ਮਨਪ੍ਰੀਤ ਬਾਦਲ ਸਪੇਨ ਦੇ ਪੰਜਾਬੀਆਂ ’ਚ ਵੀ ਹਰਮਨ ਪਿਆਰੇ : ਬੱਬਲਦੀਪ
ਮਨਪ੍ਰੀਤ ਬਾਦਲ ਸਪੇਨ ਦੇ ਪੰਜਾਬੀਆਂ ’ਚ ਵੀ ਡਾਢੇ ਹਰਮਨਪਿਆਰੇ : ਬੱਬਲਦੀਪ
Publish Date: Fri, 27 Feb 2026 04:40 PM (IST)
Updated Date: Fri, 27 Feb 2026 04:43 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸਪੇਨ ਵਾਸੀ ਅਤੇ ਲਾਗਲੇ ਪਿੰਡ ਹਰੀਕੇ ਕਲਾਂ ਦੇ ਵਾਸੀ ਬੱਬਲਦੀਪ ਸਿੰਘ ਬਰਾੜ ਨੇ ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਮੁਲਾਕਾਤ ਕਰਦਿਆਂ ਆਖਿਆ ਕਿ ਸ੍ਰੀ ਬਾਦਲ ਸਪੇਨ ਦੇ ਪੰਜਾਬੀ ਪਰਿਵਾਰਾਂ ਦੇ ਵੀ ਹਰਮਨਪਿਆਰੇ ਆਗੂ ਹਨ। ਪ੍ਰਵਾਸੀ ਪੰਜਾਬੀ ਮਨਪ੍ਰੀਤ ਸਿੰਘ ਬਾਦਲ ਦੀਆਂ ਨੀਤੀਆਂ, ਬੋਲ-ਚਾਲ ਅਤੇ ਅੰਦਾਜ਼ ਤੋਂ ਡਾਢੇ ਪ੍ਰਭਾਵਿਤ ਹਨ। ਦੱਸਣਯੋਗ ਹੈ ਕਿ ਸ੍ਰੀ ਬਰਾੜ ਪੰਜਾਬ ਦੀ ਰਾਜਨੀਤੀ ਦੀ ਪੜਚੋਲ ਕਰਨ ਵਾਲੇ ਪ੍ਰਵਾਸੀ ਹਨ ਅਤੇ ਅਕਸਰ ਸਿਆਸੀ ਆਗੂਆਂ ਨੂੰ ਮਿਲਕੇ ਪੰਜਾਬ ਦੀ ਰਾਜਨੀਤਕ ਦਸ਼ਾ ਤੇ ਦਿਸ਼ਾ ਉਪਰ ਚਰਚਾ ਕਰਦੇ ਰਹਿੰਦੇ ਹਨ। ਇਸ ਮੌਕੇ ਉਨ੍ਹਾਂ ਨਾਲ ਇੰਦਰਜੀਤ ਸਿੰਘ ਨੀਲਾ ਬਰਾੜ ਤੇ ਹੋਰ ਪ੍ਰਵਾਸੀ ਵੀ ਮੌਜੂਦ ਸਨ। ਮੁਲਾਕਾਤ ਉਪਰ ਸ੍ਰੀ ਬਰਾੜ ਨੇ ਦੱਸਿਆ ਕਿ ਗਿਦੜਬਾਹਾ ਹਲਕੇ ਦੇ ਵਿਕਾਸ ਵਿੱਚ ਸ੍ਰੀ ਬਾਦਲ ਦਾ ਭਰਵਾਂ ਯੋਗਦਾਨ ਰਿਹਾ ਹੈ ਅਤੇ ਲੋਕਾਂ ਵਿੱਚ ਮਜ਼ਬੂਤ ਆਧਾਰ ਹੈ। ਇਸ ਮੌਕੇ ਸ੍ਰੀ ਬਰਾੜ ਤੇ ਸਾਥੀਆਂ ਨੇ ਪੰਜਾਬ ਦੇ ਹੋਰ ਸਿਆਸੀ ਆਗੂਆਂ ਨਾਲ ਵੀ ਮੁਲਾਕਤਾਂ ਕੀਤੀਆਂ।