ਮਾਨਵਤਾ ਫਾਊਂਡੇਸ਼ਨ ਨੇ ਮਾਨਸਿਕ ਰੋਗੀ ਨੂੰ ਅਨਾਥ ਆਸ਼ਰਮ ਪਹੁੰਚਾਇਆ
ਮਾਨਵਤਾ ਫਾਊਂਡੇਸ਼ਨ ਨੇ ਮਾਨਸਿਕ ਰੋਗੀ ਨੂੰ ਸ਼ਕਤੀ ਅਨਾਥ ਆਸ਼ਰਮ ਭੇਜਿਆ
Publish Date: Wed, 18 Mar 2026 07:06 PM (IST)
Updated Date: Wed, 18 Mar 2026 07:07 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਮਾਨਵਤਾ ਦੀ ਭਲਾਈ ਨੂੰ ਸਮਰਪਿਤ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਦੀ ਸੇਵਾ ਸੰਭਾਲ ਲਈ ਇਥੋਂ ਦੀ ਨਾਮਵਰ ਸੰਸਥਾ ਮਾਨਵਤਾ ਫਾਊਂਡੇਸ਼ਨ ਦੇ ਚੇਅਰਮੈਨ ਡਾ. ਨਰੇਸ਼ ਪਰੂਥੀ ਨੂੰ ਇੱਕ ਵਿਅਕਤੀ ਦਾ ਫੋਨ ਆਇਆ ਅਤੇ ਉਨ੍ਹਾਂ ਵੱਲੋਂ ਸੂਚਨਾ ਦਿੱਤੀ ਗਈ ਕਿ ਇੱਕ ਵਿਅਕਤੀ ਜੋ ਕਿ ਆਪਣਾ ਨਾਮ ਕੇਵਲ ਸਿੰਘ ਦੱਸ ਰਿਹਾ ਹੈ। ਜਿਸ ਦੀ ਸਰੀਰਕ ਅਤੇ ਮਾਨਸਿਕ ਹਾਲਤ ਬਹੁਤ ਖਰਾਬ ਹੈ। ਉਨ੍ਹਾਂ ਵੱਲੋਂ ਬੇਨਤੀ ਕੀਤੀ ਗਈ ਕਿ ਇਸ ਵਿਅਕਤੀ ਦੇ ਰਹਿਣ ਸਹਿਣ ਦਾ ਪ੍ਰਬੰਧ ਕੀਤਾ ਜਾਵੇ। ਇਸ ਵਿਅਕਤੀ ਦੀ ਹਾਲਤ ਤਰਸਯੋਗ ਸੀ। ਇਸਦੇ ਸਰੀਰ ਉੱਪਰ ਪਾਏ ਹੋਏ ਕੱਪੜੇ ਦੀ ਹਾਲਤ ਬਹੁਤ ਬੁਰੀ ਸੀ। ਸੰਸਥਾ ਦੀ ਟੀਮ ਮੌਕੇ ’ਤੇ ਪਹੁੰਚ ਕੇ ਮਾਨਸਿਕ ਰੋਗੀ ਨੂੰ ਰੈਸਕਿਊ ਕੀਤਾ ਅਤੇ ਸ਼ਕਤੀ ਅਨਾਥ ਆਸ਼ਰਮ ਡੱਬਵਾਲੀ ਵਿਖੇ ਭੇਜਿਆ ਗਿਆ। ਸੰਸਥਾ ਦੇ ਚੇਅਰਮੈਨ ਡਾ. ਨਰੇਸ਼ ਪਰੂਥੀ ਵੱਲੋਂ ਦੱਸਿਆ ਗਿਆ ਕਿ ਸੰਸਥਾ ਵੱਲੋਂ ਇਸ ਵਿਅਕਤੀ ਦਾ ਇਲਾਜ ਪਹਿਲਾਂ ਵੀ ਕਰਵਾਇਆ ਗਿਆ ਸੀ ਪਰ ਹੁਣ ਇਸ ਵਿਅਕਤੀ ਦੀ ਮਾਨਸਿਕ ਹਾਲਤ ਫਿਰ ਤੋਂ ਖਰਾਬ ਹੋ ਗਈ ਸੀ ਜਿਸ ਕਾਰਨ ਦਿਨ ਰਾਤ ਸੜਕਾਂ ਉੱਪਰ ਲਾਵਾਰਸ ਘੁੰਮਦਾ ਰਹਿੰਦਾ ਸੀ। ਇਸ ਵਿਅਕਤੀ ਦਾ ਇਲਾਜ ਸ਼ਕਤੀ ਆਸ਼ਰਮ ਡੱਬਵਾਲੀ ਵਿਖੇ ਮਾਹਰ ਡਾਕਟਰਾਂ ਦੀ ਨਿਗਰਾਨੀ ਹੇਠ ਕੀਤਾ ਜਾਵੇਗਾ। ਸੰਸਥਾ ਮਾਨਵਤਾ ਫਾਊਂਡੇਸ਼ਨ ਵੱਲੋਂ ਇਸ ਦੀ ਸੂਚਨਾ ਥਾਣਾ ਸਿਟੀ ਵਿਖੇ ਡੀਡੀਆਰ ਦਿੱਤੀ ਗਈ ਹੈ।