ਮਾਤਾ ਭਾਗ ਕੌਰ ਸੇਵਾ ਸੁਸਾਇਟੀ ਨੇ ਔਰਤਾਂ ਨੂੰ ਵੰਡੀਆਂ ਦਵਾਈਆਂ
ਮਾਤਾ ਭਾਗ ਕੌਰ ਸੇਵਾ ਸੋਸਾਇਟੀ ਵੱਲੋਂ ਔਰਤਾਂ ਨੂੰ ਦਵਾਈਆਂ ਵੰਡੀਆਂ
Publish Date: Wed, 22 Apr 2026 03:35 PM (IST)
Updated Date: Wed, 22 Apr 2026 03:37 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਮਾਤਾ ਭਾਗ ਕੌਰ ਸੇਵਾ ਸੋਸਾਇਟੀ ਦੀ ਪ੍ਰਧਾਨ ਹਰਗੋਬਿੰਦ ਕੌਰ ਵੱਲੋਂ ਪਿੰਡ ਚੱਕ ਕਾਲਾ ਸਿੰਘ ਵਾਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਔਰਤਾਂ ਦਾ ਸੈਮੀਨਾਰ ਲਾਇਆ ਗਿਆ। ਉਨ੍ਹਾਂ ਨੂੰ ਬੀਮਾਰੀਆਂ ਤੋਂ ਬਚਣ ਲਈ ਜਾਗਰੂਕ ਕੀਤਾ ਗਿਆ। ਔਰਤਾਂ ’ਚ ਖੂਨ ਦੀ ਕਮੀ ਪਈ ਜਾਂਦੀ ਹੈ, ਜਿਸ ਕਰਕੇ ਉਨ੍ਹਾਂ ਨੂੰ ਵੱਧ ਤੋਂ ਵੱਧ ਹਰੀਆਂ ਸਬਜ਼ੀਆਂ ਖਾਣ ਲਈ ਕਿਹਾ ਗਿਆ ਤੇ ਆਇਰਨ ਦੀਆਂ ਗੋਲੀਆਂ ਖਾਣ ਲਈ ਕਿਹਾ। ਇਸ ਦੌਰਾਨ ਮਲਟੀਵਿਟਾਮਿਨ ਤੇ ਆਇਰਨ ਦੀਆਂ ਦਵਾਈਆਂ ਵੰਡੀਆਂ ਗਈਆਂ। ਇਸ ਮੌਕੇ ਪ੍ਰਧਾਨ ਹਰਗੋਬਿੰਦ ਕੌਰ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ’ਚ ਲੋਕ ਸੇਵਾ ਲਈ ਹੋਰ ਵੀ ਮੈਡੀਕਲ ਕੈਂਪ ਲਗਾਏ ਜਾਣਗੇ ਤੇ ਫ੍ਰੀ ਦਵਾਈਆਂ ਵੰਡੀਆਂ ਜਾਣਗੀਆਂ।