ਘਰ ਵਾਪਸ ਪਰਤ ਰਹੇ ਵਿਅਕਤੀ ’ਤੇ ਤੇਜਧਾਰ ਹਥਿਆਰਾਂ ਨਾਲ ਹਮਲਾ
ਘਰ ਵਾਪਸ ਪਰਤ ਰਹੇ ਵਿਅਕਤੀ ’ਤੇ ਤੇਜਧਾਰ ਹਥਿਆਰਾਂ ਨਾਲ ਹਮਲਾ
Publish Date: Fri, 13 Mar 2026 06:09 PM (IST)
Updated Date: Fri, 13 Mar 2026 06:12 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪਿੰਡ ਝਬੇਲਵਾਲੀ ਨੇੜਿਓਂ ਲੰਘਦੀਆਂ ਜੁੜਵਾਂ ਨਹਿਰਾਂ ਨੇੜੇ 4-5 ਲੋਕਾਂ ਨੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਇਕ ਵਿਅਕਤੀ ਨੂੰ ਜਖ਼ਮੀ ਕਰ ਦਿੱਤਾ। ਜਖ਼ਮੀ ਨੂੰ ਸਿਵਲ ਹਸਪਤਾਲ ਮੁਕਤਸਰ ਵਿਖੇ ਦਾਖਲ ਕਰਵਾਇਆ ਗਿਆ। ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਜਖ਼ਮੀ ਪੀੜ੍ਹਤ ਵਿਅਕਤੀ ਸਾਬ੍ਹ ਸਿੰਘ ਵਾਸੀ ਬਰੀਵਾਲਾ ਨੇ ਦੱਸਿਆ ਕਿ ਵੀਰਵਾਰ ਦੀ ਸ਼ਾਮ ਨੂੰ ਮੈਂ ਮੁਕਤਸਰ ਤੋਂ ਮੰਡੀ ਬਰੀਵਾਲਾ ਸਥਿਤ ਆਪਣੇ ਘਰ ਜਾ ਰਿਹਾ ਸੀ ਕਿ ਝਬੇਲਵਾਲੀ ਜੁੜਵੀਂਆਂ ਨਹਿਰਾਂ ਨੇੜੇ ਮੇਰੇ ਉੱਪਰ 4-5 ਲੋਕਾਂ ਨੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਜਖ਼ਮੀ ਕਰ ਦਿੱਤਾ। ਉਸਨੇ ਦੱਸਿਆ ਕਿ ਮੈਂ ਮਸਾਂ ਹੀ ਉੱਥੋਂ ਜਾਨ ਬਚਾਈ ਅਤੇ ਬਾਅਦ ’ਚ ਪਰਿਵਾਰਿਕ ਮੈਂਬਰਾਂ ਨੇ ਮੈਨੂੰ ਹਸਪਤਾਲ ਭਰਤੀ ਕਰਵਾਇਆ। ਊਸਨੇ ਕਿਹਾ ਮੇਰਾ ਪਤਨੀ ਨਾਲ ਕਿਸੇ ਗੱਲ ਨੂੰ ਲੈ ਕੇ ਕਾਫੀ ਸਮੇਂ ਤੋਂ ਝਗੜਾ ਚਲ ਰਿਹਾ ਜੋ ਕਿ ਇੱਥੇ ਮੁਕਤਸਰ ਕਿਸੇ ਦੇ ਨਾਲ ਰਹਿ ਰਹੀ ਹੈ। ਉਸਨੇ ਕਥਿਤ ਤੌਰ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਸਨੂੰ ਸ਼ੱਕ ਹੈ ਕਿ ਉਸਨੇ ਮੇਰੇ ਉਪਰ ਹਮਲਾ ਕਰਵਾਇਆ ਹੈ। ਪੀੜ੍ਹਤ ਵਿਅਕਤੀ ਦੀ ਮਾਤਾ ਊਸਾ ਨੇ ਦੱਸਿਆ ਕਿ ਮੇਰੇ ਬੇਟੇ ਦਾ ਆਪਣੀ ਪਤਨੀ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਚਲ ਰਿਹਾ ਹੈ ਜਿਸਦੇ ਚਲਦਿਆਂ ਊਹ ਮੁਕਤਸਰ ਰਹਿ ਰਹੀ ਹੈ ਤੇ ਉਨ੍ਹਾਂ ਨੂੰ ਸ਼ੱਕ ਹੈ ਕਿ ਉਸਨੇ ਮੇਰੇ ਬੇਟੇ ’ਤੇ ਹਮਲਾ ਕਰਵਾਇਆ। ਪੀੜ੍ਹਤ ਵਿਅਕਤੀ, ਉਸਦੀ ਮਾਤਾ ਅਤੇ ਉਸਦੇ ਬੇਟੇ ਪ੍ਰਿੰਸ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹਮਲਾ ਕਰਨ ਵਾਲੇ ਵਿਅਕਤੀਆਂ ਨੂੰ ਜਲਦ ਤੋਂ ਜਲਦ ਫੜ੍ਹ ਕੇ ਉਨ੍ਹਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।