ਪੰਜਾਬੀ ਨਾਟਕ ‘ਤੂੰ ਅਗਲਾ ਵਰਕਾ ਫੋਲ’ ਦਾ ਮੰਚਨ
ਲੋਕ ਰੰਗ ਮੰਚ (ਰਜਿ) ਮਲੋਟ ਵੱਲੋਂ ਪੰਜਾਬੀ ਨਾਟਕ ‘ਤੂੰ ਅਗਲਾ ਵਰਕਾ ਫੋਲ’ ਕਰਵਾਇਆ
Publish Date: Wed, 08 Apr 2026 03:28 PM (IST)
Updated Date: Wed, 08 Apr 2026 03:32 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਲੋਕ ਰੰਗ ਮੰਚ ਮਲੋਟ ਵੱਲੋਂ ਪੰਜਾਬੀ ਨਾਟਕ ‘ਤੂੰ ਅਗਲਾ ਵਰਕਾ ਫੋਲ’ ਕਰਵਾਇਆ ਗਿਆ। ਇਸ ਨਾਟਕ ਦੇ ਅਦਾਕਾਰ, ਲੇਖਕ ਤੇ ਨਿਰਦੇਸ਼ਕ ਡਾ: ਸਾਹਿਬ ਸਿੰਘ ਨੇ ਨਾਟਕ ਦੀ ਪੇਸ਼ਕਾਰੀ ਇਸ ਕਦਰ ਸਫਲਤਾ ਪੂਰਵਕ ਕੀਤੀ ਕਿ ਦਰਸ਼ਕ ਕਈ ਵਾਰ ਭਾਵੁਕ ਵੀ ਹੋਏ ਅਤੇ ਉਹਨਾਂ ਤਾੜੀਆਂ ਨਾਲ ਭਰਪੂਰ ਸਵਾਗਤ ਵੀ ਕੀਤਾ। ਮਿਮਿਟ ਕਾਲਜ ਮਲੋਟ ਵਿਖੇ ਹੋਏ ਲੋਕ ਲੋਕ ਰੰਗ ਮੰਚ ਦੇ 39ਵੇਂ ਸਮਾਗਮ ਵਿਚ ਮਿਮਿਟ ਕਾਲਜ ਦੇ ਡਾਇਰੈਕਟਰ-ਪ੍ਰਿੰਸੀਪਲ ਡਾ: ਜਸਕਰਨ ਸਿੰਘ ਭੁੱਲਰ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਸਿਵਲ ਸਰਜਨ ਡਾ: ਸੁਨੀਲ ਬਾਂਸਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਡਾ: ਜਸਕਰਨ ਸਿੰਘ ਭੁੱਲਰ ਨੇ ਲੋਕ ਰੰਗ ਮੰਚ ਵੱਲੋਂ ਲਗਭਗ ਅੱਧੀ ਸਦੀ ਤੋਂ ਕਰਵਾਏ ਜਾ ਰਹੇ ਪ੍ਰੋਗਰਾਮਾਂ ਦੀ ਪ੍ਰਸ਼ੰਸਾ ਕੀਤੀ ਅਤੇ ਅੱਗੇ ਤੋਂ ਵੀ ਪੰਜਾਬੀ ਸਮਾਗਮ ਕਰਵਾਉਂਦੇ ਰਹਿਣ ਲਈ ਆਖਿਆ। ਡਾ: ਸਾਹਿਬ ਸਿੰਘ ਨੇ ਆਪਣੇ ਨਾਟਕ ਵਿਚ 1947 ਵਿਚ ਦੇਸ਼ ਦੀ ਹੋਈ ਵੰਡ ਤੋਂ ਲੈ ਕੇ 1984, ਤਾਜ ਹੋਟਲ ਤੇ ਹੋਏ ਹਮਲੇ ਤੋਂ ਇਲਾਵਾ ਹੋਰ ਸਮੇਂ ਸਮੇਂ ਸਿਰ ਵਾਪਰੇ ਦੁਖਾਂਤਾਂ ਦਾ ਹਾਲ ਵਰਨਣ ਕੀਤਾ। ਅਜਮੇਰ ਸਿੰਘ ਬਰਾੜ, ਜਸਵੀਰ ਸਿੰਘ ਸੇਖੋਂ ਅਤੇ ਬਲਰਾਜ ਸਿੰਘ ਮਾਨ ਵੱਲੋਂ ਮਹਿਮਾਨਾਂ ਨੂੰ ਜੀ ਆਇਆ ਆਖਦਿਆਂ ਇਸ ਸਮਾਗਮ ਦੀ ਸ਼ੁਰੂਆਤ ਹੋਈ। ਮੰਚ ਦੇ ਬਾਨੀ ਬਰਾੜ ਸੁਖਵੀਰ ਕੁੰਡਲ, ਰਾਜਿੰਦਰ ਮਾਜੀ ਅਬੋਹਰ ਤੋਂ ਇਲਾਵਾ ਪ੍ਰਧਾਨ ਗੁਰਸੇਵਕ ਸਿੰਘ ਲੰਬੀ, ਪ੍ਰਧਾਨ ਸਤਿਗੁਰ ਦੇਵਰਾਜ ਪੱਪੀ, ਕੋਆਰਡੀਨੇਟਰ ਮਨੋਜ ਅਸੀਜਾ, ਪ੍ਰਧਾਨ ਹਰੀਸ਼ ਗਰੋਵਰ, ਪ੍ਰਧਾਨ ਨੱਥੂ ਰਾਮ ਗਾਂਧੀ, ਪ੍ਰਧਾਨ ਗੁਰਮੀਤ ਸਿੰਘ ਬਰਾੜ ਫਕਰਸਰ, ਪ੍ਰਧਾਨ ਰਜਿੰਦਰ ਜੁਨੇਜਾ, ਰਜਿੰਦਰ ਸਿੰਘ ਕੰਗ, ਚੇਅਰਮੈਨ ਸੱਤਪਾਲ ਮੋਹਲਾਂ, ਮੋਹਨ ਸਿੰਘ ਜਾਖੜ, ਰਜਿਸਟਰਾਰ, ਗੁਰਿੰਦਰ ਪਾਲ ਸਿੰਘ ਬਰਾੜ, ਡਾਕਟਰ ਰੋਹਿਤ ਗੋਇਲ, ਡਾ: ਨਵਜੋਤ ਸਿੰਘ, ਗੌਰਵ ਭਠੇਜਾ, ਕੁਲਬੀਰ ਸਿੰਘ ਕੋਟਭਾਈ ਸਤਿਕਾਰਤ ਮਹਿਮਾਨਾਂ ਵਜੋਂ ਸ਼ਾਮਿਲ ਹੋਏ। ਲੋਕ ਰੰਗ ਮੰਚ ਦੇ ਅਹੁਦੇਦਾਰਾਂ ਤਰਸੇਮ ਰਾਹੀ, ਟੀਟੂ ਸੰਧੂ, ਦਰਸ਼ਨ ਜਟਾਣਾ, ਪਰਮਿੰਦਰ ਸਿੰਘ ਬਰਾੜ, ਸੁਖਰਾਜ ਸਿੰਘ ਬਰਾੜ, ਉਦੇਪਾਲ ਸਿੰਘ ਬੋਬੀ ਕੰਗ, ਕਾਕਾ ਬਰਾੜ ਅਬੁਲ ਖੁਰਾਣਾ, ਕੁਲਦੀਪ ਸਿੰਘ ਦਾਨੇਵਾਲਾ, ਲਾਲੀ ਮਾਨ, ਚੇਤਨ ਭੂਰਾ, ਹੰਸ ਰਾਜ ਫੂਲੇਵਾਲਾ ਨੇ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਸਮਨਾਨਿਤ ਕੀਤਾ ਗਿਆ।