ਦਿਵਯ ਜਯੋਤੀ ਜਾਗਰਤੀ ਸੰਸਥਾ ਨੇ ਲੋਹੜੀ ਦਾ ਤਿਉਹਾਰ ਮਨਾਇਆ
ਦਿਵਯ ਜਯੋਤੀ ਜਾਗਰਤੀ ਸੰਸਥਾ ਵੱਲੋਂ ਲੋਹੜੀ ਦਾ ਤਿਉਹਾਰ ਮਨਾਇਆ
Publish Date: Mon, 12 Jan 2026 03:34 PM (IST)
Updated Date: Mon, 12 Jan 2026 03:36 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਦਿਵਯ ਜਯੋਤੀ ਜਾਗਰਤੀ ਸੰਸਥਾਨ ਦਾ ‘ਸੰਤੁਲਨ ਪ੍ਰੋਜੈਕਟ’ ਕੰਨਿਆ ਬਚਾਓ ਦੀ ਸ਼ਾਨਦਾਰ ਮੁਹਿੰਮ ਨਾਲ ਲੋਹੜੀ ਦੇ ਤਿਉਹਾਰ ਨਾਲ ਜੋੜ ਰਿਹਾ ਹੈ। ਸੰਸਥਾਨ ਦੀ ਸ੍ਰੀ ਮੁਕਤਸਰ ਸਾਹਿਬ ਸ਼ਾਖਾ ਦੇ ਗੋਨਿਆਣਾ ਆਸ਼ਰਮ, ਅਬੋਹਰ ਰੋਡ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਲੋਹੜੀ ਦੇ ਇਸ ਮੌਕੇ ਆਸ਼ੂਤੋਸ਼ ਮਹਾਰਾਜ ਜੀ ਦੀ ਸ਼ਿਸ਼ਯਾ ਸਾਧਵੀ ਸੁਨੀਤਾ ਭਾਰਤੀ ਨੇ ਇਸ ਮੁਹਿੰਮ ਦੇ ਬਾਰੇ ਦੱਸਦੇ ਹੋਏ ਕਿਹਾ ਕਿ ਲੋਹੜੀ ਜੋ ਕਿ ਰਵਾਇਤੀ ਤੌਰ ’ਤੇ ਸਿਰਫ ਪੁੱਤਰ ਦੇ ਜਨਮ ਤੇ ਮਨਾਇਆ ਜਾਂਦਾ ਸੀ ਪਰ ਅੱਜ ਲੜਕੀਆਂ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ ਅਤੇ ਸਮਾਜ ’ਚ ਇਸ ਬਦਲਾਅ ਦਾ ਸਿਹਰਾ ਲਿੰਗ ਸਮਾਨਤਾ ਅਤੇ ਮਹਿਲਾ ਸਸ਼ਕਤੀਕਰਨ ਪ੍ਰੋਜੈਕਟ-ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਸੰਤੁਲਨ ਨੂੰ ਜਾਂਦਾ ਹੈ। ਹਰ ਸਾਲ ਲੋਹੜੀ ਦੇ ਮੌਕੇ ਤੇ ਦੇਸ਼ ਭਰ ਚ ਬੇਟੀ ਬਚਾਓ ਮੁਹਿੰਮ ਚਲਾਈ ਜਾਂਦੀ ਹੈ, ਜਿਸ ਰਾਹੀਂ ਨਾ ਸਿਰਫ ਲਿੰਗ ਭੇਦਭਾਵ ਦਾ ਖੰਡਨ ਕੀਤਾ ਜਾਂਦਾ ਹੈ, ਸਗੋਂ ਬੱਚੀਆਂ ਪ੍ਰਤੀ ਸਦਭਾਵਨਾ ਅਤੇ ਸਤਿਕਾਰ ਵੀ ਜਾਗ੍ਰਿਤ ਹੁੰਦਾ ਹੈ। ਇਸ ਕ੍ਰਾਂਤੀਕਾਰੀ ਮੁਹਿੰਮ ਨੇ ਦੇਸ਼ ਭਰ ਵਿੱਚ ਆਯੋਜਿਤ ਕਈ ਜਾਗਰੂਕਤਾ ਪ੍ਰੋਗਰਾਮਾਂ ਦੁਆਰਾ ਲੱਖਾਂ ਲੋਕਾਂ ਨੂੰ ਲਾਭ ਪਹੁੰਚਾਇਆ ਹੈ ਅਤੇ ਇੱਕ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ ਹੈ। ਕੰਨਿਆ ਬਚਾਓ ਨਾਮ ਦੀ ਇਸ ਮੁਹਿੰਮ ਦੇ ਮੁੱਖ ਆਕਰਸ਼ਣ ਇਸ ਪ੍ਰਕਾਰ ਸਨ- ਲੜਕੀਆਂ ਦੀ ਪ੍ਰਤਿਭਾ ਨੂੰ ਉਜਾਗਰ ਕਰਨ ਲਈ ਵਿਚਾਰ-ਵਟਾਂਦਰਾ ਕੀਤਾ ਗਿਆ। ਲਿੰਗ ਅਧਾਰਤ ਵਿਤਕਰੇ ਨੂੰ ਖਤਮ ਕਰਨ ਲਈ ਪ੍ਰੇਰਣਾਦਾਇਕ ਕੁਇਜ਼ ਸੈਸ਼ਨ, ਜਾਣਕਾਰੀ ਭਰਪੂਰ ਨਾਟਕ ਮੰਚਨ, ਮੇਰੀ ਬੇਟੀ, ਮੇਰਾ ਸਵਾਭੀਮਾਨ ਨਾਮ ਦੀ ਦਿਲ ਨੂੰ ਛੂਹਣ ਵਾਲੀ ਗਤੀਵਿਧੀ, ਧੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਵਿਸ਼ੇਸ਼ ਪਤੰਗ ਉਤਸਵ ਆਦਿ। ਸਮਾਗਮ ਦੇ ਅੰਤ ’ਚ ਲੋਹੜੀ ਦੇ ਤਿਉਹਾਰ ਦੀ ਲੋਹੜੀ ਬਾਲਣ ਦੀ ਰਸਮ ਅਦਾ ਕੀਤੀ ਗਈ। ਜਿਸ ਵਿੱਚ ਭਾਗ ਲੈਣ ਵਾਲਿਆਂ ਨੇ ਅਖਬਾਰਾਂ ’ਚ ਔਰਤਾਂ ਵਿਰੁੱਧ ਹੋਣ ਵਾਲੇ ਅੱਤਿਆਚਾਰ ਨੂੰ ਕਲਮਬੱਧ ਕਰਕੇ ਪਵਿੱਤਰ ਅਗਨੀ ’ਚ ਸਾੜ ਕੇ ਉਨ੍ਹਾਂ ਸਾਰੀਆਂ ਬੁਰਾਈਆਂ ਨੂੰ ਸਾੜ ਦਿੱਤਾ। ਸਮਾਜ ਵਿੱਚੋਂ ਉਨ੍ਹਾਂ ਸਾਰੀਆਂ ਬੁਰਾਈਆਂ ਨੂੰ ਖ਼ਤਮ ਕਰਨ ਦਾ ਪ੍ਰਣ ਲਿਆ। ਸਾਧਵੀ ਨੇ ਅੱਗੇ ਹੋਰ ਬੋਲਦੇ ਹੋਏ ਕਿਹਾ ਕਿ ਕੰਨਿਆ ਬਚਾਓ ਅਭਿਆਨ ਰਾਹੀਂ ਸੰਤੁਲਨ ਪ੍ਰਕਲਪ, ਰਵਾਇਤੀ ਤਿਉਹਾਰਾਂ ਨਾਲ ਜੁੜੀਆਂ ਮਿੱਥਾਂ ਨੂੰ ਦੂਰ ਕਰ ਰਿਹਾ ਹੈ ਅਤੇ ਤਿਉਹਾਰਾਂ ਦੇ ਅਸਲ ਅਰਥਾਂ ਨੂੰ ਉਜਾਗਰ ਕਰ ਰਿਹਾ ਹੈ। ਸਾਧਵੀ ਨੇ ਸਾਰਿਆਂ ਨੂੰ ਇਸ ਮਹਾਨ ਮੁਹਿੰਮ ਦਾ ਹਿੱਸਾ ਬਣਨ ਅਤੇ ਇੱਕ ਮਜ਼ਬੂਤ ਸਮਾਜ ਦੀ ਸਿਰਜਣਾ ’ਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਬੇਸ਼ੱਕ ‘ਸੇਵ ਦਾ ਗਰਲ ਚਾਈਲਡ’ ਸਿਰਫ਼ ਇੱਕ ਮੁਹਿੰਮ ਹੀ ਨਹੀਂ ਹੈ, ਸਗੋਂ ਬੱਚੀਆਂ ਨੂੰ ਸਮਰਪਿਤ ਇੱਕ ਦੇਸ਼ ਵਿਆਪੀ ਤਿਉਹਾਰ ਹੈ। ਦਿਵਿਆ ਜਯੋਤੀ ਜਾਗਰਤੀ ਸੰਸਥਾਨ ਸਮਾਜ ਵਿੱਚ ਲਿੰਗ ਸਮਾਨਤਾ ਦੀ ਸਥਾਪਨਾ ਲਈ ਬਹੁਤ ਸਾਰੀਆਂ ਮੁਹਿੰਮਾਂ ਸਫਲਤਾਪੂਰਵਕ ਚਲਾ ਰਿਹਾ ਹੈ ਅਤੇ ਧੀਆਂ ਦੇ ਜੀਵਨ ਵਿੱਚ ਸੁਧਾਰ ਅਤੇ ਸਸ਼ਕਤੀਕਰਨ ਕਰ ਰਿਹਾ ਹੈ। ਅਜਿਹੇ ਪ੍ਰੋਗਰਾਮ ਸਾਡੇ ਦੇਸ਼ ਦੀ ਤਰੱਕੀ ਵਿੱਚ ਉੱਤਮ ਪ੍ਰੇਰਨਾ ਦੀ ਭੂਮਿਕਾ ਨਿਭਾਉਂਦੇ ਹਨ। ਇਸ ਪ੍ਰੋਗਰਾਮ ਵਿੱਚ ਸਾਧਵੀ ਮਨਦੀਪ ਭਾਰਤੀ ਅਤੇ ਸਾਧਵੀ ਦਵਿੰਦਰ ਭਾਰਤੀ ਨੇ ਨਾਰੀ ਸਸ਼ਕਤੀਕਰਨ ਦੇ ਸੁਮਧੁਰ ਭਜਨਾਂ ਨੂੰ ਗਾਇਨ ਕਰਕੇ ਸੰਗਤ ਨੂੰ ਜਾਗਰੂਕ ਕੀਤਾ।