ਭਗਵਾਨ ਵਾਲਮੀਕਿ ਧਰਮਸ਼ਾਲਾ ਮੰਦਰ ਵਿਖੇ ਮਹਾ ਸ਼ਿਵਰਾਤਰੀ ਮਨਾਈ
ਭਗਵਾਨ ਵਾਲਮੀਕਿ ਧਰਮਸ਼ਾਲਾ ਮੰਦਰ ਵਿਖੇ ਮਹਾਂ ਸ਼ਿਵਰਾਤਰੀ ਦਾ ਆਯੋਜਨ
Publish Date: Sun, 15 Feb 2026 03:59 PM (IST)
Updated Date: Sun, 15 Feb 2026 04:03 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਭਗਵਾਨ ਵਾਲਮੀਕਿ ਧਰਮਸ਼ਾਲਾ ਮੰਦਰ ਵਾਰਡ ਨੰਬਰ 03 ਮਲੋਟ ਵਿਖੇ ਮਹਾਂ ਸ਼ਿਵਰਾਤਰੀ ਦਾ ਆਯੋਜਨ ਕੀਤਾ ਗਿਆ। ਭਗਵਾਨ ਵਾਲਮੀਕਿ ਮੰਦਰ ਕਮੇਟੀ ਵੱਲੋਂ ਮਹਾਂ ਸ਼ਿਵਰਾਤਰੀ ਮੌਕੇ ਖੀਰ ਅਤੇ ਭੰਗ ਦਾ ਲੰਗਰ ਲਗਾਇਆ ਗਿਆ। ਇਸ ਉਪਰੰਤ ਸਾਰੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਬੜੀ ਸ਼ਰਧਾ ਭਾਵਨਾ ਨਾਲ ਸੇਵਾ ਨਿਾਭਾਈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਸਾਬਕਾ ਐਮਸੀ ਕੇਵਲ ਅਰੋੜਾ ਤੇ ਰਾਜ ਕੁਮਾਰ ਨਾਗਪਾਲ ਨੇ ਆਪਣੀ ਹਾਜ਼ਰੀ ਭਰੀ। ਇਸ ਮੌਕੇ ਚੇਅਰਮੈਨ ਰਾਮ ਕ੍ਰਿਸ਼ਨ, ਪ੍ਰਧਾਨ ਅਕਾਸ਼ ਬਾਗੜੀ, ਸੈਕਟਰੀ ਸੰਦੀਪ ਕੁਮਾਰ, ਵਿਕਾਸ, ਸੋਨੂੰ, ਵਿੱਕੀ, ਮਦਨ, ਦੀਪਿਕ, ਰੋਹਿਤ, ਰਾਹੁਲ, ਅਮਨ, ਅਨਮੋਲ ਅਤੇ ਭਗਵਾਨ ਵਾਲਮੀਕਿ ਧਰਮਸ਼ਾਲਾ ਪ੍ਰਬੰਧਕ ਕਮੇਟੀ ਨੇ ਵੀ ਆਪਣਾ ਯੋਗਦਾਨ ਪਾਇਆ। ਪ੍ਰਧਾਨ ਪਵਨ ਨਕਵਾਲ, ਮੁੱਖ ਸਕੱਤਰ ਭਾਰਤ ਬਾਗੜੀ, ਖਜਾਨਚੀ ਸਮੋਨਾਥ, ਵਾਇਸ ਪ੍ਰਧਾਨ ਰਿੱਕੀ ਚਾਵਾਰੀਆ, ਮੈਂਬਰ ਗੁਰਪ੍ਰੀਤ ਸਿੰਘ, ਅਭੀ ਬਾਗੜੀ ਨੇ ਵੀ ਬਹੁਤ ਹੀ ਸ਼ਰਧਾ ਭਾਵਨਾ ਨਾਲ ਆਪਣੀ ਸੇਵਾ ਨਿਭਾਈ।