ਜਤਿੰਦਰ ਸਿੰਘ ਭੰਵਰਾ. ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਮਹੀਨਾਵਾਰ ਮੀਟਿੰਗ ਸਥਾਨਕ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਜ਼ਿਲ੍ਹਾ ਪ੍ਰਧਾਨ ਹਰਮਨਦੀਪ ਸਿੰਘ ਬਾਂਮ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਸ਼ੁਰੂਆਤ ਦੌਰਾਨ ਜ਼ਿਲ੍ਹਾ ਜਨਰਲ ਸਕੱਤਰ ਗੁਰਤੇਜ ਸਿੰਘ ਉਦੇਕਰਨ ਦੇ ਨੌਜਵਾਨ ਭਾਣਜੇ ਕਿਰਨਦੀਪ ਸਿੰਘ ਧਾਲੀਵਾਲ ਦੇ ਅਚਾਨਕ ਅਕਾਲ ਚਲਾਣੇ ਤੇ ਵਾਹਿਗੁਰੂ ਦਾ ਜਾਪ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਦੌਰਾਨ ਪ੍ਰਧਾਨ ਹਰਮਨਦੀਪ ਸਿੰਘ ਬਾਂਮ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਜੋ ਅਮਰੀਕਾ ਦੀ ਸਰਕਾਰ ਨਾਲ ਖੇਤੀ ਨਾਲ ਸਬੰਧਿਤ ਸਮਝੌਤਾ ਕੀਤਾ ਜਾ ਰਿਹਾ ਉਹ ਦੇਸ਼ ਦੀ ਖੇਤੀ ਨੂੰ ਤਬਾਹ ਕਰ ਦੇਵੇਗਾ। ਅਮਰੀਕਾ ਦੀ ਜਿਆਦਾ ਸਬਸਿਡੀ ਵਾਲੀ ਖੇਤੀ ਦੇ ਮੁਕਾਬਲੇ ਭਾਰਤ ’ਚ ਨਾ ਮਾਤਰ ਸਬਸਿਡੀ ਮਿਲਦੀ ਹੈ। ਭਾਰਤ ਦਾ ਕਿਸਾਨ ਇਸ ਦਾ ਮੁਕਾਬਲਾ ਨਹੀਂ ਕਰ ਸਕੇਗਾ ਸਰਕਾਰ ਨੂੰ ਦੇਸ਼ ਹਿੱਤ ’ਚ ਇਹ ਸਮਝੌਤਾ ਨਹੀਂ ਕਰਨਾ ਚਾਹੀਦਾ ਜਥੇਬੰਦੀ ਇਸ ਦਾ ਸਖਤ ਵਿਰੋਧ ਕਰਦੀ ਹੈ। ਬਿਜਲੀ ਸੋਧ ਬਿੱਲ ਆਮ ਖਪਤਕਾਰ ਲਈ ਘਾਤਕ ਹੋਵੇਗਾ, ਸਰਕਾਰ ਇਸ ਤੇ ਆਮ ਖਪਤਕਾਰ ਨੂੰ ਕੁਚਲ ਕੇ ਵੱਡੇ ਘਰਾਣਿਆਂ ਨੂੰ ਬਿਜਲੀ ਦਾ ਕੰਟਰੋਲ ਦੇਣਾ ਚਾਹੁੰਦੀ ਹੈ ਇਸ ਦਾ ਜਥੇਬੰਦੀ ਸਖਤ ਵਿਰੋਧ ਕਰਦੀ ਹੈ। 13 ਮਾਰਚ ਨੂੰ ਜੋ ਜ਼ਿਲ੍ਹਾ ਪੱਧਰੀ ਕਿਸਾਨ ਪੰਚਾਇਤ ਸਰਾਵਾਂ ਬੋਦਲਾ ਬਲਾਕ ਮਲੋਟ ਵਿਖੇ ਹੋ ਰਹੀ ਹੈ ਉਸ ਦੀਆਂ ਤਿਆਰੀਆਂ ਸਬੰਧੀ ਰਣਨੀਤੀ ਬਣਾਈ ਗਈ ਜਿਸ ’ਚ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਤੇ ਸੂਬਾ ਟੀਮ ਪਹੁੰਚ ਰਹੀ ਹੈ। ਪੰਜਾਬ ਅੰਦਰ ਨਕਲੀ ਦੁੱਧ ਤੇ ਉਸ ਤੋਂ ਬਣੀਆਂ ਵਸਤਾਂ ਦੀ ਭਰਮਾਰ ਹੈ ਜੋ ਇਨਸਾਨੀ ਜ਼ਿੰਦਗੀਆਂ ਨਾਲ ਸ਼ਰੇਆਮ ਖਿਲਵਾੜ ਕਰ ਰਹੇ ਹਨ। ਸਰਕਾਰ ਤੇ ਸਬੰਧਿਤ ਮਹਿਕਮਾ ਇਸ ਵੱਲ ਤੁਰੰਤ ਧਿਆਨ ਦੇਵੇ ਤੇ ਇਸ ’ਤੇ ਸਖਤ ਕਾਨੂੰਨ ਬਣਾਇਆ ਜਾਵੇ। ਇਸ ਸਮੇਂ ਕਿਸਾਨ ਆਗੂ ਜਥੇਦਾਰ ਅਵਤਾਰ ਸਿੰਘ, ਹਰਪਾਲ ਸਿੰਘ, ਭੁਪਿੰਦਰ ਸਿੰਘ ਫੂਲੇਵਾਲਾ, ਰੇਸ਼ਮ ਸਿੰਘ ਮਰਾੜ, ਹੁਕਮਜੀਤ ਸਿੰਘ ਮੋਤਲੇਵਾਲਾ, ਪਰਮਜੀਤ ਸਿੰਘ, ਸੰਦੀਪ ਸਿੰਘ, ਸੁਖਵਿੰਦਰ ਸਿੰਘ ਕਰਨੀਵਾਲਾ, ਗੁਰਸੇਵਕ ਸਿੰਘ, ਗੁਰਪਿਆਰ ਸਿੰਘ, ਗੁਰਚਰਨ ਸਿੰਘ ਲਖਮੀਰੇਆਣਾ, ਅਮਰਜੀਤ ਸਿੰਘ, ਬੇਅੰਤ ਸਿੰਘ ਬਲਮਗੜ੍ਹ, ਵਰਖਾ ਸਿੰਘ ਫੂਲੇਵਾਲਾ, ਕੁਲਵਿੰਦਰ ਸਿੰਘ, ਦਰਸ਼ਨ ਸਿੰਘ ਚੱਕ ਮੋਤਲੇ ਵਾਲਾ, ਦਲਜੀਤ ਸਿੰਘ ਅਕਾਲਗੜ੍ਹ, ਪ੍ਰੇਮਜੀਤ ਸਿੰਘ ਅਕਾਲਗੜ੍ਹ, ਕਿਰਪਾਲ ਸਿੰਘ ਇਕਾਈ ਪ੍ਰਧਾਨ, ਜਗਰੂਪ ਸਿੰਘ ਵੱਟੂ, ਅਮਰੀਕ ਸਿੰਘ ਵੱਟੂ, ਗੁਰਚਰਨ ਸਿੰਘ ਬਾਂਮ, ਪਰਮਜੀਤ ਸਿੰਘ, ਬਲਦੇਵ ਸਿੰਘ ਮੌੜ, ਰੇਸ਼ਮ ਸਿੰਘ, ਬਲਵਿੰਦਰ ਸਿੰਘ ਤਾਮਕੋਟ, ਹਰਪਾਲ ਸਿੰਘ ਡੋਹਕ, ਅਮਿ੍ੰਤਪਾਲ ਸਿੰਘ, ਦਲਜੀਤ ਸਿੰਘ ਸੀਰਵਾਲੀ, ਪੂਰਨ ਸਿੰਘ ਡੱਬਵਾਲੀ ਢਾਬ, ਬਚਿੱਤਰ ਸਿੰਘ, ਸਾਂਝਾ ਰਾਮ ਭਗਵਾਨਪੁਰਾ, ਗੁਰਦੇਵ ਸਿੰਘ ਡੱਬਵਾਲੀ ਢਾਬ, ਰੇਸ਼ਮ ਸਿੰਘ, ਜਰਨੈਲ ਸਿੰਘ, ਸਤਨਾਮ ਸਿੰਘ, ਸਰਪੰਚ ਸਾਹਿਬ ਸਿੰਘ ਭੁੱਲਰ ਸਰਾਵਾਂ ਬੋਦਲਾ, ਜਸਵੰਤ ਸਿੰਘ ਡੱਬਵਾਲੀ ਢਾਬ, ਨਿਰਮਲ ਸਿੰਘ ਸੰਗੂਧੌਣ, ਲਖਮੀਰ ਸਿੰਘ, ਵੀਰਪਾਲ ਸਿੰਘ, ਗੁਰਮੀਤ ਸਿੰਘ ਮਰਾੜ ਕਲਾਂ, ਜਸਵੰਤ ਸਿੰਘ ਕੋਟਲੀ ਸੰਘਰ, ਗੁਰਚਰਨ ਸਿੰਘ ਫੂਲੇਵਾਲਾ, ਪੱਪਾ ਬਰਾੜ, ਸੁਰਜੀਤ ਸਿੰਘ ਰੁਪਾਣਾ, ਸਤਨਾਮ ਸਿੰਘ ਕੋਟਲੀ ਦਿਉਣ, ਨਿਰਵੈਲ ਸਿੰਘ ਫੱਤਣਵਾਲਾ, ਸਤਵਿੰਦਰ ਸਿੰਘ ਮੌੜ, ਬੇਅੰਤ ਸਿੰਘ ਮੁਕਤਸਰ, ਮਨਦੀਪ ਸਿੰਘ, ਮਨਜੀਤ ਸਿੰਘ ਤਾਮਕੋਟ, ਦਰਸ਼ਨ ਸਿੰਘ ਮੁਕਤਸਰ, ਹਨੀ ਬਰਾੜ ਫੂਲੇਵਾਲਾ, ਗੁਰਚਰਨ ਸਿੰਘ ਮਰਾੜ ਕਲਾਂ, ਜਸਵੰਤ ਸਿੰਘ ਸਰਾਏਨਾਗਾ ਤੇ ਜਗਸੀਰ ਸਿੰਘ ਢਿੱਲੋਂ ਹਾਜ਼ਰ ਸਨ।