ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਮਸਲੇ ਵਿਚਾਰੇ
ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਦੀ ਮੀਟਿੰਗ ’ਚ ਹੋਈਆਂ ਅਹਿਮ ਵਿਚਾਰਾਂ
Publish Date: Wed, 08 Apr 2026 05:43 PM (IST)
Updated Date: Wed, 08 Apr 2026 05:44 PM (IST)

ਬਲਕਰਨ ਜਟਾਣਾ, ਪੰਜਾਬੀ ਜਾਗਰਣ ਮਲੋਟ : ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਪੰਜਾਬ ਰਜਿ. 295 ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਸੂਬਾ ਪ੍ਰਧਾਨ ਵੈਦ ਧੰਨਾ ਮੱਲ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਧਾਨ ਡਾ. ਅਮਨਦੀਪ ਨਾਰੰਗ ਦੀ ਪ੍ਰਧਾਨਗੀ ਹੇਠ ਸੰਪਨ ਹੋਈ ਜਿਸ ’ਚ ਵਿਸ਼ੇਸ ਤੌਰ ’ਤੇ ਸਟੇਟ ਦੇ ਆਗੂ ਡਾ. ਰਜਿੰਦਰ ਸਿੰਘ ਔਲਖ ਪਹੁੰਚੇ। ਸਟੇਟ ਵੱਲੋਂ ਲਏ ਗਏ ਫੈਸਲੇ ਮੁਤਾਬਿਕ 11 ਅਪ੍ਰੈਲ ਦਿਨ ਸ਼ਨੀਵਾਰ ਨੂੰ ਸੰਗਰੂਰ ਵਿਖ਼ੇ ਸਰਕਾਰ ਨੂੰ ਜਗਾਉਣ ਲਈ ‘ਜਾਗੋ ਸਰਕਾਰ ਜਾਗੋ’ ਸੂਬਾ ਪੱਧਰੀ ਰੈਲੀ ਦੀਆਂ ਤਿਆਰੀਆਂ ਕਰਨ ਸਬੰਧੀ ਅਤੇ ਨਾਲ ਹੋਰ ਵੱਧ ਚੜ੍ਹ ਕੇ ਹਿੱਸਾ ਲੈ ਰਹੀਆ ਹੋਰ ਭਰਾਤਰੀ ਜਥੇਬੰਦੀਆਂ ਕੌਮੀ ਕਿਸਾਨ ਯੂਨੀਅਨ, ਇਫਟੂ ਮਜਦੂਰ ਯੂਨੀਅਨ ਆਦਿ ਆਗੂ ਸਹਿਬਾਨਾਂ ਨਾਲ ਗੱਲਬਾਤ ਕਰ ਵੀਡੀਆਂ ਤਿਆਰੀਆਂ ਅਤੇ ਹੋਰ ਜ਼ਿਲ੍ਹੇ ਸਬੰਧੀ ਗੱਲਾਂ ਦੇ ਵਿਚਾਰ ਵਟਾਂਦਰੇ ਕੀਤੇ। ਇਸ ਮੌਕੇ ਜਿਲ੍ਹਾ ਸਕੱਤਰ ਡਾ. ਜਤਿੰਦਰਜੀਤ ਬਾਠ, ਜਿਲ੍ਹਾ ਚੇਅਰਮੈਨ ਡਾ. ਮਹਿੰਦਰ ਸਿੰਘ ਖੋਖਰ, ਜਿਲ੍ਹਾ ਕੈਸ਼ੀਅਰ ਯਾਦਵਿੰਦਰ ਸਿੰਘ ਹੰਸ, ਬਲਾਕ ਔਲਖ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਉੱਪਲ, ਬਲਾਕ ਦਿਹਾਤੀ ਮਲੌਟ ਦੇ ਪ੍ਰਧਾਨ ਡਾ. ਧਰਮਪਾਲ ਸਿੰਘ, ਬਲਾਕ ਪੰਨੀਵਾਲਾ ਫੱਤਾ ਦੇ ਪ੍ਰਧਾਨ ਡਾ. ਸੰਜੀਵ ਕੁਮਾਰ ਬਲਾਕ ਕੋਟਭਾਈ ਦੇ ਪ੍ਰਧਾਨ ਡਾ. ਸੁਰਜੀਤ ਸਿੰਘ ਬਰਾੜ, ਡਾ. ਵਿਕਰਮ ਸਿੰਘ ਵਿੱਕੀ, ਡਾ. ਚੰਚਲ ਸਿੰਘ, ਡਾ. ਭੁੱਟੋ ਸਿੰਘ, ਡਾ. ਬੂਟਾ ਸਿੰਘ ਮਾਨ, ਡਾ. ਗੁਰਸੇਵਕ ਸਿੰਘ, ਡਾ. ਸਤਨਾਮ ਸਿੰਘ ਆਦਿ ਹਾਜ਼ਰ ਸਨ।