ਬ੍ਰਹਮਾ ਕੁਮਾਰੀ ਸੰਸਥਾ ਬਰੀਵਾਲਾ ਵਿਖੇ ਮਹਾਂਸ਼ਿਵਰਾਤਰੀ ਮਨਾਈ
ਬ੍ਰਹਮਾ ਕੁਮਾਰੀ ਸੰਸਥਾ ਬਰੀਵਾਲਾ ਵਿਖੇ ਮਹਾਂਸ਼ਿਵਰਾਤਰੀ ਦਾ ਤਿਉਹਾਰ ਮਨਾਇਆ
Publish Date: Sun, 08 Feb 2026 03:51 PM (IST)
Updated Date: Sun, 08 Feb 2026 03:53 PM (IST)

ਵਿਕਾਸ ਭਾਰਦਵਾਜ. ਪੰਜਾਬੀ ਜਾਗਰਣ ਮੰਡੀ ਬਰੀਵਾਲਾ : ਬ੍ਰਹਮਾ ਕੁਮਾਰੀ ਇੰਸਟੀਚਿਊਟ ਬਰੀਵਾਲਾ ਵਿਖੇ ਮਹਾਂਸ਼ਿਵਰਾਤਰੀ ਬੜੀ ਧੂਮਧਾਮ ਤੇ ਖੁਸ਼ੀ ਨਾਲ ਮਨਾਈ ਗਈ। ਜਿੱਥੇ ਬ੍ਰਹਮਾ ਕੁਮਾਰੀ ਭੈਣਾਂ ਨੇ ਸ਼ਰਧਾਲੂਆਂ ਨੂੰ ਮਹਾਂਸ਼ਿਵਰਾਤਰੀ ਦੀ ਮਹੱਤਤਾ ਬਾਰੇ ਦੱਸਿਆ ਉੱਥੇ ਹੀ ਬੱਚਿਆਂ ਨੇ ਮਹਾਂਸ਼ਿਵਰਾਤਰੀ ਨੂੰ ਸਮਰਪਿਤ ਸੱਭਿਆਚਾਰਕ ਪ੍ਰੋਗਰਾਮ ਨਾਲ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ। ਛੋਟੀ ਬੱਚੀ ਪਰੀ ਨੇ ਸਵਾਗਤੀ ਨਾਚ ਨਾਲ ਸਾਰਿਆਂ ਦਾ ਸਵਾਗਤ ਕੀਤਾ। ਰਜਨੀ ਨੇ ਭਗਵਾਨ ਸ਼ਿਵ ਬਾਰੇ ਇੱਕ ਗੀਤ ਗਾਇਆ, ਜਿਸ ਨਾਲ ਮਾਹੌਲ ਅਧਿਆਤਮਿਕਤਾ ਨਾਲ ਭਰ ਗਿਆ ਤੇ ਬਰੀਵਾਲਾ ਮੰਡੀ ਦੇ ਸਾਰੇ ਭੈਣਾਂ-ਭਰਾਵਾਂ ਦਾ ਸਵਾਗਤ ਕੀਤਾ। ਸਾਬਕਾ ਵਿਧਾਇਕ ਬੀਬੀ ਕਰਨ ਕੌਰ ਬਰਾੜ, ਬਾਬਾ ਮੋਢਾ ਜੀ ਸਮਾਧ ਦੇ ਮੁਖੀ ਹਰਵਿੰਦਰ ਸਿੰਘ ਬੇਦੀ ਬਿੱਲਾ, ਬਰੀਵਾਲਾ ਨਗਰ ਪੰਚਾਇਤ ਦੇ ਪ੍ਰਧਾਨ ਕੇਵਲ ਕ੍ਰਿਸ਼ਨ ਗੋਇਲ ਤੇ ਮੋਨੂੰ ਪ੍ਰਧਾਨ ਸਮੇਤ ਹੋਰ ਮੁੱਖ ਮਹਿਮਾਨਾਂ ਵਜੋਂ ਸ਼ਾਮਲ ਹੋਏ। ਬ੍ਰਹਮਾ ਕੁਮਾਰੀ ਇੰਸਟੀਚਿਊਟ ਬਰੀਵਾਲਾ ਦੀ ਇੰਚਾਰਜ ਰੇਖਾ ਦੀਦੀ ਨੇ ਧੰਨਵਾਦ ਪ੍ਰਗਟ ਕੀਤਾ। ਕੋਟਕਪੂਰਾ ਸਰਕਲ ਇੰਚਾਰਜ ਸੰਗੀਤਾ ਦੀਦੀ, ਭਰਾ ਜਗਦੀਸ਼ ਮਖੀਜਾ ਤੇ ਭੈਣ ਰਿੰਪੀ ਨੇ ਵੀ ਸਮਾਗਮ ਦੀ ਸਫਲਤਾ ’ਚ ਵੱਡਾ ਯੋਗਦਾਨ ਪਾਇਆ। ਬੰਗਲੌਰ ਤੋਂ ਗੁਰਦਾਸ ਗਿਰਧਰ ਨੇ ਸਾਰਿਆਂ ਨੂੰ ਮਹਾਂਸ਼ਿਵਰਾਤਰੀ ਦੀਆਂ ਸ਼ੁਭਕਾਮਨਾਵਾਂ ਭੇਜੀਆਂ ਹਨ। ਇਸ ਮੌਕੇ ਵਿਜੇ ਗੋਇਲ, ਵਿਪਨ ਚੁੱਘ, ਬਿੰਦਰ ਬਾਂਸਲ, ਫੌਜੀ ਭਾਈ, ਮੰਗਤ ਭਾਈ, ਓਮ ਪ੍ਰਕਾਸ਼, ਸਵੀਟ ਭਾਈ, ਅਨਿਲ ਦਲਾਲ, ਜਗਮਗ ਟੈਂਟ ਹਾਊਸ ਆਦਿ ਨੇ ਪੂਰੇ ਆਸ਼ਰਮ ਨੂੰ ਸੁੰਦਰ ਢੰਗ ਨਾਲ ਸਜਾਇਆ।