ਮਾਨਵਤਾ ਸੇਵਾ ਆਸ਼ਰਮ ਦੀ ਨਵੀਂ ਪ੍ਰਬੰਧਕ ਕਮੇਟੀ ਬਣਾਉਣ ਲਈ ਮੀਟਿੰਗ
ਮਾਨਵਤਾ ਸੇਵਾ ਆਸ਼ਰਮ ਦੀ ਨਵੀਂ ਪ੍ਰਬੰਧਕ ਕਮੇਟੀ ਬਣਾਉਣ ਲਈ ਮੀਟਿੰਗ
Publish Date: Thu, 09 Apr 2026 04:10 PM (IST)
Updated Date: Fri, 10 Apr 2026 04:03 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਬੱਚਿਆਂ, ਔਰਤਾਂ ਅਤੇ ਬਜ਼ੁਰਗਾਂ ਦੀ ਸੇਵਾ ਸੰਭਾਲ ਨੂੰ ਸਮਰਪਿਤ ਇਲਾਕੇ ਦੇ ਨਾਮਵਰ ਸੰਸਥਾ ਮਾਨਵਤਾ ਫਾਊਂਡੇਸ਼ਨ ਵੱਲੋਂ ਅਨਾਥ ਬੇਸਹਾਰਾ ਅਤੇ ਅਣਗੋਲੇ ਬੱਚਿਆਂ ਲਈ 2015 ਤੋਂ ਮਾਨਵਤਾ ਸਪੈਸ਼ਲਾਈਜ ਅਡੋਪਸ਼ਨ ਏਜੰਸੀ (ਮਾਨਵਤਾ ਪੰਘੂੜਾ ਸੇਵਾ) ਅਤੇ ਮਾਨਵਤਾ ਚਾਇਲਡ ਕੇਅਰ ਇੰਸਟੀਟਿਊਟ ਚਲਾਇਆ ਜਾ ਰਿਹਾ ਸੀ। ਬੀਤੇ ਹਫਤੇ ਲੋਕਾਂ ਦੇ ਸਹਿਯੋਗ ਨਾਲ ਮਾਨਵਤਾ ਸੇਵਾ ਆਸ਼ਰਮ ਦੀ ਨਵੀਂ ਬਿਲਡਿੰਗ ਸੰਗੂਧੌਣ/ਡੀਸੀ ਦਫਤਰ ਰੋਡ ਵਿਖੇ ਤਿਆਰ ਹੋ ਚੁੱਕੀ ਹੈ ਅਤੇ ਮਾਨਵਤਾ ਸਪੈਸ਼ਲਾਈਜ ਅਡੋਪਸ਼ਨ ਏਜੰਸੀ (ਮਾਨਵਤਾ ਪੰਘੂੜਾ ਸੇਵਾ) ਅਤੇ ਮਾਨਵਤਾ ਚਾਇਲਡ ਕੇਅਰ ਇੰਸਟੀਟਿਊਟ ਨੂੰ ਇਸ ਬਿਲਡਿੰਗ ’ਚ ਸ਼ਿਫਟ ਕਰ ਦਿੱਤਾ ਗਿਆ ਹੈ। ਮਾਨਵਤਾ ਸੇਵਾ ਆਸ਼ਰਮ ਦਾ ਕੰਮ ਸੁਚਾਰੂ ਢੰਗ ਨਾਲ ਚਲਾਉਣ ਲਈ ਬੀਤੇ ਦਿਨ ਸੰਸਥਾ ਦੇ ਚੇਅਰਮੈਨ ਡਾ. ਨਰੇਸ਼ ਪਰੂਥੀ ਦੀ ਅਗਵਾਈ ਹੇਠ ਇੱਕ ਮੀਟਿੰਗ ਕੀਤੀ ਗਈ। ਜਿਸ ਵਿੱਚ ਡਾ. ਸਪਨਾ ਪਰੂਥੀ, ਮੈਡਮ ਰੀਟਾ ਬਾਂਸਲ ਰਿਟਾਇਰ ਪ੍ਰਿੰਸੀਪਲ, ਸਤਵਿੰਦਰ ਕੌਰ ਰਿਟਾਇਰ ਲੈਕਚਰ, ਰਜਿੰਦਰ ਪ੍ਰਸਾਦ, ਵਰਿੰਦਰ ਪਾਲ ਗਲੋਰੀ, ਐਡਵੋਕੇਟ ਸ਼ੁਭਮ ਸ਼ਰਮਾ, ਗੁਰਮੀਤ ਹਾਂਡਾ, ਪ੍ਰਦੀਪ ਧੂੜੀਆ, ਡਾ. ਅਸ਼ੋਕ ਕੁਮਾਰ, ਸਾਗਰ ਪਰੂਥੀ, ਰਕੇਸ਼ ਪਰੂਥੀ, ਮੰਗਤ ਚਾਵਲਾ, ਸੰਜੀਵ ਖੇੜਾ ਅਤੇ ਗੁਰਪਾਲ ਸਿੰਘ ਪਾਲੀ, ਮਾਸਟਰ ਜਸਪਾਲ ਸਿੰਘ, ਆਰਕੀਟੈਕ ਕੁਲਵਿੰਦਰ ਸਿੰਘ, ਰਾਹੁਲ ਸਚਦੇਵਾ ਆਦਿ ਮੈਂਬਰ ਸ਼ਾਮਿਲ ਹੋਏ। ਇਸ ਮੀਟਿੰਗ ’ਚ ਆਸ਼ਰਮ ਦੇ ਮੁੱਦਿਆਂ ਤੇ ਵਿਚਾਰ ਕੀਤਾ ਗਿਆ। ਇਸਤੋਂ ਇਲਾਵਾ ਸ਼ਹਿਰ ’ਚ ਬੇਸਹਾਰਾ ਔਰਤਾਂ ਲਈ ਮਹਿਲਾ ਆਸ਼ਰਮ ਨਾ ਹੋਣ ਕਾਰਨ ਰੈਸਕਿਊ ਕੀਤੀਆਂ ਹੋਈਆਂ ਬੇਸਹਾਰਾ ਔਰਤਾਂ ਨੂੰ ਦੂਸਰੇ ਸ਼ਹਿਰਾਂ ’ਚ ਭੇਜਿਆ ਜਾਂਦਾ ਹੈ। ਇਸ ਲਈ ਆਪਣੇ ਸ਼ਹਿਰ ’ਚ ਮਾਨਵਤਾ ਸੇਵਾ ਆਸ਼ਰਮ ਦੀ ਬਿਲਡਿੰਗ ’ਚ ਹੀ ਮਹਿਲਾ ਆਸ਼ਰਮ ਬਣਾਉਣ ਲਈ ਵਿਚਾਰ ਸਾਂਝੇ ਕੀਤੇ ਗਏ। ਇਸ ਬਿਲਡਿੰਗ ਦਾ ਉਦਘਾਟਨ ਜਲਦ ਹੀ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੁਆਰਾ ਕੀਤਾ ਜਾਵੇਗਾ। ਮਾਨਵਤਾ ਸੇਵਾ ਆਸ਼ਰਮ ਦੇ ਕਾਰਜ ਨੂੰ ਚਲਾਉਣ ਲਈ ਨਵੀਂ ਕਮੇਟੀ ਜਲਦ ਹੀ ਘੋਸ਼ਿਤ ਕੀਤੀ ਜਾਵੇਗੀ।