ਜੈ ਖੇਤਰਪਾਲ ਸੇਵਾ ਸੰਮਤੀ ਨੇ ਸ਼ੋਭਾ ਯਾਤਰਾ ਕੱਢੀ
ਜੈ ਖੇਤਰਪਾਲ ਸੇਵਾ ਸੰਮਤੀ ਸਜਾਵਲਪੁਰ ਮਲੋਟ ਵੱਲੋਂ ਸ਼ੋਭਾ ਯਾਤਰਾ ਕੱਢੀ
Publish Date: Fri, 06 Mar 2026 05:27 PM (IST)
Updated Date: Fri, 06 Mar 2026 05:30 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਜੈ ਬਾਬਾ ਖੇਤਰਪਾਲ ਸੇਵਾ ਸੰਮਤੀ ਸਜਾਵਲਪੁਰ ਸ਼ਾਖਾ ਮਲੋਟ ਵੱਲੋਂ 8 ਮਾਰਚ ਨੂੰ 16ਵਾਂ ਕੀਰਤਨ ਭੰਡਾਰਾ ਕਰਵਾਇਆ ਜਾ ਰਿਹਾ ਹੈ, ਜਿਸ ਸਬੰਧੀ ਅੱਜ ਮਲੋਟ ਵਿਖੇ ਬਾਬਾ ਖੇਤਰਪਾਲ ਸੇਵਾ ਸੰਮਤੀ ਵੱਲੋਂ ਸ਼ੋਭਾ ਯਾਤਰਾ ਕੱਢੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੇਵਾ ਸੰਮਤੀ ਦੇ ਸਰਪ੍ਰਸਤ ਵਰਿੰਦਰ ਮੱਕੜ ਤੇ ਹੋਰ ਅਹੁਦੇਦਾਰਾਂ ਪ੍ਰਿੰਕੂ ਕਟਾਰੀਆ, ਬਿਕਰਮਜੀਤ, ਸੁਰਿੰਦਰ ਸ਼ਿਵਮ ਨੇ ਦੱਸਿਆ ਕਿ ਅੱਜ ਦੀ ਸ਼ੋਭਾ ਯਾਤਰਾ ’ਚ ਜਾਵਲਪੁਰ ਤੋਂ ਰਜਨੀ ਬਾਬਾ ਅੰਗਰੇਜ ਨਰੂਲਾ ਤੇ ਮੰਦਰ ਦੇ ਪੁਜਾਰੀ ਭਗਤ ਓਮ ਪ੍ਰਕਾਸ਼ ਬੱਬਰ, ਭਗਤ ਸ਼ਿਮਲਾ ਬੱਬਰ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋ ਰਹੇ। ਸਰਪਰਸਤ ਵਰਿੰਦਰ ਮੱਕੜ ਤੇ ਹੋਰ ਆਗੂਆਂ ਨੇ ਆਏ ਹੋਏ ਭਗਤਾਂ ਤੇ ਨਗਰ ਕੀਰਤਨ ਵਿੱਚ ਸ਼ਾਮਿਲ ਸੰਗਤ ਦਾ ਧੰਨਵਾਦ ਕਰਦਿਆਂ 8 ਮਾਰਚ ਨੂੰ ਹੋ ਰਹੇ ਵਿਸ਼ਾਲ ਭੰਡਾਰੇ ’ਚ ਸ਼ਾਮਿਲ ਹੋਣ ਲਈ ਵੀ ਆਖਿਆ। ਅੱਜ ਇਹ ਸ਼ੋਭਾ ਯਾਤਰਾ ਮੰਡੀ ਹਾਜੀ ਰਾਮ ਜੀਟੀ ਰੋਡ ਤੇ ਹੋਰ ਸੜਕਾਂ ਬਾਜ਼ਾਰਾਂ ’ਚੋਂ ਹੁੰਦੀ ਹੋਈ ਮੰਦਿਰ ਵਿਖੇ ਸਮਾਪਤ ਹੋਈ।