ਡੀਏਵੀ ਕਾਲਜ ਗਿੱਦੜਬਾਹਾ ਵਿਖੇ ਕੌਮਾਂਤਰੀ ਮਹਿਲਾ ਦਿਵਸ ਮਨਾਇਆ
ਡੀਏਵੀ ਕਾਲਜ ਗਿੱਦੜਬਾਹਾ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ
Publish Date: Mon, 09 Mar 2026 04:22 PM (IST)
Updated Date: Mon, 09 Mar 2026 04:24 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਐਮਐਮਡੀ ਡੀਏਵੀ ਕਾਲਜ ਗਿੱਦੜਬਾਹਾ ਵਿਖੇ ਭਾਸ਼ਾ ਮੰਚ ਅਤੇ ਯੁਵਕ ਭਲਾਈ ਵਿਭਾਗ ਦੇ ਸਾਂਝੇ ਯਤਨਾਂ ਸਦਕਾ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਕਾਵਿ-ਰੰਗ ਸਮਾਗਮ ਆਯੋਜਿਤ ਕੀਤਾ ਗਿਆ। ਸਮਾਗਮ ਦੇ ਆਰੰਭ ’ਚ ਕਾਰਜਕਾਰੀ ਪ੍ਰਿੰ. ਵੰਦਨਾ ਆਰ ਗਰਗ ਨੇ ਵਿਦਿਆਰਥੀਆਂ ਨੂੰ ਔਰਤਾਂ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕੀਤਾ। ਭਾਸ਼ਾ ਮੰਚ ਸਰਪ੍ਰਸਤ ਅਤੇ ਪੀਜੀ ਪੰਜਾਬੀ ਵਿਭਾਗ ਦੇ ਮੁਖੀ ਡਾ. ਚੰਦਰ ਪ੍ਰਕਾਸ਼ ਨੇ ਔਰਤ ਦੀ ਸਮਕਾਲੀ ਸਥਿਤੀ ਬਾਰੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਅਜਿਹੇ ਸਮਾਗਮਾਂ ਨਾਲ ਵਿਚਾਰਾਂ ਦਾ ਰਾਹ ਖੁੱਲਦਾ ਹੈ ਅਤੇ ਸਮਾਜਿਕ ਚੇਤਨਾ ਦਾ ਘੇਰਾ ਵੱਡਾ ਹੁੰਦਾ ਹੈ। ਇਸ ਉਪਰੰਤ ਸੰਦੀਪ ਕੌਰ, ਪ੍ਰਿਤਪਾਲ ਸਿੰਘ ਅਤੇ ਰਿਤਿਕਾ ਨੇ ਕਵਿਤਾ, ਰੁਪਿੰਦਰ ਕੌਰ ਨੇ ਭਾਸ਼ਣ, ਹੁਸਨਪ੍ਰੀਤ ਕੌਰ , ਸਨੋਵਰ, ਨਿਸ਼ਾ, ਅਰਸ਼ਦੀਪ ਕੌਰ ਅਤੇ ਅਰਸ਼ਦੀਪ ਸਿੰਘ ਨੇ ਗੀਤ ਪੇਸ਼ ਕੀਤੇ। ਧੰਨਵਾਦ ਦੀ ਰਸਮ ਜਸਵਿੰਦਰ ਬਾਘਲਾ ਨੇ ਨਿਭਾਈ। ਮੰਚ ਸੰਚਾਲਨ ਪ੍ਰੋ. ਸਰਬਜੀਤ ਕੌਰ ਵੱਲੋਂ ਕੀਤਾ। ਪ੍ਰੋਗਰਾਮ ਨੂੰ ਸਫਲ ਬਣਾਉਣ ’ਚ ਪ੍ਰਬੰਧਕੀ ਮੰਡਲ ਪ੍ਰੋ. ਸੁਖਪ੍ਰੀਤ ਕੌਰ, ਪ੍ਰੋ. ਜਸਵਿੰਦਰ ਸਿੰਘ, ਪ੍ਰੋ. ਅਰਸ਼ਦੀਪ ਸਿੰਘ ਅਤੇ ਪ੍ਰੋ. ਜਸਪ੍ਰੀਤ ਕੌਰ ਅਤੇ ਤੋਂ ਇਲਾਵਾ ਭਾਸ਼ਾ ਮੰਚ ਦੇ ਅਹੁਦੇਦਾਰ ਵਿਦਿਆਰਥੀਆਂ ਦਾ ਸਹਿਯੋਗ ਰਿਹਾ। ਇਸ ਸਮਾਗਮ ਵਿੱਚ ਪ੍ਰੋ. ਸਤਮੇਲ ਕੌਰ ,ਪ੍ਰੋ. ਅੰਜਲੀ, ਸੰਦੀਪ ਸਿੰਘ, ਪ੍ਰੋ. ਸਰਿਤਾ,ਪ੍ਰੋ. ਰੋਮਨ ਅਤੇ ਆਦੇਸ਼ਪਾਲ ਹਾਜ਼ਰ ਰਹੇ।