ਹਰ ਕਿਸਾਨ ਦੇ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣਾ ਸਰਕਾਰ ਦਾ ਮੁੱਢਲਾ ਫਰਜ਼ : ਵਿਧਾਇਕ ਕਾਕਾ ਬਰਾੜ
ਹਰ ਕਿਸਾਨ ਦੇ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣਾ ਸਰਕਾਰ ਦਾ ਮੁੱਢਲਾ ਫਰਜ਼ : ਵਿਧਾਇਕ ਕਾਕਾ ਬਰਾੜ
Publish Date: Sat, 17 Jan 2026 03:38 PM (IST)
Updated Date: Sat, 17 Jan 2026 03:40 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਪਿਛਲੇ ਕਰੀਬ 30 ਸਾਲ ਤੋਂ ਮੁਕਤਸਰ ਮਾਈਨਰ ਦੇ ਖਾਲ ਦੀ ਸ਼ਾਖ ਜੋ ਕਿ ਬਿਲਕੁਲ ਖਸਤਾ ਹਾਲਤ ਹੋ ਚੁੱਕੀ ਸੀ ਨੂੰ ਨਵਿਓਂ ਸਿਰਿਓਂ ਮੁੜ ਉਸਾਰਣ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਤੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਵੱਲੋਂ ਕੀਤਾ ਗਿਆ। ਇਸ ਮੌਕੇ ਮੁਕਤਸਰ ਮਾਈਨਰ ਦੇ ਸਮੂਹ ਹਿੱਸੇਦਾਰ ਤੇ ਹੋਰ ਲੋਕ ਹਾਜ਼ਰ ਸਨ। ਉਦਘਾਟਨ ਕਰਦੇ ਸਮੇਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਆਖਿਆ ਕਿ ਸੂਬਾ ਸਰਕਾਰ ਦਾ ਮੁੱਢਲਾ ਫਰਜ਼ ਹੈ ਕਿ ਹਰ ਇੱਕ ਕਿਸਾਨ ਦੇ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣਾ। ਉਨ੍ਹਾਂ ਕਿਹਾ ਕਿ ਜਦ ਤੋਂ ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਮਾਨ ਸੰਭਾਲੀ ਹੈ ਤਦ ਤੋਂ ਨਵੀਆਂ ਕੱਸੀਆਂ, ਨਹਿਰਾਂ ਤੋਂ ਇਲਾਵਾ ਖੇਤਾਂ ’ਚ ਬਣੇ ਨਹਿਰੀ ਖਾਲ ਨੂੰ ਬਣਾਉਣ ਦਾ ਕਾਰਜ਼ ਸ਼ੁਰੂ ਕੀਤਾ ਹੋਇਆ ਹੈ। ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਕਿਹਾ ਕਿ ਮੁਕਤਸਰ ਮਾਈਨਰ ਦੀ ਖਸਤਾ ਹੋ ਚੁੱਕੀ ਸ਼ਾਖ ਦੀ ਮੁੜ ਉਸਾਰੀ ਨਾਲ ਕਿਸਾਨਾਂ ਨੂੰ ਵੱਡਾ ਲਾਭ ਹੋਵੇਗਾ ਅਤੇ ਉਨ੍ਹਾਂ ਨੂੰ ਸਿੰਚਾਈ ਲਈ ਲੋੜੀਂਦਾ ਪਾਣੀ ਮਿਲ ਸਕੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਦੀ ਭਲਾਈ ਲਈ ਲਗਾਤਾਰ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਇਸ ਮੌਕੇ ਹਾਜ਼ਰ ਕਿਸਾਨਾਂ ਮਿਹਰਬਾਨ ਸਿੰਘ ਬਰਾੜ, ਪੱਪੂ ਖਾਲਸਾ, ਚਰਨਾ ਦਿਉਲ, ਗੁਰਲਾਲ ਸਿੰਘ ਬਰਾੜ, ਅਮਨਜੀਤ ਸਿੰਘ ਮੈਂਬਰ, ਕਾਕੂ ਦਿਉਲ ਆਦਿ ਨੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਅਤੇ ਸੂਬਾ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਮੁੜ ਉਸਾਰੀ ਨਾਲ ਉਨ੍ਹਾਂ ਨੂੰ ਬਹੁਤ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਸੂਬਾ ਸਰਕਾਰ ਦੇ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹਨ ਅਤੇ ਖੇਤੀਬਾੜੀ ਨੂੰ ਹੋਰ ਵਧਾਉਣ ਲਈ ਯਤਨ ਕਰਨਗੇ। ਇਸ ਮੌਕੇ ਭਾਈ ਅਮਰਜੀਤ ਕੌਰ, ਜਤਿੰਦਰ ਮਹੰਤ, ਅਮਨਜੀਤ ਸਿੰਘ, ਰਮਨਦੀਪ ਸਿੰਘ, ਨਿੱਕਾ ਬਰਾੜ, ਗੁਰਦਾਸ ਮਾਨ, ਪਰਮਜੀਤ ਸਿੰਘ ਪੰਮਾ ਨੰਬਰਦਾਰ, ਲਖਵਿੰਦਰ ਸਿੰਘ ਲੱਜੀ, ਜੱਗਾ ਗਿੱਲ, ਰਿੰਕੂ ਮਹੰਤ, ਸਾਬਕਾ ਕੌਂਸਲਰ ਰਾਮ ਸਿੰਘ ਪੱਪੀ, ਜਿਲ੍ਹਾ ਪ੍ਰੀਸ਼ਦ ਮੈਂਬਰ ਚਰਨਜੀਤ ਸਿੰਘ ਧਾਲੀਵਾਲ, ਉਪਕਾਰ ਸਿੰਘ ਪ੍ਰਧਾਨ, ਕੌਂਸਲਰ ਰਾਮ ਸਿੰਘ ਰਾਮਾ ਆਦਿ ਹਾਜ਼ਰ ਸਨ।