- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਸ਼ਿਆਂ ਵਿਰੁੱਧ ਸੁਨੇਹਾ ਦੇਣ ਲਈ ਮਲੋਟ ਵਿਖੇ ਮੈਰਾਥਨ ਕਾਰਵਾਈ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮਲੋਟ : ਲਾਇਨਜ਼ ਕਲੱਬ ਇੰਟਰਨੈਸ਼ਨਲ ਮਲੋਟ ਰਾਇਲ ਵੱਲੋਂ ਨਸ਼ਿਆਂ ਵਿਰੁੱਧ ਸੁਨੇਹਾ ਦੇਣ ਲਈ ਮਲੋਟ ਵਿਖੇ ਮੈਰਾਥਨ ਕਾਰਵਾਈ ਗਈ। ਇਸ ਮੌਕੇ ਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਰੰਗ ਬਿਰੰਗੇ ਗੁਬਾਰੇ ਛੱਡਦੇ ਹੋਏ ਇਸ ਮੈਰਾਥਨ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਵੱਡੀ ਗਿਣਤੀ ’ਚ ਇਸ ਮੈਰਥਾਨ ਦੌੜ ’ਚ ਭਾਗ ਲੈ ਰਹੇ ਨੌਜਵਾਨਾਂ ’ਚ ਉਤਸ਼ਾਹ ਦੇਖਣ ਯੋਗ ਸੀ। ਇਸ ਸਬੰਧੀ ਕਲੱਬ ਦੇ ਪ੍ਰਧਾਨ ਲਾਇਨ ਸੁਨੀਸ਼ ਗੋਇਲ ਨੀਟਾ, ਸੈਕਟਰੀ ਲਾਇਨ ਦੀਪਕ ਕੁਮਾਰ, ਲਾਇਨ ਸੰਜੀਵ ਅਰੋੜਾ ਨੇ ਦੱਸਿਆ ਕਿ ਕਲੱਬ ਵੱਲੋਂ ਨੌਜਵਾਨਾਂ ਨੂੰ ਨਸ਼ੇ ਵਿਰੁੱਧ ਜਾਗਰੂਕ ਕਰਨ ਲਈ ਇਹ ਮੈਰਾਥਨ ਕਾਰਵਾਈ ਗਈ ਹੈ। ਇਸ ਮੈਰਾਥਨ ਦੌੜ ’ਚ ਪੰਜਾਬ ਹਰਿਆਣਾ ਅਤੇ ਰਾਜਥਾਨ ਤੋਂ ਆਏ ਨੌਜਵਾਨਾਂ ਨੇ ਬੜੇ ਹੀ ਉਤਸ਼ਾਹ ਦੇ ਨਾਲ ਭਾਗ ਲੈਂਦੇ ਹੋਏ ਇਸ ਮੈਰਾਥਨ ਦੌੜ ਨੂੰ ਪੂਰਾ ਕੀਤਾ। ਉਨ੍ਹਾਂ ਦੱਸਿਆ ਕਿ ਇਸ ਮੈਰਾਥਨ ’ਚ ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਸਮੇਤ ਕਰੀਬ 1300 ਲੋਕਾਂ ਨੇ ਭਾਗ ਲਿਆ। ਇਸ ਮੈਰਾਥਨ ਦਾ ਮੰਤਵ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨਾ, ਕਸਰਤ ਅਤੇ ਸੈਰ ਪ੍ਰਤੀ ਉਤਸ਼ਾਹਿਤ ਕਰਨਾ ਅਤੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿ ਕਿ ਖੇਡਾਂ ਪ੍ਰਤੀ ਜਾਗਰੂਕ ਕਰਨਾ ਹੈ। ਇਹ ਮੈਰਾਥਨ ਅਨਾਜ ਮੰਡੀ ਮਲੋਟ ਤੋਂ ਸ਼ੁਰੂ ਹੋ ਕੇ ਦਾਨੇਵਾਲਾ ਚੌਂਕ ਤੱਕ ਜਾਕੇ ਫਿਰ ਵਾਪਸੀ ਅਨਾਜ ਮੰਡੀ ’ਚ ਸਮਾਪਤ ਹੋਈ। ਇਸ ਮੌਕੇ ਭਾਗ ਲੈਣ ਵਾਲੇ ਨੌਜਵਾਨਾਂ ਨੂੰ ਕਲੱਬਾਂ ਵੱਲੋਂ ਟੀ ਸ਼ਰਟਾਂ ਦਿੱਤੀਆਂ ਗਈਆਂ ਅਤੇ ਉਨਾਂ ਦੇ ਰਿਫੈਸਮੈਂਟ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਸੀ। ਮੈਰਥਨ ਨੂੰ ਮੁੱਖ ਰੱਖਦੇ ਹੋਏ ਆਵਾਜਾਈ ਪ੍ਰਬੰਧਾਂ ਅਤੇ ਸੁਰੱਖਿਆ ਕਰਕੇ ਟ੍ਰੈਫਿਕ ਨੂੰ ਵਨ ਵੇ ਚਲਾਇਆ ਗਿਆ। ਇਸ ਮੌਕੇ ਕੈਬਿਨੇਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਲੱਬ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਦੇ ਲਈ ਇਹੋ ਜਿਹੀ ਮੈਰਾਥਨ ਦੌੜ ਅਤੇ ਖੇਡਾਂ ਚੰਗੀਆਂ ਸਹਾਈ ਹੋ ਸਕਦੀਆਂ ਹਨ। ਉਨ੍ਹਾਂ ਨੇ ਇਸ ਉਪਰਾਲੇ ਦੇ ਲਈ ਕਲੱਬ ਦੇ ਪ੍ਰਧਾਨ ਅਤੇ ਸਾਰੇ ਮੈਂਬਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਨੌਜਵਾਨਾਂ ਨੂੰ ਟਰਾਫ਼ੀ ਅਤੇ ਯਾਦਗਾਰੀ ਚਿੰਨ ਦਿੱਤੇ ਗਏ ਅਤੇ ਮੈਰਾਥਨ ਦੌੜ ਨੂੰ ਪੂਰਾ ਕਰਨ ਵਾਲੇ ਹਰ ਇੱਕ ਨੌਜਵਾਨ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐੱਸਡੀਐਮ ਪੰਕਜ ਕੁਮਾਰ, ਡੀਐਸਪੀ ਨਵੀਨਪਾਲ ਲਹਿਲ, ਸੀਐਮਓ ਡਾਕਟਰ ਸੁਨੀਲ ਬਾਂਸਲ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਇਸ ਪ੍ਰਤੀਯੋਗਤਾ ’ਚ ਭਾਗ ਲੈਣ ਵਾਲਿਆਂ ਦੀ ਹੌਂਸਲਾ ਅਫਜਾਈ ਕੀਤੀ। ਲਾਇਨਜ਼ ਕਲੱਬ ਇੰਟਰਨੈਸ਼ਨਲ ਮਲੋਟ ਰਾਇਲ ਦੇ ਪ੍ਰਧਾਨ ਸੁਨਿਸ਼ ਗੋਇਲ ਵੱਲੋਂ ਆਏ ਹੋਏ ਮੁੱਖ ਮਹਿਮਾਨਾਂ ਦਾ ਅਤੇ ਪੁਲਿਸ ਪ੍ਰਸ਼ਾਸਨ ਦਾ ਵਿਸ਼ੇਸ ਤੌਰ ’ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਲਾਇਨਜ ਕਲੱਬ ਇੰਟਰਨੈਸ਼ਨ ਮਲੋਟ ਰਾਇਲ ਦੇ ਪ੍ਰਧਾਨ ਲਾਇਨ ਸੁਨੀਸ਼ ਗੋਇਲ, ਸੈਕਟਰੀ ਲਾਇਨ ਦੀਪਕ ਕੁਮਾਰ, ਲਾਇਨ ਦਰਮੇਸ਼ ਬਾਂਸਲ, ਲਾਇਨ ਅਮਿੱਤ ਵਧਵਾ, ਲਾਇਨ ਹੈਰੀ ਸਿੰਗਲਾ, ਲਾਇਨ ਮਨੂੰ ਮੰਗਲਾ, ਲਾਇਨ ਗੌਰਵ ਮੱਕੜ, ਲਾਇਨ ਨਿਸ਼ਾਂਤ ਗੋਇਲ, ਲਾਇਨ ਨੋਨੀ ਗਰਗ ਅਤੇ ਲਾਇਨ ਚੰਦਨ ਗੁਪਤਾ ਸਮੇਤ ਸਮੂਹ ਮੈਂਬਰ ਹਾਜਰ ਸਨ।