ਪ੍ਰੇਮ ਹੀ ਆਤਮਾ ਨੂੰ ਪਰਮਾਤਮਾ ਨਾਲ ਜੋੜਦਾ : ਸਾਧਵੀ ਸਿਮਰਨ
ਪ੍ਰੇਮ ਹੀ ਆਤਮਾ ਨੂੰ ਪਰਮਾਤਮਾ ਨਾਲ ਜੋੜਦਾ : ਸਾਧਵੀ ਸਿਮਰਨ ਭਾਰਤੀ
Publish Date: Sun, 04 Jan 2026 04:23 PM (IST)
Updated Date: Sun, 04 Jan 2026 04:26 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਵਿਸ਼ਾਲ ਨਗਰ ਗਲੀ ਨੰਬਰ 3 ਵਿਖੇ ਸਥਿਤ ਆਸ਼ਰਮ ’ਚ ਸਤਿਸੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਸਤਿਸੰਗ ਦੌਰਾਨ ਸਾਧਵੀ ਸਿਮਰਨ ਭਾਰਤੀ ਤੇ ਗੁਰਬਾਣੀ ’ਚ ਦਰਜ ਰਚਨਾ - ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਦੇ ਮਹਾਨ ਸੰਦੇਸ਼ ਨੂੰ ਉਜਾਗਰ ਕੀਤਾ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਦਾ ਅਰਥ ਹੈ ਕਿ ਜਿਸਨੇ ਸੱਚਾ, ਨਿਰਸਵਾਰਥ ਅਤੇ ਅਤੁੱਟ ਪ੍ਰੇਮ ਕੀਤਾ, ਉਸਨੇ ਹੀ ਈਸ਼ਵਰ ਨੂੰ ਪ੍ਰਾਪਤ ਕੀਤਾ । ਕਿਉਕਿ ਪ੍ਰੇਮ ਹੀ ਉਹ ਮਾਰਗ ਹੈ ਜੋ ਹੰਕਾਰ, ਸਵਾਰਥ ਅਤੇ ਨਫ਼ਰਤ ਨੂੰ ਖ਼ਤਮ ਕਰਕੇ ਆਤਮਾ ਨੂੰ ਪਰਮਾਤਮਾ ਨਾਲ ਜੋੜਦਾ ਹੈ । ਪਰਮਾਤਮਾ ਦੀ ਪ੍ਰਾਪਤੀ ਬਾਹਰੀ ਰਸਮਾਂ, ਅਹੰਕਾਰ ਜਾਂ ਬਾਹਰੀ ਦਿਖਾਵੇ ਨਾਲ ਨਹੀਂ ਹੁੰਦੀ, ਸਗੋਂ ਸੱਚੇ ਪ੍ਰੇਮ, ਕਰੁਣਾ ਅਤੇ ਪੂਰਨ ਸਮਰਪਣ ਨਾਲ ਹੀ ਅਸੀਂ ਪਰਮਾਤਮਾ ਨੂੰ ਪ੍ਰਾਪਤ ਕਰ ਸਕਦੇ ਹਾਂ। ਮਨੁੱਖ ਦੀ ਆਤਮਿਕ ਉੱਨਤੀ ਤਦ ਹੀ ਸੰਭਵ ਹੈ, ਜੇਕਰ ਉਸਦੇ ਹਿਰਦੇ ’ਚ ਪਰਮਾਤਮਾ ਲਈ ਸੱਚਾ ਪਿਆਰ ਹੈ। ਪ੍ਰੇਮ, ਸਹਿਣਸ਼ੀਲਤਾ ਅਤੇ ਆਪਸੀ ਭਾਈਚਾਰੇ ਨੂੰ ਅਪਣਾਕੇ ਹੀ ਸਮਾਜ ਵਿਚੋਂ ਸਵਾਰਥ, ਭੇਦਭਾਵ ਅਤੇ ਨੈਤਿਕ ਪਤਨ ਨੂੰ ਦੂਰ ਕੀਤਾ ਜਾ ਸਕਦਾ ਹੈ। ਗੁਰੂ ਸਾਹਿਬਾਨ ਸਾਨੂੰ ਹਰ ਜੀਵ ’ਚ ਪਰਮਾਤਮਾ ਦੀ ਜੋਤ ਨੂੰ ਦੇਖਣ ਅਤੇ ਮਨੁੱਖਤਾ ਦੀ ਸੇਵਾ ਕਰਮ ਦੀ ਪ੍ਰੇਰਨਾ ਦਿੰਦੇ ਹਨ। ਇਤਿਹਾਸ ਗਵਾਹ ਹੈ ਕਿ ਜਿਨ੍ਹਾਂ ਭਗਤਾਂ ਨੇ ਪ੍ਰਭੂ ਨੂੰ ਸੱਚੇ ਦਿਲੋਂ ਪ੍ਰੇਮ ਕੀਤਾ ਉਨ੍ਹਾਂ ਨੇ ਹੀ ਪਰਮਾਤਮਾ ਦੀ ਪ੍ਰਾਪਤੀ ਕੀਤੀ। ਇਤਿਹਾਸ ਗਵਾਹ ਹੈ ਕਿ ਹਰ ਇੱਕ ਭਗਤ ਨੇ ਸੱਚੇ ਪਿਆਰ ਨਾਲ ਹੀ ਪ੍ਰਭੂ ਨੂੰ ਪ੍ਰਾਪਤ ਕੀਤਾ। ਇਸ ਲਈ ਜੇਕਰ ਅਸੀਂ ਵੀ ਪਰਮਾਤਮਾ ਨੂੰ ਪਾਉਣਾ ਚਾਹੁੰਦੇ ਹਾਂ ਤਾਂ ਜਰੂਰਤ ਹੈ ਪਰਮਾਤਮਾ ਨਾਲ ਸੱਚਾ ਅਤੇ ਨਿਰ ਸਵਾਰਥ ਪ੍ਰੇਮ ਕਰਨ ਦੀ। ਇਸ ਅਵਸਰ ’ਤੇ ਸਾਧਵੀ ਮਨਦੀਪ ਭਾਰਤੀ ਦੁਆਰਾ ਸੁੰਦਰ ਭਜਨਾਂ ਦਾ ਗਾਇਨ ਕਰਕੇ ਸੰਗਤ ਨੂੰ ਮੰਤਰ ਮੁਗਦ ਕੀਤਾ।