ਭਾਰਤ-ਅਮਰੀਕਾ ਵਪਾਰਕ ਸਮਝੌਤਾ ਡੇਅਰੀ ’ਤੇ ਮਾਰੂ ਅਸਰ ਪਾਵੇਗਾ : ਬੀਕੇਯੂ
ਭਾਰਤ-ਅਮਰੀਕਾ ਵਪਾਰਕ ਸਮਝੌਤਾ ਖੇਤੀ ਨਾਲ ਸਬੰਧਤ ਮੁੱਖ ਸਹਾਇਕ ਧੰਦਾ ਡੇਅਰੀ ’ਤੇ ਮਾਰੂ ਅਸਰ ਪਾਵੇਗਾ : ਭਾਕਿਯੂ ਆਗੂ
Publish Date: Sun, 29 Mar 2026 04:35 PM (IST)
Updated Date: Sun, 29 Mar 2026 04:36 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਪ੍ਰਧਾਨ ਹਰਮਨਦੀਪ ਸਿੰਘ ਬਾਂਮ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ ਜਨਰਲ ਸਕੱਤਰ ਪੰਜਾਬ ਜਗਦੇਵ ਸਿੰਘ ਕਾਨਿਆਂਵਾਲੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਭਾਰਤ ਅਮਰੀਕਾ ਵਿਚਾਲੇ ਜੋ ਵਪਾਰਕ ਸਮਝੌਤਾ ਹੋਇਆ ਹੈ ਉਹ ਖੇਤੀ ਅਤੇ ਖੇਤੀ ਨਾਲ ਸਬੰਧਤ ਮੁੱਖ ਸਹਾਇਕ ਧੰਦਾ ਡੇਅਰੀ ਤੇ ਮਾਰੂ ਅਸਰ ਪਾਵੇਗਾ, ਜਥੇਬੰਦੀ ਇਸਦਾ ਸਖਤ ਵਿਰੋਧ ਕਰਦੀ ਹੈ। ਕੇਂਦਰ ਸਰਕਾਰ ਨੂੰ ਆਪਣੇ ਦੇਸ਼ ਹਿੱਤ ਦੇਖਦੇ ਹੋਏ ਇਸ ਸਮਝੌਤੇ ਤੋਂ ਬਾਹਰ ਆਉਣਾ ਚਾਹੀਦਾ ਹੈ। ਕੇਂਦਰ ਸਰਕਾਰ ਕਾਰਪੋਰੇਟ ਦਾ ਹੱਥ ਠੋਕਾ ਬਣ ਕੇ ਇੱਕ ਸੀਡ ਬਿਲ ਲਿਆ ਰਹੀ ਹੈ ਜੋ ਕਿ ਕਿਸਾਨ ਮਾਰੂ ਹੋਣ ਦੇ ਨਾਲ ਨਾਲ ਸਿਹਤ ਲਈ ਵੀ ਮਾਰੂ ਹੋਵੇਗਾ। ਸੀਡ ਬਿੱਲ ਆਉਣ ਨਾਲ ਫਸਲਾਂ ਦੇ ਬੀਜਾਂ ’ਤੇ ਵੱਡੀਆਂ ਕੰਪਨੀਆਂ ਦਾ ਕਬਜ਼ਾ ਹੋਵੇਗਾ, ਜੀਐਮ ਸੀਡ ਵੀ ਆਵੇਗਾ ਜੋ ਝਾੜ ਤਾਂ ਵੱਧ ਦੇ ਸਕਦਾ ਹੈ ਪਰ ਸਿਹਤ ਤੇ ਬਹੁਤ ਮਾਰੂ ਅਸਰ ਪਾਵੇਗਾ। ਇਸ ਸਭ ਦੇ ਕਾਰਨ ਬਿੱਲ ਲਾਗੂ ਨਹੀਂ ਹੋਣਾ ਚਾਹੀਦਾ। ਜਥੇਬੰਦੀ ਸੂਬੇ ’ਚ ਖਸ ਖਸ ਦੀ ਖੇਤੀ ਅਤੇ ਅਫੀਮ ਅਤੇ ਪੋਸਟ ਦੇ ਠੇਕੇ ਖੋਲਣ ਦੀ ਮੰਗ ਕਰਦੀ ਹੈ। ਇਸ ਮੌਕੇ ਕਿਸਾਨ ਆਗੂ ਅਵਤਾਰ ਸਿੰਘ, ਹਰਜਿੰਦਰ ਸਿੰਘ, ਭੁਪਿੰਦਰ ਸਿੰਘ ਫੂਲੇਵਾਲਾ, ਬਲਜੀਤ ਸਿੰਘ ਰੋੜਾਂਵਾਲਾ, ਸਰਜੀਤ ਸਿੰਘ ਰੁਪਾਣਾ, ਹਰਦੀਪ ਸਿੰਘ ਸਰਾਵਾਂ ਬੋਦਲਾਂ, ਗੁਰਮੀਤ ਸਿੰਘ ਮਰਾੜ ਕਲਾਂ, ਗੁਰਮੁਖ ਸਿੰਘ ਸੀਰਵਾਲੀ, ਜਸਕਰਨ ਸਿੰਘ ਸੀਰਵਾਲੀ, ਦਿਲਾਵਰ ਸਿੰਘ ਭੁੱਟੀਵਾਲਾ, ਸ਼ਿੰਦਰਪਾਲ ਸਿੰਘ ਮੁਕਤਸਰ, ਸ਼ਵਿੰਦਰ ਸਿੰਘ ਰੁਪਾਣਾ, ਸੁਖਮੰਦਰ ਸਿੰਘ ਚੱਕ ਮੋਦਲੇ ਵਾਲਾ, ਦਰਸ਼ਨ ਸਿੰਘ ਮੋਦਲੇ ਵਾਲਾ, ਗੁਰਜੀਤ ਸਿੰਘ ਸਰਪੰਚ, ਬਚਿੱਤਰ ਸਿੰਘ ਭਗਵਾਨਪੁਰਾ, ਗੁਰਜੰਟ ਸਿੰਘ ਕੋਟਲੀ ਦੇਵਨ, ਜਸਵੰਤ ਸਿੰਘ ਕੋਟਲੀ ਸੰਘਰ, ਗੁਰਸੇਵਕ ਸਿੰਘ ਲਖਮੀਰੇਆਣਾ, ਮਨਜੀਤ ਸਿੰਘ ਤਾਮਕੋਟ, ਸੁਖਮੰਦਰ ਸਿੰਘ, ਪੂਰਨ ਸਿੰਘ, ਗੁਰਦੇਵ ਸਿੰਘ ਡੱਬਵਾਲੀ ਢਾਬ, ਗੁਰਦੀਪ ਸਿੰਘ ਫੂਲੇਵਾਲਾ, ਗੁਰਜੀਤ ਸਿੰਘ ਸਰਾਵਾਂ ਬੋਦਲਾ, ਪ੍ਰੇਮਜੀਤ ਸਿੰਘ ਅਕਾਲਗੜ੍ਹ, ਜਸਵੀਰ ਸਿੰਘ, ਹਰਜੀਤ ਸਿੰਘ, ਕਾਲਾ ਭੁੱਟੀਵਾਲਾ, ਦਰਸ਼ਨ ਸਿੰਘ ਭੱਟੀਵਾਲਾ, ਜਗਦੀਸ਼ ਸਿੰਘ ਧਨੋਆ, ਯਮਨਪ੍ਰੀਤ ਕੌਰ ਆਸਾ ਬੁੱਟਰ, ਸੁਖਚੈਨ ਸਿੰਘ ਆਸਾ ਬੁੱਟਰ, ਨਿਰਵੈਲ ਸਿੰਘ ਫੱਤਣਵਾਲਾ, ਹਰਪਾਲ ਸਿੰਘ ਅਬੁਲਖੁਰਾਣਾ, ਕਿਰਪਾਲ ਸਿੰਘ, ਕਾਬਲ ਸਿੰਘ, ਰਵਿੰਦਰ ਸਿੰਘ ਵੱਟੂ, ਰੇਸ਼ਮ ਸਿੰਘ ਸਰਾਂਵਾਂ ਬੋਦਲਾ, ਵਰਖਾ ਸਿੰਘ ਫੂਲੇਵਾਲਾ, ਸਰਬਜੀਤ ਸਿੰਘ ਸਰਾਵਾਂ ਬੋਦਲਾ, ਗੁਰਤੇਜ ਸਿੰਘ ਉਦੇਕਰਨ, ਸਤਨਾਮ ਸਿੰਘ ਸਰਪੰਚ ਸਰਾਵਾਂ ਬੋਦਲਾਂ, ਸਾਹਿਬ ਸਿੰਘ ਸਰਾਵਾਂ ਬੋਦਲਾ, ਅੰਮ੍ਰਿਤਪਾਲ ਸਿੰਘ ਫੂਲੇਵਾਲਾ, ਕਾਲਾ ਸਿੰਘ ਫੂਲੇਵਾਲਾ, ਪੱਪਾ ਬਰਾੜ ਰਪਾਣਾ ਹਾਜ਼ਰ ਸਨ।