ਜਸਟਿਸ ਦੀਪਕ ਮਨਚੰਦਾ ਵੱਲੋਂ ਅਦਾਲਤਾਂ ਦਾ ਨਿਰੀਖਣ
ਜਸਟਿਸ ਦੀਪਕ ਮਨਚੰਦਾ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਐਡਮਿਨਸਟ੍ਰੇਟਿਵ ਜੱਜ ਵੱਲੋਂ ਅਦਾਲਤਾਂ ਦਾ ਨਿਰੀਖਣ
Publish Date: Fri, 27 Mar 2026 06:44 PM (IST)
Updated Date: Fri, 27 Mar 2026 06:47 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਇੰਸਪੈਕਟਿੰਗ ਜਸਟਿਸ ਦੀਪਕ ਮਨਚੰਦਾ ਨੇ ਮਿਤੀ 24.03.2026 ਤੋਂ 25.03.2026 ਤੱਕ ਸੈਸ਼ਨ ਡਿਵੀਜਨ ਸ੍ਰੀ ਮੁਕਤਸਰ ਸਾਹਿਬ ਵਿਖੇ ਮਿਤੀ 24.03.2026 ਨੂੰ ਸਬ ਡਿਵੀਜਨ ਮਲੋਟ ਅਤੇ ਗਿੱਦੜਬਾਹਾ ਦੀ ਇੰਸਪੈਕਸ਼ਨ ਕੀਤੀ ਅਤੇ ਵੱਖ ਵੱਖ ਅਦਾਲਤਾਂ ਦਾ ਨਿਰੀਖਣ ਕੀਤਾ। ਇਸ ਮੌਕੇ ਬਾਰ ਪ੍ਰਧਾਨ ਵੱਲੋਂ ਸਮੇਤ ਵਕੀਲ ਸਹਿਬਾਨਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਮਲੋਟ ਵਿਖੇ ਪੋਰਟਾ ਕੈਬਿਨ ਦਾ ਉਦਘਾਟਨ ਕਰਵਾਇਆ ਗਿਆ। ਮਾਨਯੋਗ ਇੰਸਪੈਕਟਿੰਗ ਜੱਜ ਸਾਹਿਬ ਵੱਲੋਂ ਜ਼ਿਲ੍ਹਾ ਜੇਲ ਦਾ ਦੌਰਾ ਕਰਕੇ ਜੇਲ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਜੇਲ ’ਚ ਬੰਦ ਕੈਦੀਆਂ/ਹਵਾਲਾਤੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਅਤੇ ਜਲਦ ਹੀ ਉਨ੍ਹਾਂ ਦਾ ਨਿਪਟਾਰਾ ਕਰਨ ਦਾ ਭਰੋਸਾ ਦਿੱਤਾ ਗਿਆ। ਜੇਲ੍ਹ ਦੌਰੇ ਦੌਰਾਨ ਜੇਲ ’ਚ ਬਣੇ ਕਾਨੂੰਨੀ ਸੇਵਾਵਾ ਅਥਾਰਟੀ ਦੇ ਕਲੀਨਿਕ ਦਾ ਨਿਰੀਖਣ ਕੀਤਾ ਗਿਆ। ਉਸ ਉਪਰੰਤ ਉਨ੍ਹਾਂ ਵੱਲੋਂ ਜ਼ਿਲ੍ਹਾ ਜੇਲ ’ਚ ਖਾਣੇ ਦਾ ਵੀ ਨਿਰੀਖਣ ਕੀਤਾ ਗਿਆ। ਇਸ ਉਪਰੰਤ ਉਨ੍ਹਾਂ ਵੱਲੋਂ ਜ਼ਿਲ੍ਹਾ ਕਚਿਹਰੀ ਕੰਪਲੈਕਸ ਸ੍ਰੀ ਮੁਕਤਸਰ ਸਾਹਿਬ ਵਿਖੇ ਵੱਖ ਵੱਖ ਅਦਾਲਤਾਂ ਦਾ ਨਿਰੀਪਣ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਜਿਲ੍ਹਾ ਕਚਿਹਰੀ ਕੰਪਲੈਕਸ ਵਿਖੇ ਨਵੇਂ ਬਣੇ ਪੋਰਟਾ ਕੈਬਿਨ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਰਾਜ ਕੁਮਾਰ ਜ਼ਿਲ੍ਹਾ ਅਤੇ ਸੈਸ਼ਨ ਜੱਜ, ਮਿਸ ਅਮੀਤਾ ਸਿੰਘ ਵਧੀਕ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ, ਮਿਸ ਗਿਰੀਸ਼ ਪ੍ਰਿੰਸੀਪਸ ਜੱਜ ਫੈਮਲੀ ਕੋਰਟ, ਰਮਨ ਸ਼ਰਮਾ ਵਧੀਕ ਜਿਲ੍ਹਾ ਅਤੇ ਸੈਸ਼ਨਜ਼ ਜੱਜ, ਨੀਰਜ ਕੁਮਾਰ ਸਿੰਗਲਾ, ਸਿਵਲ ਜੱਜ ਸੀਨੀਅਰ ਡਵੀਜਨ, ਰਿਮਾਸੂ ਅਰੋੜਾ ਸੀਜੇਐੱਮ/ਸੈਕਟਰੀ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਾ ਧਾਲੀਵਾਲ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ, ਰਾਜਬੀਰ ਕੌਰ ਵਧੀਕ ਸਿਵਲ ਜੱਜ (ਸੀਨੀ ਡਵੀ), ਮਿਸ ਜਸਕਿਰਨ ਸੋਂਧ ਜੁਡੀਸ਼ੀਅਲ ਮੈਜਿਸਟ੍ਰੇਟ ਦਰਜਾ ਪਹਿਲਾ, ਮਿਸ ਅਸਮਿਤਾ ਰੋਮਾਨਾ ਜੁਡੀਸ਼ੀਅਲ ਮੈਜਿਸਟ੍ਰੇਟ ਦਰਜਾ ਪਹਿਲਾ ਵੀ ਮੌਜੂਦ ਸਨ। ਇਸਤੋਂ ਇਲਾਵਾ ਯੋਗੇਸ਼ ਕਸ਼ਰੀਜਾ, ਜਿਲ੍ਹਾ ਅਟਾਰਨੀ ਸਮੇਤ ਸਰਕਾਰੀ ਵਕੀਲ ਸਾਹਿਬਾਨ, ਰਾਜਿੰਦਰਪਾਲ ਸ਼ਰਮਾ ਚੀਫ ਲੀਗਲ ਏਡ ਡੀਫੈਂਸ ਕੌਂਸਲ ਸਮੇਤ ਸਟਾਫ ਮੌਜੂਦ ਸਨ। ਮਾਨਯੋਗ ਜਸਟਿਸ ਵੱਲੋਂ ਚੀਫ ਡਿਫੈਂਸ ਕੌਂਸਲ ਦੇ ਦਫਤਰ, ਪਰਮਾਨੈਂਟ ਲੋਕ ਅਦਾਲਤ, ਮੀਡੀਏਸ਼ਨ ਸੈਂਟਰ ਅਤੇ ਫਰੰਟ ਆਫਿਸ ਦਾ ਵੀ ਨਿਰੀਖਣ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਕਾਨੂੰਨੀ ਸਹਾਇਤਾ ਸਕੀਮਾਂ ਉਪਰ ਤਸੱਲੀ ਪ੍ਰਗਟ ਕੀਤੀ।