ਵਿਕਾਸ ਮਿਸ਼ਨ ਵੱਲੋਂ ਅੰਤਰ ਰਾਸ਼ਟਰੀ ਸਾਈਕਲਿਸਟ ਜਨਕ ਜੌੜਾ ਸਨਮਾਨਿਤ
ਵਿਕਾਸ ਮਿਸ਼ਨ ਵੱਲੋਂ ਅੰਤਰ ਰਾਸ਼ਟਰੀ ਸਾਈਕਲਿਸਟ ਜਨਕ ਜੌੜਾ ਸਨਮਾਨਿਤ
Publish Date: Sun, 18 Jan 2026 03:34 PM (IST)
Updated Date: Sun, 18 Jan 2026 03:37 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਵਿਕਾਸ ਮਿਸ਼ਨ ਦੀ ਵਿਸ਼ੇਸ਼ ਮੀਟਿੰਗ ਮਿਸ਼ਨ ਮੁੱਖੀ ਪ੍ਰਸਿੱਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਸ਼ਹਿਰ ਦੇ ਡੀ.ਸੀ. ਆਫਿਸ ਰੋਡ ਸਥਿਤ ਮੁਹੱਲਾ ਬੁੱਧ ਵਿਹਾਰ ਵਾਸੀ ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਸਾਈਕਲਿਸਟ ਜਨਕ ਰਾਜ ਜੌੜਾ ਨੂੰ ਸਨਮਾਨਿਤ ਕੀਤਾ ਗਿਆ। ਜੌੜਾ ਨੇ ਇੰਡੀਅਨ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਦਸੰਬਰ 1986 ਤੋਂ ਲੈ ਕੇ ਅਪ੍ਰੈਲ 1987 ਤੱਕ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਸਾਈਕਲ ’ਤੇ ਦੌਰਾ ਕੀਤਾ। ਇਸੇ ਤਰ੍ਹਾਂ ਇੰਟਰਨੈਸ਼ਨਲ ਰੋਟਰੀ ਕਲੱਬ ਅਤੇ ਲਾਇਨਜ਼ ਕਲੱਬ ਦੇ ਸਹਿਯੋਗ ਨਾਲ 1992 ਤੋਂ ਲੈ ਕੇ 1994 ਤੱਕ ਸ੍ਰ. ਜੌੜਾ ਨੇ ਦੁਨੀਆ ਦੇ ਕਰੀਬ ਤੀਹ ਦੇਸ਼ਾਂ ਦਾ ਸਾਈਕਲ ’ਤੇ ਦੌਰਾ ਕੀਤਾ। ਜ਼ਿਕਰਯੋਗ ਹੈ ਕਿਜੌੜਾ ਦਾ ਪੂਰਾ ਪਰਿਵਾਰ ਇਸ ਮੌਕੇ ਆਸਟ੍ਰੀਆ ਦਾ ਪੱਕੇ ਤੌਰ ’ਤੇ ਵਸਨੀਕ ਹੈ ਜੋ ਕਿ ਅੱਜਕਲ੍ਹ ਆਪਣੇ ਜੱਦੀ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਵਿਖੇ ਆਏ ਹੋਏ ਹਨ। ਢੋਸੀਵਾਲ ਨੇ ਦੱਸਿਆ ਹੈ ਕਿ ਅੱਜ ਦੀ ਮੀਟਿੰਗ ਦੌਰਾਨ ਮਿਸ਼ਨ ਗਾਇਡ ਇੰਜ. ਅਸ਼ੋਕ ਕੁਮਾਰ ਭਾਰਤੀ, ਚੇਅਰਮੈਨ ਨਿਰੰਜਣ ਸਿੰਘ ਰੱਖਰਾ, ਪੈਟਰਨ ਡਾ. ਸੁਰਿੰਦਰ ਗਿਰਧਰ, ਉਪ ਪ੍ਰਧਾਨ ਚੌ. ਬਲਬੀਰ ਸਿੰਘ, ਲੋਕ ਸੰਪਰਕ ਵਿੰਗ ਦੇ ਡਿਪਟੀ ਡਾਇਰੈਕਟਰ ਸਾਹਿਲ ਕੁਮਾਰ ਹੈਪੀ, ਸਲਾਹਕਾਰ ਪ੍ਰੋ. ਕੁਲਵੰਤ ਸ਼ਰਮਾ, ਸਹਾਇਕ ਸਕੱਤਰ ਬਲਜੀਤ ਸਿੰਘ ਅਰੋੜਾ, ਨਰਿੰਦਰ ਕਾਕਾ ਫੋਟੋ ਗ੍ਰਾਫਰ, ਸਕੱਤਰ ਵਿਕ੍ਰਾਂਤ ਤੇਰੀਆ ਤੋਂ ਇਲਾਵਾ ਬੁੱਧ ਵਿਹਾਰ ਵਿਕਾਸ ਕਮੇਟੀ ਦੇ ਸੀਨੀਅਰ ਮੈਂਬਰ ਹਰਪਾਲ ਸਿੰਘ ਸਦਿਓੜਾ, ਬੇਸਹਾਰਾ ਅਤੇ ਲਾਵਾਰਸ ਜਾਨਵਰਾਂ ਦਾ ਮੁਫਤ ਇਲਾਜ ਕਰਨ ਵਾਲੇ ਪਸ਼ੂ ਪ੍ਰੇਮੀ ਡਾ. ਸੰਜੀਵ ਮਲਹੋਤਰਾ ਅਤੇ ਸਮਾਜ ਸੇਵਕ ਕੁਲਵਿੰਦਰ ਕੁਮਾਰ ਵੀ ਉਚੇਚੇ ਤੌਰ ’ਤੇ ਮੌਜੂਦ ਸਨ।