ਕੇਕੇਯੂ ਬਠਿੰਡਾ ਧਰਨੇ ’ਚ ਕਰੇਗੀ ਸ਼ਮੂਲੀਅਤ : ਝਬੇਲਵਾਲੀ
ਕੇਕੇਯੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਬਠਿੰਡਾ ਧਰਨੇ ’ਚ ਕੀਤੀ ਵੱਡੀ ਸ਼ਮੂਲੀਅਤ
Publish Date: Fri, 06 Mar 2026 04:58 PM (IST)
Updated Date: Fri, 06 Mar 2026 05:00 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਬਠਿੰਡਾ ਜ਼ਿਲ੍ਹੇ ਦੇ ਪਿੰਡ ਜਿਊਦ ’ਚ ਕਿਸਾਨਾਂ ਉੱਤੇ ਪੁਲਿਸ ਵੱਲੋਂ ਕੀਤੇ ਗਏ ਅੰਨੇ ਤਸ਼ੱਦਦ ਦੇ ਖਿਲਾਫ ਬਠਿੰਡਾ ਵਿਖੇ ਦਿੱਤੇ ਜਾ ਰਹੇ ਧਰਨੇ ’ਚ ਸੂਬਾ ਵਿੱਤ ਸਕੱਤਰ ਜਸਵਿੰਦਰ ਸਿੰਘ ਝਬੇਲਵਾਲੀ, ਬਲਵਿੰਦਰ ਸਿੰਘ ਥਾਂਦੇਵਾਲਾ ਦੀ ਅਗਵਾਈ ’ਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਗਈ। ਆਗੂਆਂ ਨੇ ਕਿਹਾ ਕਿ ਸਰਕਾਰ ਦੀ ਸ਼ਹਿ ’ਤੇ ਐਸਐਸਪੀ ਜੋਤੀ ਯਾਦਵ ਅਤੇ ਉਸਦੀ ਪੁਲਿਸ ਵੱਲੋਂ ਪਿੰਡ ਜਿਉਂਦ ਵਿਖੇ ਕਿਸਾਨਾਂ ਤੇ ਕੀਤੇ ਅੰਨੇ ਤਸ਼ੱਦਦ ਦੇ ਖਿਲਾਫ ਕਿਸਾਨ, ਮਜ਼ਦੂਰ ਤੇ ਮੁਲਾਜ਼ਮ ਜਥੇਬੰਦੀਆਂ ਤੋਂ ਇਲਾਵਾ ਹੋਰਨਾਂ ਜਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ ਧਰਨਾ ਦਿੱਤਾ ਜਾ ਰਿਹਾ ਹੈ। ਜਿਸ ਵਿੱਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਵੱਡੀ ਗਿਣਤੀ ’ਚ ਕਿਰਤੀ ਕਿਸਾਨ ਯੂਨੀਅਨ ਵੱਲੋਂ ਸ਼ਮੂਲੀਅਤ ਕੀਤੀ ਗਈ। ਦਵਿੰਦਰ ਸਿੰਘ ਲੁਬਾਣਿਆਂਵਾਲੀ, ਜਸਵੰਤ ਸਿੰਘ ਡੋਡਾਂਵਾਲੀ, ਗੁਰਸੇਵਕ ਸਿੰਘ ਸੰਗਰਾਣਾ, ਗੁਰਮੀਤ ਸਿੰਘ ਸੰਗਰਾਣਾ, ਜਸਪਾਲ ਸਿੰਘ ਬੂੜਾਗੁਜਰ ਨੇ ਦੱਸਿਆ ਕਿ ਭਗਵੰਤ ਮਾਨ ਸਰਕਾਰ ਕਾਰਪੋਰੇਟ ਘਰਾਣਿਆਂ ਦੀਆਂ ਨੀਤੀਆਂ ਨੂੰ ਲਾਗੂ ਕਰਨ ਲਈ ਪੰਜਾਬ ਅੰਦਰ ਪੁਲਿਸ ਰਾਜ ਬਣਾ ਰਹੀ ਹੈ ਤਾਂ ਕਿ ਲੋਕਾਂ ਦੇ ਹੱਕੀ ਸੰਘਰਸ਼ਾਂ ਨੂੰ ਕੁਚਲਿਆ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲੱਖਾ ਸਿੰਘ ਵੜਿੰਗ, ਗਗਨਦੀਪ ਸਿੰਘ ਥਾਂਦੇਵਾਲਾ, ਗੁਰਜੀਤ ਸਿੰਘ ਲੁਬਣਾਇਆਂਵਾਲੀ, ਹਰਮੀਤ ਸਿੰਘ ਲੁਬਾਣਿਆਂਵਾਲੀ, ਬਿਰਜ ਲਾਲ ਡੋਡਾਂਵਾਲੀ, ਗੁਰਮੀਤ ਸਿੰਘ ਥਾਂਦੇਵਾਲਾ, ਬਲਜੀਤ ਸਿੰਘ ਫੌਜੀ ਝਬੇਲਵਾਲੀ ਤੇ ਸਿੰਘ ਖਾਲਸਾ ਝਬੇਲਵਾਲੀ, ਬਲਵਿੰਦਰ ਸਿੰਘ ਕੋਟਲੀ ਸੰਘਰ, ਗੁਰਚਰਨ ਸਿੰਘ ਤਖਤਮਲਾਣਾ, ਪਾਲ ਸਿੰਘ ਵੜਿੰਗ, ਅੰਗਰੇਜ਼ ਸਿੰਘ ਗੋਨੇਆਣਾ, ਜਗਤਾਰ ਸਿੰਘ ਸੰਗਰਾਣਾ, ਕਰਨ ਸਿੰਘ ਸੰਗਰਾਣਾ, ਇਕਬਾਲ ਸਿੰਘ ਥਾਂਦੇਵਾਲਾ ਆਦਿ ਕਿਸਾਨ ਹਾਜ਼ਰ ਸਨ।