ਇੰਸ. ਬਰਨਾਟਕ ਸਿੰਘ ਦੀ 1500 ਤੇ 800 ਮੀਟਰ ਦੌੜ ’ਚ ‘ਚਾਂਦੀ’
ਇੰਸਪੈਕਟਰ ਬਰਨਾਟਕ ਸਿੰਘ ਨੇ 1500 ਮੀਟਰ ਤੇ 800 ਮੀਟਰ ਦੌੜ ’ਚ ਜਿੱਤੇ ਚਾਂਦੀ ਦੇ ਮੈਡਲ
Publish Date: Sun, 22 Mar 2026 04:15 PM (IST)
Updated Date: Sun, 22 Mar 2026 04:16 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : 45ਵੀਂ ਨੈਸ਼ਨਲ ਮਾਸਟਰ ਐਥਲੈਟਿਕ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਮਿਤੀ 14 ਤੋਂ 16 ਮਾਰਚ 2026 ਨੂੰ ਕਰਵਾਈ ਗਈ, ਜਿਸ ਵਿੱਚ ਮਲੋਟ ਦੇ ਜੰਮਪਲ ਰਿਟਾਇਰਡ ਇੰਸਪੈਕਟਰ ਬਰਨਾਟਕ ਸਿੰਘ ਪੰਜਾਬ ਪੁਲਿਸ ਨੇ ਹਿੱਸਾ ਲੈਦਿਆਂ 1500 ਮੀਟਰ ਅਤੇ 800 ਮੀਟਰ ਵਿੱਚੋਂ ਚਾਂਦੀ ਦੇ ਮੈਡਲ ਪ੍ਰਾਪਤ ਕਰਕੇ ਮਲੋਟ ਸ਼ਹਿਰ ਅਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਆਉਣ ਵਾਲੇ ਸਮੇਂ ’ਚ ਵਰਡ ਨੈਸ਼ਨ ਮਾਸਟਰ ਐਥਲੈਟਿਕ ’ਚ ਸਲੈਕਸ਼ਨ ਹੋ ਚੁੱਕੀ ਹੈ, ਜਿਸ ਵਿੱਚ ਤਿਆਰੀ ਕਰਕੇ ਪੰਜਾਬ ਅਤੇ ਦੇਸ਼ ਦਾ ਨਾਮ ਚਮਕਾਉਣ ਵਿੱਚ ਯੋਗਦਾਨ ਪਵੇਗਾ। ਉਨ੍ਹਾਂ ਦੀ ਇਸ ਪ੍ਰਾਪਤੀ ’ਤੇ ਇਲਾਕੇ ਭਰ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।