ਜੈ ਬਾਬੇ ਦੀ ਬਲੱਡ ਸੇਵਾ ਸੁਸਾਇਟੀ ਦੇ ਕੈਂਪ ’ਚ 33 ਯੂਨਿਟ ਖੂਨਦਾਨ
ਜੈ ਬਾਬੇ ਦੀ ਬਲੱਡ ਸੇਵਾ ਸੁਸਾਇਟੀ ਵੱਲੋਂ ਮਾਘੀ ਮੌਕੇ ਲਾਇਆ 37ਵਾਂ ਖੂਨਦਾਨ ਕੈਂਪ
Publish Date: Sat, 17 Jan 2026 03:35 PM (IST)
Updated Date: Sat, 17 Jan 2026 03:36 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਖੂਨਦਾਨ ਨੂੰ ਸਮਰਪਿਤ ਸੰਸਥਾ ਜੈ ਬਾਬੇ ਦੀ ਬਲੱਡ ਸੇਵਾ ਸੁਸਾਇਟੀ ਵੱਲੋਂ ਮੇਲਾ ਮਾਘੀ ਮੌਕੇ ਰੇਡਕ੍ਰਾਸ ਭਵਨ ਸਾਹਮਣੇ 37ਵਾਂ ਖੂਨਦਾਨ ਕੈਂਪ ਲਾਇਆ ਗਿਆ। ਜਿਸ ’ਚ ਕੁੱਲ 153 ਯੂਨਿਟ ਖੂਨਦਾਨ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਿਤਿਨ ਕਾਲੜਾ, ਪ੍ਰਵੀਨ ਮਦਾਨ ਤੇ ਗਗਨ ਅਹੂਜਾ ਨੇ ਦੱਸਿਆ ਕਿ ਕੈਂਪ ’ਚ 33 ਯੂਨਿਟ ਖੂਨ ਸਿਵਲ ਹਸਪਤਾਲ ਦੀ ਟੀਮ ਨੇ ਇੱਕਤਰ ਕੀਤਾ। ਜਦਕਿ ਬਾਕੀ ਅਤੁਲਿਆ ਬਲੱਡ ਬੈਂਕ ਦੀ ਟੀਮ ਨੇ ਇੱਕਤਰ ਕੀਤਾ। ਕੈਂਪ ਦੌਰਾਨ ਖੂਨਦਾਨ ਨੂੰ ਲੈ ਕੇ ਨੌਜਵਾਨਾਂ ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਕੈਂਪ ਦੌਰਾਨ ਖੂਨਦਾਨੀਆਂ ਨੂੰ ਸਰਟਿਫਿਕੇਟ ਦੇ ਕੇ ਸਨਮਾਨਿਆ ਗਿਆ ਤੇ ਰਿਫ੍ਰੇਸ਼ਮੈਂਟ ਵੀ ਦਿੱਤੀ ਗਈ। ਇਸ ਦੌਰਾਨ ਦੁੱਧ ਦੀ ਸੇਵਾ ਸ਼ਿਵ ਡੇਅਰੀ, ਕਾਲਾ ਡੇਅਰੀ, ਅਮਿਤ ਕੁਮਾਰ ਵੱਲੋਂ, ਕੈਰੀ ਬੈਗ ਦੀ ਸੇਵਾ ਫੈਂਸੀ ਬੂਟ ਹਾਊਸ ਦੇ ਮਾਲਿਕ ਨਰਿੰਦਰ ਤੇ ਪੰਕਜ ਦਾਬੜਾ ਵੱਲੋਂ, ਡ੍ਰਾਈ ਫਰੂਟ ਦੀ ਸੇਵਾ ਬੂਟਾ ਰਾਮ ਕਾਮਰਾ, ਸ਼ਿਲਡ ਦੀ ਸੇਵਾ ਲਾਈਨ ਕਲੱਬ ਪ੍ਰਾਈਡ ਤੇ ਕੇਲਿਆਂ ਦੀ ਸੇਵਾ ਫਿਰਕੀ ਰਾਈਡਰ ਕਲੱਬ ਵੱਲੋਂ ਕੀਤੀ ਗਈ। ਇਸ ਮੌਕੇ ਦੀਪਕ ਗਰਗ, ਨਰਿੰਦਰ ਸਿੰਘ ਮਾਈਟੀ, ਅਮਨ ਵਾਟਸ, ਕਰਨ ਵਾਟਸ, ਕਰਨ ਕਾਠਪਾਲ, ਮੋਨੂੰ ਧਵਨ, ਰਿੰਕੂ ਛਾਬੜਾ, ਨਵਲ ਅਹੂਜਾ, ਵਰੁਣ ਘੀਕ, ਸਮੀਰ ਮਹਾਂਸ਼ਾ, ਸ਼ੀਤਲ, ਬਲਜਿੰਦਰ ਕੌਰ ਸੁਖਮਨੀ ਪੀਜੀ ਤੋਂ, ਸਿਮਰਜੀਤ ਭੀਨਾ ਬਰਾੜ, ਦਲਜੀਤ ਮਨ ਸਾਬਕਾ ਸਰਪੰਚ ਚੱਕ ਗਿਲਜੇ ਵਾਲਾ, ਰੋਹਿਤ ਸਿਡਾਨਾ, ਬੂਟਾ ਰਾਮ ਕਮਰਾ, ਚੀਨੂੰ ਮਾਸਟਰ ਸਾਈਕਲ ਸਟੋਰ, ਗੌਰਵ ਖੁਰਾਣਾ, ਦੀਪਾਕਰ ਸਮੇਤ ਵੱਡੀ ਗਿਣਤੀ ’ਚ ਲੋਕ ਹਾਜ਼ਰ ਸਨ।