ਜਪਨੀਤ ਕੌਰ ਨੇ ਪੰਜਾਬ ਅੰਡਰ-15 ਕ੍ਰਿਕਟ ਟੀਮ ’ਚ ਜਗ੍ਹਾ ਬਣਾਈ
ਜਪਨੀਤ ਕੌਰ ਨੇ ਪੰਜਾਬ ਅੰਡਰ-15 ਕ੍ਰਿਕਟ ਟੀਮ ’ਚ ਜਗ੍ਹਾ ਬਣਾਈ
Publish Date: Sat, 24 Jan 2026 04:16 PM (IST)
Updated Date: Sat, 24 Jan 2026 04:19 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਜੇਐਨਜੇ ਡੀਏਵੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਗਿੱਦੜਬਾਹਾ ਦੀ ਹੋਣਹਾਰ ਕ੍ਰਿਕਟ ਖਿਡਾਰਣ ਜਪਨੀਤ ਕੌਰ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਜੋ ਕਿ ਬੋਰਡ ਆਫ ਕੰਟਰੋਲ ਫਾਰ ਕ੍ਰਿਕਟ ਇੰਨ ਇੰਡੀਆ ਦੇ ਅਧੀਨ ਹੈ, ਦੀ ਅੰਡਰ 15 ਲੜਕੀਆਂ ਦੀ ਟੀਮ ਦੀ ਵਿਚ ਆਪਣੀ ਜਗ੍ਹਾ ਬਣਾਈ ਹੈ। ਜ਼ਿਕਰਯੋਗ ਹੈ ਕਿ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੀਆਂ ਦੋ ਖਿਡਾਰਨਾਂ ਨੇ ਪੰਜਾਬ ਦੀ ਟੀਮ ’ਚ ਸਥਾਨ ਹਾਸਿਲ ਕੀਤਾ ਸੀ ਜਿਸ ਵਿੱਚੋਂ ਜੇਐਨਜੇ ਡੀਏਵੀ ਸਕੂਲ ਗਿੱਦੜਬਾਹਾ ਦੀ ਵਿਦਿਆਰਥਣ ਅਤੇ ਡੀਏਵੀ ਕ੍ਰਿਕਟ ਅਕੈਡਮੀ ਦੀ ਖਿਡਾਰਣ ਜਪਨੀਤ ਕੌਰ ਹੈ। ਜਪਨੀਤ ਨੇ ਇਸ ਪ੍ਰਾਪਤੀ ਲਈ ਆਪਣੇ ਪਰਿਵਾਰ, ਸਕੂਲ ਕੋਚ ਗਗਨਦੀਪ ਸਿੰਘ ਦੀ ਬੇਹਤਰੀਨ ਕੋਚਿੰਗ ਅਤੇ ਸਕੂਲ ਵੱਲੋਂ ਕ੍ਰਿਕਟ ਲਈ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸਹੂਲਤਾਂ ਨੂੰ ਦਿੱਤਾ ਹੈ। ਦੂਜੇ ਪਾਸੇ ਕ੍ਰਿਕਟ ਕੋਚ ਗਗਨਦੀਪ ਸਿੰਘ ਨੇ ਕਿਹਾ ਕਿ ਇਹ ਸਭ ਜਪਨੀਤ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ ਕਿ ਇਸ ਖਿਡਾਰਣ ਨੇ ਪੂਰੇ ਪੰਜਾਬ ਦੀਆਂ ਅੰਡਰ-15 ਖਿਡਾਰਣਾਂ ਦੇ ਲੱਗੇ ਦੋ ਕੈਂਪਾਂ ਵਿੱਚ ਕੁੱਲ ਸਿਲੈਕਟ ਹੋਈ 50 ਖਿਡਾਰਣਾ ਨੂੰ ਪਛਾੜਦੇ ਹੋਏ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਅੰਡਰ -15 ਲੜਕੀਆਂ ਦੀ ਟੀਮ ’ਚ ਆਪਣੀ ਜਗ੍ਹਾ ਬਣਾਈ ਅਤੇ ਹੋਏ ਮੈਚਾਂ ’ਚ ਬਿਹਤਰੀਨ ਪ੍ਰਦਰਸ਼ਨ ਕੀਤਾ। ਅੱਜ ਸਕੂਲ ਪੁੱਜਣ ’ਤੇ ਪ੍ਰਿੰ. ਗੁਰਦਾਸ ਸਿੰਘ ਮਾਨ ਨੇ ਇਸ ਹੋਣਹਾਰ ਖਿਡਾਰਨ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਹੋਇਆਂ ਉਸਦਾ ਮੂੰਹ ਮਿੱਠਾ ਕਰਵਾ ਕੇ ਉਸ ਦੀ ਇਸ ਪ੍ਰਾਪਤੀ ਦੀ ਭਰਪੂਰ ਸ਼ਲਾਘਾ ਕੀਤੀ, ਜਿਸਨੇ ਪੰਜਾਬ ਟੀਮ ਦੀ ਮੈਂਬਰ ਬਣ ਕੇ ਆਪਣੇ ਮਾਪਿਆਂ, ਸਕੂਲ, ਗਿੱਦੜਬਾਹਾ ਅਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਨਾਮ ਰੋਸ਼ਨ ਕੀਤਾ ਹੈ। ਇਸ ਮੌਕੇ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ।