ਮਾਨਵਤਾ ਫਾਊਂਡੇਸ਼ਨ ਸੰਸਥਾ ਨੇ ਬੇਸਹਾਰਾ ਬਜ਼ੁਰਗ ਨੂੰ ਸਹਾਰਾ ਦਿੱਤਾ
ਮਾਨਵਤਾ ਫਾਊਂਡੇਸ਼ਨ ਸੰਸਥਾ ਨੇ ਬੇਸਹਾਰਾ ਬਜ਼ੁਰਗ ਨੂੰ ਸਹਾਰਾ ਦਿੱਤਾ
Publish Date: Sat, 24 Jan 2026 03:52 PM (IST)
Updated Date: Sat, 24 Jan 2026 03:55 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਮਾਨਵਤਾ ਦੀ ਭਲਾਈ ਨੂੰ ਸਮਰਪਿਤ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਦੀ ਸੇਵਾ ਸੰਭਾਲ ਲਈ ਇਥੋਂ ਦੀ ਨਾਮਵਰ ਸੰਸਥਾ ਮਾਨਵਤਾ ਫਾਊਂਡੇਸ਼ਨ ਦੀ ਟੀਮ ਨੂੰ ਇੱਕ ਵਿਅਕਤੀ ਦਾ ਫੋਨ ਆਇਆ ਕਿ ਇੱਕ ਬੇਸਹਾਰਾ ਬਜ਼ੁਰਗ ਜਿਸਦੀ ਉਮਰ ਲਗਭਗ 50-60 ਸਾਲ ਹੈ ਤੇ ਕਾਫੀ ਤਰਸਯੋਗ ਹਾਲਤ ਦੇ ’ਚ ਬਠਿੰਡਾ ਰੋਡ ਬਾਈਪਾਸ ਸ੍ਰੀ ਮੁਕਤਸਰ ਸਾਹਿਬ ਵਿਖੇ ਰਹਿ ਰਿਹਾ ਹੈ। ਇਸਦੇ ਸਰੀਰ ਉੱਪਰ ਪਾਏ ਹੋਏ ਕੱਪੜੇ ਦੀ ਹਾਲਤ ਬਹੁਤ ਬੁਰੀ ਸੀ। ਇਹ ਬਜ਼ੁਰਗ ਸਰੀਰਕ ’ਤੇ ਕਮਜ਼ੋਰ ਹੈ। ਇਹ ਬਜ਼ੁਰਗ ਆਪਣਾ ਨਾਮ-ਸੰਤਪਾਲ ਅਤੇ ਪਤਾ ਇਲਾਹਾਬਾਦ ਦਾ ਰਹਿਣ ਵਾਲਾ ਦੱਸ ਰਿਹਾ ਹੈ। ਇਹ ਬਜ਼ੁਰਗ ਪਿਛਲੇ ਲੰਮੇ ਸਮੇਂ ਤੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਰਹਿ ਰਿਹਾ ਹੈ। ਪਹਿਲਾਂ ਇਹ ਬਜ਼ੁਰਗ ਆਪਣਾ ਗੁਜ਼ਾਰਾ ਰਿਸ਼ਕਾ ਚਲਾ ਕੇ ਕਰਦਾ ਸੀ। ਪਰ ਹੁਣ ਇਸ ਦਾ ਸਰੀਰ ਕਮਜ਼ੋਰ ਹੋਣ ਕਰਕੇ ਇਹ ਕੋਈ ਵੀ ਕੰਮ ਕਰਨ ਵਿੱਚ ਅਸਮਰਥ ਹੈ। ਮਾਨਵਤਾ ਫਾਊਂਡੇਸ਼ਨ ਸੰਸਥਾ ਦੇ ਚੇਅਰਮੈਨ ਡਾ. ਨਰੇਸ਼ ਪਰੂਥੀ ਨੇ ਮੌਕੇ ਤੇ ਪਹੁੰਚ ਕੇ ਬੇਸਹਾਰਾ ਬਜ਼ੁਰਗ ਦੀ ਹਾਲਤ ਨੂੰ ਦੇਖਿਆ ਗਿਆ। ਸੰਸਥਾ ਦੀ ਟੀਮ ਨੇ ਬੇਸਹਾਰਾ ਬਜ਼ੁਰਗ ਨੂੰ ਰੈਸਕਿਊ ਕੀਤਾ ਅਤੇ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਇਲਾਜ ਲਈ ਭੇਜਿਆ ਗਿਆ। ਜਲਦ ਹੀ ਇਸ ਬੇਸਹਾਰਾ ਬਜ਼ੁਰਗ ਨੂੰ ਆਪਣਾ ਘਰ ਆਸ਼ਰਮ ਫਰੀਦਕੋਟ ਵਿਖੇ ਸ਼ਿਫਟ ਕੀਤਾ ਜਾਵੇਗਾ।