ਲੋਕ ਮੋਰਚਾ ਪੰਜਾਬ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
ਲੋਕ ਮੋਰਚਾ ਪੰਜਾਬ ਵੱਲੋਂ ਸ਼ਹੀਦ ਭਗਤ ਸਿੰਘ ਕਲੋਨੀ ਦੋਦਾ ਵਿਖੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
Publish Date: Mon, 23 Mar 2026 05:33 PM (IST)
Updated Date: Mon, 23 Mar 2026 05:34 PM (IST)

ਦਵਿੰਦਰ ਬਾਘਲਾ, ਪੰਜਾਬੀ ਜਾਗਰਣ ਦੋਦਾ : ਲੋਕ ਮੋਰਚਾ ਪੰਜਾਬ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਅੱਜ ਸ਼ਹੀਦ ਭਗਤ ਸਿੰਘ ਕਲੋਨੀ, ਦੋਦਾ ਵਿਖੇ ਇੱਕ ਭਾਵੁਕ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਵਰਗੇ ਅਮਰ ਸ਼ਹੀਦਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ ਗਈ। ਸਮਾਗਮ ਵਿੱਚ ਔਰਤਾਂ, ਮਰਦਾਂ, ਬੱਚਿਆਂ ਦੀ ਹਾਜ਼ਰੀ ਸੀ। ਬੁਲਾਰੇ ਵਜੋਂ ਪਿਆਰਾ ਲਾਲ ਦੋਦਾ ਨੇ ਸ਼ਹੀਦਾਂ ਦੀਆਂ ਕੁਰਬਾਨੀਆਂ ਬਾਰੇ ਵਿਸਥਾਰ ਨਾਲ ਗੱਲ ਕੀਤੀ ਅਤੇ ਉਨ੍ਹਾਂ ਦੇ ਆਦਰਸ਼ਾਂ ਉੱਤੇ ਚੱਲਣ ਲਈ ਸਭ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਦੇ ਨਾਲ ਹਾਜ਼ਰ ਰਹੇ ਸੰਦੀਪ ਕੁਮਾਰ, ਭਿੰਦਰ ਸਿੰਘ, ਸੰਜੇ ਕੁਮਾਰ, ਸੁਰੇਸ਼ ਕੁਮਾਰ, ਗੁਰਦੀਪ ਸਿੰਘ, ਪੂਰਨ ਚੰਦ, ਅਸੋ਼ਕ ਯਾਦਵ ਅਤੇ ਡਾਕਖਾਨੇ ਦਾ ਮੁਲਾਜ਼ਮ ਆਸੋਕ ਨੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਬੱਚਿਆਂ ਵਿੱਚ ਰਵਿੰਦਰ ਕੌਰ, ਹੁਸਨ, ਆਲਮ, ਖੁਸ਼ੀ ਯਾਦਵ, ਭਾਵਨਾ ਯਾਦਵ, ਲਲਿਤਾ, ਰਸ਼ਮੀ, ਸ਼ਾਂਤੀ, ਆਸ਼ੂ, ਤੇਜ ਪਰਤਾਪ, ਜਸਕਰਨ ਸਿੰਘ ਵੀ ਹਾਜ਼ਰ ਸਨ। ਆਗੂ ਪਿਆਰਾ ਲਾਲ ਦੋਦਾ ਨੇ ਆਪਣੇ ਸਾਮਰਾਜਵਾਦ ਵਿਰੋਧੀ ਲਹਿਰ ਉੱਤੇ ਵਿਸਥਾਰ ਨਾਲ ਚਰਚਾ ਕੀਤੀ। ਉਨ੍ਹਾਂ ਨੇ ਭਾਰਤ-ਅਮਰੀਕਾ ਵਪਾਰ ਸਮਝੌਤੇ ਬਾਰੇ ਗੰਭੀਰ ਚਿੰਤਾ ਜਾਹਰ ਕੀਤੀ ਅਤੇ ਕਿਹਾ ਕਿ ਅਜਿਹੇ ਸਮਝੌਤੇ ਭਾਰਤੀ ਖੇਤੀਬਾੜੀ, ਉਦਯੋਗ ਅਤੇ ਮਜ਼ਦੂਰਾਂ ਲਈ ਖ਼ਤਰਾ ਬਣ ਸਕਦੇ ਹਨ। ਉਨ੍ਹਾਂ ਨੇ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਨੀਤੀਆਂ ਵਿਰੋਧੀ ਆਵਾਜ਼ ਉਠਾਉਣ ਲਈ ਅਪੀਲ ਕੀਤੀ।