ਮਿਮਿਟ ਦੇ ਵਿਦਿਆਰਥੀਆਂ ਨੇ ਜਿੱਤੇ 14 ਮੈਡਲ
ਮਿਮਿਟ ਦੇ ਵਿਦਿਆਰਥੀਆਂ ਨੇ 14 ਮੈਡਲ ਜਿੱਤ ਕੇ ਚਮਕਾਇਆ ਨਾਂ
Publish Date: Fri, 20 Mar 2026 04:37 PM (IST)
Updated Date: Fri, 20 Mar 2026 04:40 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ ਦੀ 28ਵੀਂ ਅਥਲੈਟਿਕ ਮੀਟ ਕਰਵਾਈ ਗਈ। ਮਿਮਿਟ ਦੇ ਸਪੋ੍ਰਟਸ ਪ੍ਰਧਾਨ ਇੰਜ. ਜਤਿੰਦਰ ਸਿੰਘ, ਮੀਤ-ਪ੍ਰਧਾਨ ਇੰਜ. ਵਰਿੰਦਰ ਸਿੰਘ ਤੇ ਇੰਜ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮੀਟ ਦੌਰਾਨ ਉਨ੍ਹਾਂ ਦੇ ਸੰਸਥਾਨ ਨੇ 14 ਮੈਡਲ ਜਿੱਤੇ ਹਨ। ਇੰਜ. ਜਤਿੰਦਰ ਸਿੰਘ ਨੇ ਦੱਸਿਆ ਕਿ ਵਿਦਿਆਰਥਣ ਗਗਨਦੀਪ ਕੌਰ, ਹਰਪ੍ਰੀਤ ਕੌਰ, ਖੁਸ਼ਪੀ੍ਰਤ ਕੌਰ, ਸ਼ਿਵਾ, ਸ਼ਿਖਾ, ਸੁਖਮਨਦੀਪ ਕੌਰ ਤੇ ਖੁਸ਼ੀ ਨੇ 400 ਮੀਟਰ, 800 ਮੀਟਰ, 1500 ਮੀਟਰ, 3000 ਮੀਟਰ, ਜੈਵਲੀਨ ਥੋ੍ਰ, ਸ਼ੋਟਪੁੱਟ, 4x400 ਰਿਲੇਅ ਦੌੜ ’ਚ ਜਿੱਤ ਪ੍ਰਾਪਤ ਕਰਕੇ ਲੜਕੀਆਂ ਦੀ ਰਨਰਅੱਪ ਟਰਾਫੀ ਹਾਸਲ ਕੀਤੀ। ਖਸ਼ਪ੍ਰੀਤ ਕੌਰ ਨੇ ਲੰਬੀ ਛਾਲ ਵਿੱਚ ਕਾਂਸ਼ੀ ਦਾ ਤਗਮਾ , ਗਗਨਪ੍ਰੀਤ ਕੋਰ ਨੇ 800 ਮੀਟਰ ਦੌੜ ਅਤੇ 1500 ਮੀਟਰ ਦੌੜ ’ਚ ਕਾਂਸ਼ੀ ਦਾ ਤਗਮਾ, ਹਰਪ੍ਰੀਤ ਕੌਰ ਨੇ 1500 ਮੀਟਰ ਦੌੜ ’ਚ ਸਿਲਵਰ ਅਤੇ 3000 ਮੀਟਰ ਦੌੜ ’ਚ ਸੋਨੇ ਦਾ ਤਗਮਾ, ਸਿ਼ਵਾ ਨੇ 800 ਮੀਟਰ ਦੌੜ ਸੋਨੇ ਦਾ ਤਗਮਾ ਅਤੇ 400 ਮੀਟਰ ਦੌੜ ਵਿੱਚ ਚਾਂਦੀ ਦਾ ਤਗਮਾ ਹਾਸਲ ਕੀਤਾ। ਇਸੇ ਤਰ੍ਹਾਂ ਸਿ਼ਖਾ ਨੇ ਜੈਵਲੀਨ ਥੋ੍ਰ ਵਿੱਚ ਸੋਨੇ ਦਾ ਤਗਮਾ ਅਤੇ ਸ਼ੋਟਪੁੱਟ ਵਿੱਚ ਚਾਂਦੀ ਦਾ ਹਾਸਲ ਕੀਤਾ। ਹਰਪ੍ਰੀਤ ਕੌਰ, ਸੁਖਮਨਦੀਪ ਕੌਰ, ਗਗਨਦੀਪ ਕੌਰ ਅਤੇ ਖੁਸ਼ੀ ਦੀ ਟੀਮ ਨੇ 4x100 ਮੀਟਰ ਰਿਲੇਅ ਦੌੜ ਵਿੱਚ ਸੋਨੇ ਦਾ ਤਗਮਾ ਅਤੇ ਸੰਸਥਾ ਦੇ ਵਿਦਿਆਰਥੀ ਰਮੇਸ਼ ਕੁਮਾਰ ਨੇ 400 ਮੀਟਰ ਹਰਡਲ ਦੌੜ ਵਿੱਚ ਕਾਂਸ਼ੀ ਦਾ ਤਗਮਾ ਹਾਸਲ ਕਰਕੇ ਮਿਮਿਟ ਦਾ ਨਾਮ ਰੋਸ਼ਨ ਕੀਤਾ। ਸੰਸਥਾ ਦੇ ਮੁੱਖੀ ਡਾ. ਜਸਕਰਨ ਸਿੰਘ ਭੁੱਲਰ, ਡੀਨ ਵਿਦਿਆਰਥੀ ਮਾਮਲੇ ਡਾ. ਮੋਹਿਤ ਕੁਮਾਰ, ਡੀਨ ਅਕਾਦਮਿਕ ਡਾ. ਰਾਜੀਵ ਜੈਨ, ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਅਤੇ ਸਟਾਫ ਵੱਲੋਂ ਜੇਤੂਆਂ ਨੂੰ ਵਿਸ਼ੇਸ਼ ਸਨਮਾਨ ਕੀਤਾ ਗਿਆ। ਸੰਸਥਾ ਦੀ ਇਸ ਪ੍ਰਾਪਤੀ ’ਤੇ ਡੀਪੀਈ ਮਨਕੀਰਤ ਸਿੰਘ, ਅਥੈਲਟਿਕ ਟੀਮਾਂ ਦੇ ਇੰਚਾਰਜ ਡਾ. ਕੁਲਵੀਰ ਸਿੰਘ, ਡਾ. ਨਵਦੀਪ ਲਤਾ, ਇੰਜ. ਰਾਹੁਲ, ਮਿਸ ਪਲਕ, ਇੰਜ. ਗੁਰਪ੍ਰੀਤ ਕੌਰ ਤੇ ਭਾਗ ਲੈਣ ਵਾਲੇ ਸਮੂਹ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ।