ਖੂਨ ਪਸੀਨੇ ਨਾਲ ਤਿਆਰ ਕੀਤੀ ਫਸਲ ਦਾ ਇੱਕ-ਇੱਕ ਦਾਣਾ ਖਰੀਦਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ’ਚ ਕਿਸੇ ਪ੍ਰਕਾਰ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਉਨਾਂ ਨੇ ਕਿਸਾਨਾਂ ਨੂੰ ਵੀ ਅਪੀਲ ਕਰਦਿਆਂ ਆਖਿਆ ਕਿ ਕਿਸਾਨ ਭਰਾ ਵੀ ਆਪਣੀ ਫਸਲ ਨੂੰ ਮੰਡੀ ’ਚ ਸੁਕਾ ਕੇ ਲਿਆਉਣ। ਇਸ ਮੌਕੇ ਉਨ੍ਹਾਂ ਦੇ ਨਾਲ ਮਾਰਕੀਟ ਕਮੇਟੀ ਸ੍ਰੀ ਮੁਕਤਸਰ ਸਾਹਿਬ ਦੇ ਚੇਅਰਮੈਨ ਸੁਰਜੀਤ ਸਿੰਘ, ਮਾਰਕੀਟ ਕਮੇਟੀ ਬਰੀਵਾਲਾ ਦੇ ਚੇਅਰਮੈਨ ਰਾਜਿੰਦਰ ਸਿੰਘ, ਨਗਰ ਪੰਚਾਇਤ ਬਰੀਵਾਲਾ ਦੇ ਪ੍ਰਧਾਨ ਕੇਵਲ ਕ੍ਰਿਸ਼ਨ ਗੋਇਲ, ਜ਼ਿਲ੍ਹਾ ਕੱਚਾ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਜਗਸੀਰ ਕੁਮਾਰ ਚਰਨਾ, ਕੱਚਾ ਆੜ੍ਹਤੀਆ ਯੂਨੀਅਨ ਬਰੀਵਾਲਾ ਦੇ ਪ੍ਰਧਾਨ ਅਜੇ ਕੁਮਾਰ ਗਰਗ, ਟਰੇਡ ਯੂਨੀਅਨ ਬਰੀਵਾਲਾ ਦੇ ਪ੍ਰਧਾਨ ਰਜਨੀਸ਼ ਕੁਮਾਰ ਗੋਇਲ, ਐਮਸੀ ਬਲਵਿੰਦਰ ਸਿੰਘ ਖਾਲਸਾ, ਅਸ਼ੋਕ ਕੁਮਾਰ, ਅਜੀਤ ਸਿੰਘ, ਰਾਜਕੁਮਾਰ, ਬੀਰਬਲ ਦਾਸ, ਆੜ੍ਹਤੀਆ ਦਾਰਾ, ਸੰਜੀਵ ਬਾਂਸਲ, ਆੜ੍ਹਤੀਆ ਸਰਪੰਚ ਬਲਜੀਤ ਸਿੰਘ ਕੰਗ, ਅਮਨਦੀਪ ਅਰੋੜਾ, ਬੋਲੀ ਕਲਰਕ ਜਤਿੰਦਰ ਕੁਮਾਰ ਜੋਨੀ, ਬੋਲੀ ਕਲਰਕ ਅਮਨਪ੍ਰੀਤ ਵਿੱਕੀ, ਮੰਡੀ ਸੁਪਰਵਾਈਜ਼ਰ ਗੁਰਦੀਪ ਸਿੰਘ ਤੋਂ ਇਲਾਵਾ ਵਿਧਾਇਕ ਕਾਕਾ ਬਰਾੜ ਦੇ ਨਿੱਜੀ ਸਹਾਇਕ ਵਿੱਕੀ ਕੁਮਾਰ ਡਮੋਲੀਆ, ਲੱਕੀ ਕੁਮਾਰ ਅਤੇ ਵੱਡੀ ਗਿਣਤੀ ’ਚ ਕਿਸਾਨ ਤੇ ਮਜ਼ਦੂਰ ਹਾਜ਼ਰ ਸੀ।