ਮਹਾਸ਼ਿਵਰਾਤਰੀ ਮਨਾਉਣ ਸਬੰਧੀ ਕੀਤਾ ਵਿਚਾਰ-ਵਟਾਂਦਰਾ
ਸ਼ਿਵ ਮੰਦਰ ਕਮੇਟੀ ਮੋਤੀ ਨਗਰ ਦੀ ਮੀਟਿੰਗ ’ਚ ਹੋਈਆਂ ਅਹਿਮ ਵਿਚਾਰਾਂ
Publish Date: Wed, 04 Feb 2026 04:11 PM (IST)
Updated Date: Wed, 04 Feb 2026 04:14 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ : ਸ਼ਿਵ ਮੰਦਰ ਕਮੇਟੀ ਮੋਤੀ ਨਗਰ ਗਿੱਦੜਬਾਹਾ ਦੀ ਇਕ ਮੀਟਿੰਗ ਪ੍ਰਧਾਨ ਅਜੇ ਗਰਗ ਦੀ ਪ੍ਰਧਾਨਗੀ ਹੇਠ ਮੰਦਰ ਵਿਖੇ ਹੋਈ। ਮੀਟਿੰਗ ਦੌਰਾਨ ਮੰਦਰ ਦਾ ਸਥਾਪਨਾ ਦਿਵਸ ਅਤੇ ਆਉਣ ਵਾਲੇ ਮਹਾਸ਼ਿਵਰਾਤਰੀ ਦੇ ਤਿਓਹਾਰ ਨੂੰ ਮਨਾਉਣ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਪ੍ਰਧਾਨ ਅਜੇ ਗਰਗ ਨੇ ਦੱਸਿਆ ਕਿ ਮੰਦਰ ਕਮੇਟੀ ਵੱਲੋਂ 14 ਫਰਵਰੀ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਮੰਦਰ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਉਣ ਦਾ ਫੈਸਲਾ ਵੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿਚ ਚਮੜੀ ਰੋਗ ਮਾਹਿਰ ਡਾ. ਆਸਥਾ ਅਗਰਵਾਲ ਅਤੇ ਹੱਡੀਆਂ ਦੇ ਰੋਗਾਂ ਦੇ ਮਾਹਿਰ ਡਾ. ਦੀਪਾਂਸ਼ੂ ਮਿੱਤਲ ਮਰੀਜਾਂ ਦੀ ਜਾਂਚ ਕਰਨਗੇ ਜਦੋਂਕਿ ਮਰੀਜਾਂ ਨੂੰ ਦਵਾਈਆਂ ਲੀਫੋਰਡ ਹੈਲਥ ਕੇਅਰ ਲਿਮਿਟਡ ਵੱਲੋਂ ਮੁਫ਼ਤ ਮੁਹਈਆਂ ਕਰਵਾਈਆਂ ਜਾਣਗੀਆਂ। ਮੰਦਰ ਵਿਖੇ ਮਹਾਸ਼ਿਵਰਾਤਰੀ 15 ਫਰਵਰੀ ਨੂੰ ਸਰਧਾ ਅਤੇ ਉਤਸਾਹ ਨਾਲ ਮਨਾਈ ਜਾਵੇਗੀ। ਇਸ ਮੌਕੇ ਪ੍ਰਧਾਨ ਅਜੇ ਗਰਗ ਤੋਂ ਇਲਾਵਾ ਸਕੱਤਰ ਅਮਿਤ ਗਰਗ, ਕੈਸ਼ੀਅਰ ਡਾਲ ਚੰਦ ਬਾਂਸਲ, ਸੀਨੀਅਰ ਐਡਵੋਕੇਟ ਸੰਜੀਵ ਕੋਛੜ, ਪ੍ਰਦੀਪ ਗਰਗ, ਮਨੀਸ਼ ਗਰਗ, ਕੁੰਦਨ ਲਾਲ, ਹਿਮਾਂਸ਼ੂ ਗਰਗ, ਹਨੀ ਗਰਗ, ਅੰਕੁਸ਼ ਬਾਂਸਲ, ਵਾਸੂ ਮਿੱਤਲ, ਖੁਸ਼ਹਾਲ ਗਰਗ, ਸੰਦੀਪ ਗਰਗ ਅਤੇ ਮੰਦਰ ਦੇ ਪੁਜਾਰੀ ਪੰਡਿਤ ਅਵਧੇਸ਼ ਸ਼ਾਸ਼ਤਰੀ ਵੀ ਮੌਜੂਦ ਸਨ।