ਕਿਸਾਨ ਸੰਯੁਕਤ ਮੋਰਚਾ ਦੀ ਯਾਤਰਾ ਮਲੋਟ ਪੁੱਜੀ
ਕਿਸਾਨ ਸੰਯੁਕਤ ਮੋਰਚਾ ਦੀ ਯਾਤਰਾ ਮਲੋਟ ਪੁੱਜੀ
Publish Date: Fri, 06 Mar 2026 06:28 PM (IST)
Updated Date: Fri, 06 Mar 2026 06:30 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਕਿਸਾਨ ਸੰਯੁਕਤ ਮੋਰਚਾ ਵੱਲੋਂ 07 ਫਰਵਰੀ ਤੋਂ ਕੰਨਿਆ ਕੁਮਾਰੀ ਤੋਂ ਸ਼ੁਰੂ ਕੀਤੀ ਯਾਤਰਾ ਅੱਜ ਮਲੋਟ ਵਿਖੇ ਪੁੱਜੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਡਲੇਵਾਲ ਗਰੁੱਪ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਯਾਤਰਾ 12 ਮਾਰਚ ਨੂੰ ਕਸ਼ਮੀਰ ਵਿਖੇ ਪੁੱਜੇਗੀ ਅਤੇ 19 ਮਾਰਚ ਨੂੰ ਰਾਮ ਲੀਲਾ ਗਰਾਊਂਡ ਦਿੱਲੀ ਵਿਖੇ ਲੱਖਾਂ ਕਿਸਾਨਾਂ ਦੀ ਹਾਜ਼ਰੀ ਵਿੱਚ ਸਮਾਪਤ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਯਾਤਰਾ ਦਾ ਮਕਸਦ ਪੂਰੀ ਦੁਨੀਆ ਜਾਣਦੀ ਹੈ ਕਿ ਹੁਣ ਤੱਕ 7 ਲੱਖ ਕਿਸਾਨ ਆਰਥਿਕ ਥੋੜਾ ਕਰਕੇ ਖੁਦਕੁਸ਼ੀਆਂ ਕਰ ਚੁੱਕੇ ਹਨ ਜਿਸਦਾ ਕਾਰਨ 25 ਸਾਲਾਂ ਤੋਂ ਕਿਸਾਨਾਂ ਨੂੰ ਐਮਐਸਪੀ ਨਾ ਮਿਲਦਾ ਹੈ। ਉਨਾਂ ਅੰਕੜੇ ਦੱਸਦਿਆਂ ਦੱਸਿਆ ਕਿ 111 ਲੱਖ ਕਰੋੜ ਰੁਪਏ ਦਾ ਕਿਸਾਨਾਂ ਦਾ ਹੁਣ ਤੱਕ ਐਮਐਸਪੀ ਨਾ ਮਿਲਣ ਕਰਕੇ ਨੁਕਸਾਨ ਹੋ ਚੁੱਕਾ ਹੈ ਜਦਕਿ ਕਿਸਾਨਾਂ ਸਿਰ 26 ਲਾਖ ਕਰੋੜ ਦਾ ਕਰਜਾ ਹੈ ਹੈਲੋ ਕਿਸਾਨ ਆਗੂ ਨੇ ਕਿਹਾ ਕਿ ਐਮਐਸਪੀ ਦੀ ਗਰੰਟੀ ਮਿਲੇ ਕਿਸਾਨਾਂ ਨੂੰ ਇੱਕ ਵਾਰ ਕਰਜ਼ਾ ਮੁਕਤ ਕਰਨਾ ਬਹੁਤ ਜਰੂਰੀ ਹੈ ਅਤੇ ਅਮਰੀਕਾ ਨਾਲ ਸਰਨ ਕੀਤੀ ਹੋਈ, ਪ੍ਰੀ ਡੀਲ ਨੂੰ ਰੱਬ ਕੀਤਾ ਜਾਵੇ ਜੇਕਰ ਅਜਿਹੀ ਡੀਲ ਨੂੰ ਪੱਕਾ ਕਰਨਾ ਹੈ ਤਾਂ ਇਸ ਵਿੱਚੋਂ ਪੋਲਟਰੀ ਡੇਅਰੀ ਖੇਤੀਬਾੜੀ ਨਾਲ ਸਬੰਧਤ ਚੀਜ਼ਾਂ ਨੂੰ ਬਾਹਰ ਰੱਖਿਆ ਜਾਵੇ।