ਮਲੋਟ ਰਾਇਲਜ਼ ਕਲੱਬ ਦੀ ਚੋਣ ਹੋਈ
ਮਲੋਟ ਰਾਇਲਜ਼ ਕਲੱਬ ਦੀ ਚੋਣ ਹੋਈ
Publish Date: Fri, 03 Apr 2026 04:35 PM (IST)
Updated Date: Fri, 03 Apr 2026 04:37 PM (IST)
ਵਰਿੰਦਰ ਬੱਬੂ, ਪੰਜਾਬੀ ਜਾਗਰਣ ਮਲੋਟ\ਲੰਬੀ : ਮਲੋਟ ਰਾਇਲਜ਼ ਕਲੱਬ ਵੱਲੋਂ ਸਾਲ 2026-27 ਲਈ ਨਵੀਂ ਟੀਮ ਦੀ ਚੋਣ ਸਬੰਧੀ ਇੱਕ ਅਹਿਮ ਮੀਟਿੰਗ ਹੋਟਲ ਸੀਸੀਪੀ ’ਚ ਕਰਵਾਈ ਗਈ। ਮੀਟਿੰਗ ਦੌਰਾਨ ਕਲੱਬ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਪਿਛਲੇ ਸਾਲ ਦੀ ਟੀਮ ਨੂੰ ਹੀ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ। ਕਲੱਬ ਮੈਂਬਰਾਂ ਨੇ ਦੱਸਿਆ ਕਿ ਪਿਛਲੇ ਸਾਲ ਦੌਰਾਨ ਟੀਮ ਦੀ ਕਾਰਗੁਜ਼ਾਰੀ ਬਹੁਤ ਹੀ ਸ਼ਾਨਦਾਰ ਰਹੀ, ਜਿਸ ਕਰਕੇ ਇਹ ਫੈਸਲਾ ਲਿਆ ਗਿਆ। ਕਲੱਬ ਵੱਲੋਂ ਸਮੂਹ ਪ੍ਰੈਸ ਦਾ ਧੰਨਵਾਦ ਕਰਦੇ ਹੋਏ ਆਉਣ ਵਾਲੇ ਸਮੇਂ ਵਿੱਚ ਵੀ ਸਹਿਯੋਗ ਦੀ ਉਮੀਦ ਜਤਾਈ ਗਈ। ਇਸ ਮੌਕੇ ਚੁਣੀ ਗਈ ਨਵੀਂ ਟੀਮ ’ਚ ਪ੍ਰਧਾਨ ਲਾਇਨ ਸੁਨੀਸ਼ ਗੋਇਲ, ਸਕੱਤਰ ਲਾਇਨ ਦੀਪਕ ਕੁਮਾਰ, ਖਜਾਨਚੀ ਲਾਇਨ ਧਰਮੇਸ਼ ਬਾਂਸਲ, ਪ੍ਰੋ. ਲਾਇਨ ਅਮਿਤ ਵਾਧਵਾ, ਐਡੀਸ਼ਨਲ ਸਕੱਤਰ ਲਾਇਨ ਹਰਭਗਵਾਨ ਸਿੰਗਲਾ, ਪ੍ਰੈਸ ਸਕੱਤਰ ਲਾਇਨ ਸੰਜੀਵ ਅਰੋੜਾ ਨੂੰ ਚੁਣਿਆ ਗਿਆ। ਕਲੱਬ ਵੱਲੋਂ ਕਿਹਾ ਗਿਆ ਕਿ ਨਵੀਂ ਟੀਮ ਸਮਾਜ ਸੇਵਾ ਦੇ ਖੇਤਰ ’ਚ ਹੋਰ ਵੀ ਵਧੀਆ ਕੰਮ ਕਰਨ ਲਈ ਵਚਨਬੱਧ ਹੈ।