ਜੋਗਿੰਦਰ ਸਿੰਘ ਹਰਾਜ ਨੇ ਨੈਸ਼ਨਲ ਅਥਲੈਟਿਕਸ ਚੈਂਪੀਅਨਸ਼ਿਪ ’ਚ ਜਿੱਤਿਆ ਮੈਡਲ
ਜੋਗਿੰਦਰ ਸਿੰਘ ਹਰਾਜ ਨੇ ਨੈਸ਼ਨਲ ਅਥਲੈਟਿਕਸ ਚੈਂਪੀਅਨਸ਼ਿਪ ’ਚ ਜਿੱਤਿਆ ਮੈਡਲ
Publish Date: Wed, 18 Mar 2026 04:09 PM (IST)
Updated Date: Wed, 18 Mar 2026 04:13 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਬੀਤੇ ਦਿਨੀਂ 45ਵੀਂ ਨੈਸ਼ਨਲ ਵੈਟਰਨ ਐਥਲੈਟਿਕ ਚੈਂਪੀਅਨਸ਼ਿਪ ’ਚ ਜੋਗਿੰਦਰ ਸਿੰਘ ਹਰਾਜ ਰਿਟਾ. ਸਹਾਇਕ ਸਿੱਖਿਆ ਅਫਸਰ (ਖੇਡਾਂ) ਸ੍ਰੀ ਮੁਕਤਸਰ ਸਾਹਿਬ ਨੇ ਨੈਸ਼ਨਲ ਪੱਧਰ ’ਤੇ 65 ਸਾਲਾ ਗਰੁੱਪ ’ਚ ਜੈਵਲਿਨ ਥਰੋਅ ’ਚ ਤੀਜਾ ਤੇ ਉੱਚੀ ਛਾਲ ’ਚ ਚੌਥਾ ਸਥਾਨ ਹਾਸਿਲ ਕਰਕੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਨਾਮ ਰੋਸ਼ਨ ਕੀਤਾ। ਇਸ ਮੌਕੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਮੈਡਲ ਅਤੇ ਸਰਟੀਫ਼ਿਕੇਟ ਦੇ ਕੇ ਨਿਵਾਜਿਆ ਗਿਆ। ਜੋਗਿੰਦਰ ਸਿੰਘ ਪਹਿਲਾਂ ਵੀ ਸੂਬਾ ਪੱਧਰ ਦੇ 800,1500 ਮੀਟਰ ਅਤੇ ਉੱਚੀ ਛਾਲ ’ਚ ਕਈ ਮੈਡਲ ਜਿੱਤ ਚੁੱਕੇ ਹਨ। ਇਨ੍ਹਾਂ ਦੀ ਪ੍ਰੇਰਨਾ ਅਤੇ ਅਗਵਾਈ ਸਦਕਾ ਅਨੇਕਾਂ ਖਿਡਾਰੀਆਂ ਨੇ ਸਟੇਟ ਤੇ ਨੈਸ਼ਨਲ ਪੱਧਰ ਤੇ ਸਥਾਨ ਹਾਸਿਲ ਕੀਤੇ ਹਨ। ਆਪ ਪਿਛਲੇ ਸਾਲ ਨਵੰਬਰ ਮਹੀਨੇ ’ਚ ਏਸ਼ੀਆ ਪੱਧਰ ਦੀ ਵੈਟਰਨ ਚੈਂਪੀਅਨਸ਼ਿਪ ’ਚ ਚਨਈ (ਮਹਾਰਾਸ਼ਟਰ) ਵਿਖੇ ਵੀ ਭਾਗ ਲੈ ਚੁੱਕੇ ਹਨ। ਪੰਜਾਬ ਸਰਕਾਰ ਤੋਂ ਸਟੇਟ ਐਵਾਰਡ ਪ੍ਰਾਪਤ ਕਰ ਚੁੱਕੇ ਜੋਗਿੰਦਰ ਸਿੰਘ ਨੂੰ ਇਸ ਜਿੱਤ ਤੇ ਮਨਜੀਤ ਸਿੰਘ ਬਰਕੰਦੀ ਪ੍ਰਧਾਨ ਜ਼ਿਲ੍ਹਾ ਅਥਲੈਟਿਕ ਐਸੋਸੀਏਸ਼ਨ, ਪ੍ਰੋ: ਰਾਜਬਿੰਦਰ ਸਿੰਘ ਜਨਰਲ ਸਕੱਤਰ, ਨਰਿੰਦਰ ਸਿੰਘ ਬਰਾੜ ਚੇਅਰਮੈਨ, ਤੇਜਿੰਦਰ ਸਿੰਘ ਮਿੱਡੂ ਖੇੜਾ, ਸੁਖਜਿੰਦਰ ਸਿੰਘ ਕਾਉਣੀ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਸਾਬਕਾ ਸਰਪੰਚ ਪਾਲ ਸਿੰਘ ਕਾਉਣੀ, ਪ੍ਰਿੰਸੀਪਲ ਨਿਹਾਲ ਸਿੰਘ, ਮੁਖਤਿਆਰ ਸਿੰਘ ਵੈਟਰਨ ਅਥਲੀਟ, ਹਰਦੀਪ ਸਿੰਘ ਲੈਕਚਰਾਰ, ਕਪਿਲ ਸ਼ਰਮਾ ਡਿਪਟੀ ਡੀ.ਈ.ਓ., ਕਾਲਾ ਸਿੰਘ ਅੰਤਰਰਾਸ਼ਟਰੀ ਕਬੱਡੀ ਖਿਡਾਰੀ, ਬਲਤੇਜ ਸਿੰਘ ਥਾਂਦੇਵਾਲਾ, ਬਲਵੀਰ ਸਿੰਘ ਇੰਸਪੈਕਟਰ, ਦਿਲਬਾਗ ਸਿੰਘ ਸੇਵਾ ਮੁਕਤ ਲੈਕਚਰਾਰ, ਸੁਰਿੰਦਰ ਸਿੰਘ ਡੀ.ਐਮ., ਪ੍ਰਿਤਪਾਲ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਉਣੀ, ਦੋਦਾ, ਮੱਲਣ, ਸ੍ਰੀ ਮੁਕਤਸਰ ਸਾਹਿਬ ਦੇ ਸਮੂਹ ਸਟਾਫ ਮੈਂਬਰ, ਕਬੱਡੀ ਐਸੋਸੀਏਸ਼ਨ ਅਤੇ ਅਥਲੈਟਿਕ ਐਸੋਸੀਏਸ਼ਨ ਦੇ ਸਮੂਹ ਅਹੁਦੇਦਾਰਾਂ ਨੇ ਜੋਗਿੰਦਰ ਸਿੰਘ ਨੂੰ ਵਧਾਈ ਦਿੰਦਿਆਂ ਭਵਿੱਖ ਵਿੱਚ ਹੋਰ ਵਧੀਆ ਪ੍ਰਦਰਸ਼ਨ ਕਰਨ ਲਈ ਕਾਮਨਾ ਕੀਤੀ।