22 ਨੂੰ ਹੋਵੇਗੀ ਮਲੋਟ-2026 ਮੈਰਾਥਨ
ਮਲੋਟ ’ਚ 22 ਮਾਰਚ ਨੂੰ ਹੋਵੇਗੀ ਮਲੋਟ 2026 ਮੈਰਾਥਨ
Publish Date: Sat, 07 Mar 2026 05:25 PM (IST)
Updated Date: Sat, 07 Mar 2026 05:27 PM (IST)
ਵਰਿੰਦਰ ਬੱਬੂ. ਪੰਜਾਬੀ ਜਾਗਰਣ ਮਲੋਟ : ਮਲੋਟ ਸ਼ਹਿਰ ’ਚ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਫੈਲਾਉਣ ਲਈ 22 ਮਾਰਚ 2026 ਨੂੰ “ਮਲੋਟ 2026 ਮੈਰਾਥਨ” ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਮੈਰਾਥਨ ਮਲੋਟ ਰੌਇਲਸ ਲਾਇਨਸ ਇੰਟਰਨੈਸ਼ਨਲ ਵੱਲੋਂ ਕਰਵਾਈ ਜਾ ਰਹੀ ਹੈ, ਜਿਸ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਤੰਦਰੁਸਤ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨਾ ਹੈ। ਇਹ ਮੈਰਾਥਨ ਸਵੇਰੇ 6 ਵਜੇ ਸ਼ੁਰੂ ਹੋਵੇਗੀ। ਦੌੜ ਦੀ ਦੂਰੀ 6 ਕਿਲੋਮੀਟਰ ਰੱਖੀ ਗਈ ਹੈ। ਮੈਰਾਥਨ ਦੀ ਸ਼ੁਰੂਆਤ ਨਿਊ ਗ੍ਰੇਨ ਮਾਰਕਿਟ ਮਲੋਟ ਤੋਂ ਹੋਵੇਗੀ ਤੇ ਸਮਾਪਤੀ ਦਾਨੇਵਾਲਾ ਚੌਂਕ, ਮਲੋਟ ਵਿਖੇ ਹੋਵੇਗੀ। ਆਯੋਜਕਾਂ ਵੱਲੋਂ ਦੱਸਿਆ ਗਿਆ ਕਿ ਮੈਰਾਥਨ ’ਚ ਭਾਗ ਲੈਣ ਲਈ ਰਜਿਸਟ੍ਰੇਸ਼ਨ ਫੀਸ 100 ਰੁਪਏ ਰੱਖੀ ਗਈ ਹੈ। ਹਰ ਭਾਗੀਦਾਰ ਨੂੰ ਟੀ-ਸ਼ਰਟ, ਮੈਡਲ, ਸਰਟੀਫਿਕੇਟ ਤੇ ਡਾਇਟ ਦਿੱਤੀ ਜਾਵੇਗੀ। ਇਸ ਮੌਕੇ ਸੰਜੀਵ ਅਰੋੜਾ (ਪ੍ਰੋਜੈਕਟ ਇੰਚਾਰਜ) ਲਾਇਨ ਸੁਨੀਸ਼ ਗੋਇਲ (ਪ੍ਰਧਾਨ), ਲਾਇਨ ਦੀਪਕ ਕੁਮਾਰ (ਸਕੱਤਰ), ਲਾਇਨ ਧਰਮੇਸ਼ ਬੰਸਲ (ਖਜ਼ਾਨਚੀ) ਤੇ ਲਾਇਨ ਅਮਿਤ ਵਧਵਾ (ਪੀਆਰਓ) ਨੇ ਸ਼ਹਿਰ ਦੇ ਨੌਜਵਾਨਾਂ ਤੇ ਖੇਡ ਪ੍ਰੇਮੀਆਂ ਨੂੰ ਇਸ ਮੈਰਾਥਨ ’ਚ ਵੱਧ ਤੋਂ ਵੱਧ ਹਿੱਸਾ ਲੈਣ ਦੀ ਅਪੀਲ ਕੀਤੀ ਹੈ। ਮੈਰਾਥਨ ਸਬੰਧੀ ਹੋਰ ਜਾਣਕਾਰੀ ਤੇ ਰਜਿਸਟ੍ਰੇਸ਼ਨ ਲਈ ਆਯੋਜਕਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।