ਦੁੱਧ ਦਾ ਲੰਗਰ ਲਗਾਇਆ
ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਸ਼ਹੀਦੀ ਨੂੰ ਸਮਰਪਿਤ ਦੁੱਧ ਦਾ ਲੰਗਰ ਲਗਾਇਆ
Publish Date: Fri, 27 Feb 2026 03:51 PM (IST)
Updated Date: Fri, 27 Feb 2026 03:55 PM (IST)
ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੱਚੇ ਸੇਵਕ ਬਾਬਾ ਮੋਤੀ ਰਾਮ ਮਹਿਰਾ ਜੀ ਜਿਨ੍ਹਾਂ ਨੇ ਗੁਰੂ ਜੀ ਦੇ ਛੋਟੇ ਸਹਿਬਜਾਦਿਆਂ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਨੂੰ ਸਰਹਿੰਦ ਦੇ ਠੰਡੇ ਬੁਰਜ ਵਿਖੇ ਦੁੱਧ ਛਕਾਇਆ ਸੀ, ਜਿਸਤੋਂ ਖਫ਼ਾ ਸਮੇਂ ਦੇ ਹਾਕਮ ਨੇ ਬਾਬਾ ਮੋਤੀ ਰਾਮ ਜੀ ਦੇ ਪੂਰੇ ਪਰਿਵਾਰ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਸੀ। ਉਨ੍ਹਾਂ ਦੀ ਸ਼ਹੀਦੀ ਦਿਵਸ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬ੍ਰਦਰਜ ਸੇਲ ਮਲੋਟ ਰੋਡ ਵੱਲੋਂ ਗਰਮ ਦੁੱਧ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਲੰਗਰ ਦੀ ਸੇਵਾ ਖਰੈਤੀ ਲਾਲ, ਵਿਨੋਦ ਮਹਿਰਾ, ਰਜਿੰਦਰ ਸਿੰਘ, ਗਿੰਦਰ ਕੁਮਾਰ ਪ੍ਰਜਾਪਤੀ, ਸੇਵਕ ਸਿੰਘ, ਸੁਰਿੰਦਰ ਸਿੰਘ ਐਸਕੇ, ਰਾਜ ਕੁਮਾਰ ਅਤੇ ਪ੍ਰਵੀਨ ਕੁਮਾਰੀ ਨੇ ਕੀਤੀ।