ਖੁਸ਼ਹਾਲ ਮਾਨ (ਬੱਬਲੂ) ਨੇ ਵਧਾਈਆਂ ਸਰਗਰਮੀਆਂ
ਖੁਸ਼ਹਾਲ ਮਾਨ (ਬੱਬਲੂ) ਨੇ ਵਾਰਡ ਨੰਬਰ 8 ’ਚ ਵਧਾਈਆਂ ਸਰਗਰਮੀਆਂ
Publish Date: Wed, 28 Jan 2026 04:34 PM (IST)
Updated Date: Wed, 28 Jan 2026 04:37 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਦੀ ਨਗਰ ਕੌਂਸਲ ਚੋਣਾਂ ਲੜਨ ਦੇ ਚਾਹਵਾਨ ਉਮੀਦਵਾਰਾਂ ਨੇ ਆਪਣੀਆਂ ਸਰਗਰਮੀਆਂ ਤੇਜ ਕਰ ਦਿੱਤੀਆਂ ਹਨ ਤੇ ਟਿਕਟ ਲਈ ਸਿਆਸੀ ਪਾਰਟੀਆਂ ਤੱਕ ਅਪਰੋਚਾਂ ਵੀ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸੇ ਕੜੀ ਤਹਿਤ ਸ਼ਹਿਰ ਦੇ ਚਰਚਿਤ ਵਾਰਡ ਨੰਬਰ 8 ਤੋਂ ਖੁਸ਼ਹਾਲ ਮਾਨ (ਬੱਬਲੂ) ਨੇ ਵੀ ਆਪਣਾ ਮਜ਼ਬੂਤ ਦਾਅਵਾ ਠੋਕਦਿਆਂ ਵਿਰੋਧੀਆਂ ਨੂੰ ਟੈਨਸ਼ਨਾਂ ’ਚ ਪਾ ਦਿੱਤਾ ਹੈ। ਹਾਲਾਂਕਿ ਬਬਲੂ ਕਿਸੇ ਸਿਆਸੀ ਪਾਰਟੀ ਤੋਂ ਚੋਣ ਲੜਨਗੇ ਜਾਂ ਫਿਰ ਆਜਾਦ ਉਮੀਦਵਾਰ ਵਜੋਂ ਚੋਣ ਮੈਦਾਨ ’ਚ ਉਤਰਨਗੇ। ਇਸ ਬਾਬਤ ਆਉਣ ਵਾਲੇ ਕੁਝ ਦਿਨਾਂ ’ਚ ਤਸਵੀਰ ਸਾਫ਼ ਹੋ ਜਾਵੇਗੀ।