ਮਿਸਤਰੀ ਮਜ਼ਦੂਰ ਯੂਨੀਅਨ ਤੇ ਰੈੱਡ ਕਰਾਸ ਜਿਮ ਨੇ ਸਮੂਹਕ ਆਨੰਦ ਕਾਰਜ ਕਰਵਾਏ
ਮਿਸਤਰੀ ਮਜ਼ਦੂਰ ਯੂਨੀਅਨ ਤੇ ਰੈੱਡ ਕਰਾਸ ਜਿਮ ਵੱਲੋਂ ਲੋੜਵੰਦ ਲੜਕੀਆਂ ਦੇ ਆਨੰਦ ਕਾਰਜ ਕਰਵਾਏ
Publish Date: Mon, 30 Mar 2026 04:18 PM (IST)
Updated Date: Mon, 30 Mar 2026 04:21 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਮਿਸਤਰੀ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਗੁਰਾ ਸਿੰਘ ਅਤੇ ਰੈੱਡ ਕਰਾਸ ਜਿਮ ਦੇ ਕੋਚ ਗੁਰਮਿੰਦਰ ਸਿੰਘ ਚਹਿਲ ਵੱਲੋਂ ਇੱਕ ਬਹੁਤ ਹੀ ਸ਼ਲਾਘਾਯੋਗ ਅਤੇ ਨੇਕ ਕਾਰਜ ਕੀਤਾ ਗਿਆ। ਇਨ੍ਹਾਂ ਦੋਵਾਂ ਸ਼ਖ਼ਸੀਅਤਾਂ ਦੇ ਸਾਂਝੇ ਉਪਰਾਲੇ ਸਦਕਾ ਰੈੱਡ ਕਰਾਸ ਜਿਮ ਵਿਖੇ 12 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਅਨੰਦ ਕਾਰਜ ਕਰਵਾਏ ਗਏ। ਇਸ ਮੌਕੇ ਪ੍ਰਬੰਧਕਾਂ ਵੱਲੋਂ ਲੜਕੀਆਂ ਨੂੰ ਬੈੱਡ, ਭਾਂਡੇ, ਬਿਸਤਰੇ ਅਤੇ ਹੋਰ ਲੋੜੀਂਦਾ ਘਰੇਲੂ ਸਾਮਾਨ ਦਿੱਤਾ ਗਿਆ ਤਾਂ ਜੋ ਉਨ੍ਹਾਂ ਦੇ ਜੀਵਨ ਦੀ ਸ਼ੁਰੂਆਤ ਸੁਖਾਲੀ ਹੋ ਸਕੇ। ਜ਼ਿਕਰਯੋਗ ਹੈ ਕਿ ਪ੍ਰਧਾਨ ਗੁਰਾ ਸਿੰਘ ਅਤੇ ਕੋਚ ਗੁਰਮਿੰਦਰ ਸਿੰਘ ਚਹਿਲ ਸਮੇਂ ਸਮੇਂ ਤੋਂ ਲੋੜਵੰਦ ਲੜਕੀਆਂ ਦੀਆਂ ਸ਼ਾਦੀਆਂ ਕਰਵਾਉਣ ਵਿੱਚ ਆਪਣਾ ਅਹਿਮ ਯੋਗਦਾਨ ਪਾਉਂਦੇ ਰਹਿੰਦੇ ਹਨ। ਇਸ ਨੇਕ ਕਾਰਜ ਨੂੰ ਦੇਖਦੇ ਹੋਏ ਬੱਚਿਆਂ ਦੇ ਮਾਪਿਆਂ ਦੇ ਚਿਹਰਿਆਂ ਤੇ ਖੁਸ਼ੀ ਸਾਫ਼ ਦੇਖਣ ਨੂੰ ਮਿਲੀ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਮਾਸਟਰ ਬਲਵਿੰਦਰ ਸਿੰਘ, ਯਾਦਵ ਮਿੱਲ, ਪੱਪੂ ਪ੍ਰਧਾਨ, ਜਗਮੀਤ ਖੁੰਡੇ ਹਲਾਲ, ਲਵਪ੍ਰੀਤ, ਸੋਨੀ, ਦਿਲਪ੍ਰੀਤ, ਚਹਿਲ, ਅਮਰੀਕ ਪ੍ਰਧਾਨ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।