ਸ੍ਰੀ ਸਨਾਤਨ ਧਰਮ ਪੰਜਾਬ ਮਹਾਵੀਰ ਦਲ ਨੇ ਵਿਚਾਰੇ ਮਸਲੇ
ਸ੍ਰੀ ਸਨਾਤਨ ਧਰਮ ਪੰਜਾਬ ਮਹਾਵੀਰ ਦਲ ਦੀ ਮੀਟਿੰਗ ਹੋਈ
Publish Date: Wed, 18 Mar 2026 04:53 PM (IST)
Updated Date: Wed, 18 Mar 2026 04:55 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ : ਸ੍ਰੀ ਸਨਾਤਨ ਧਰਮ ਪੰਜਾਬ ਮਹਾਵੀਰ ਦਲ ਗਿੱਦੜਬਾਹਾ ਦੀ ਇਕ ਮੀਟਿੰਗ ਸ੍ਰੀ ਦੁੱਖ ਭੰਜਨ ਹਨੂੰਮਾਨ ਮੰਦਰ ਸੁਭਾਸ਼ ਨਗਰ ਗਲੀ ਨੰ 2 ਵਿਖੇ ਦਲ ਦੇ ਪ੍ਰਧਾਨ ਸੰਦੀਪ ਅਰੋੜਾ ਲੱਡੂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਸੰਦੀਪ ਅਰੋੜਾ ਨੇ ਦੱਸਿਆ ਕਿ ਆਉਣ ਵਾਲੇ 1 ਤੇ 2 ਅਪ੍ਰੈਲ ਨੂੰ ਮੰਦਰ ਵਿਖੇ ਸ੍ਰੀ ਹਨੂੰਮਾਨ ਜਨਮਉਤਸਵ ਬਹੁਤ ਹੀ ਸ਼ਰਧਾ ਅਤੇ ਉਤਸਾਹ ਨਾਲ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ 1 ਅਪ੍ਰੈਲ ਨੂੰ ਸਵੇਰੇ 9 ਵਜੇ ਸ੍ਰੀ ਰਮਾਇਣ ਪਾਠ ਆਰੰਭ ਹੋਵੇਗਾ ਅਤੇ 2 ਅਪ੍ਰੈਲ ਨੂੰ ਸਵੇਰੇ 10 ਵਜੇ ਰਮਾਇਣ ਪਾਠ ਦੇ ਭੋਗ ਪਾਏ ਜਾਣਗੇ। ਉਨ੍ਹਾਂ ਦੱਸਿਆ ਕਿ ਭੋਗ ਤੋਂ ਉਰਪੰਤ ਅਤੁੱਟ ਭੰਡਾਰਾਂ ਵਰਤਾਇਆ ਜਾਵੇਗਾ। ਇਸ ਮੌਕੇ ਪ੍ਰਧਾਨ ਸੰਦੀਪ ਅਰੋੜਾ ਲੱਡੂ, ਦੀਵਾਨ ਚੰਦ ਸਚਦੇਵਾ, ਬਲਦੇਵ ਮਹਿਰਾ, ਸੁਰੇਸ਼ ਕੁਮਾਰ, ਰੋਹਿਗ ਗਰਗ, ਸ਼ਿਵ ਗਰਗ, ਬਾਬੂਜੀ ਗੁਪਤਾ, ਭੋਲਾ ਬਾਂਸਲ, ਯਸ਼ ਸਚਦੇਵਾ, ਬੂਟਾ ਰਾਮ, ਸੁਭਾਸ਼ ਮਿੱਤਲ ਅਤੇ ਇਸ਼ਾਨ ਆਦਿ ਵੀ ਮੌਜੂਦ ਸਨ।