ਆਈਐਮਏ ਗਿੱਦੜਬਾਹਾ ਨੇ ਦੂਜੀ ਸੀਐੱਮਈ ਕਰਵਾਈ
ਆਈਐਮਏ ਗਿੱਦੜਬਾਹਾ ਵੱਲੋਂ ਦੂਜੀ ਸੀਐਮਈ ਦਾ ਆਯੋਜਨ
Publish Date: Fri, 20 Mar 2026 05:42 PM (IST)
Updated Date: Fri, 20 Mar 2026 05:46 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ : ਇੰਡੀਅਨ ਮੈਡੀਕਲ ਐਸੋਸੀਏਸ਼ਨ ਗਿੱਦੜਬਾਹਾ ਵੱਲੋਂ ਸੰਨ ਫਾਰਮਾ ਕੰਪਨੀ ਦੇ ਸਹਿਯੋਗ ਨਾਲ ਦੂਜੀ ਸੀਐਮਈ (ਕੰਟੀਨਿਊਇੰਗ ਮੈਡੀਕਲ ਐਜੂਕੇਸ਼ਨ) ਦਾ ਆਯੋਜਨ ਗਿੱਦੜਬਾਹਾ ਵਿਖੇ ਕੀਤਾ ਗਿਆ। ਇਸ ਪ੍ਰੋਗਰਾਮ ਦੌਰਾਨ ਮਾਹਿਰ ਡਾਕਟਰਾਂ ਨੇ ਮੈਡੀਕਲ ਖੇਤਰ ਦੀਆਂ ਨਵੀਆਂ ਖੋਜਾਂ ਬਾਰੇ ਜਾਣਕਾਰੀ ਹਾਜਰੀਨ ਨਾਲ ਸਾਂਝੀ ਕੀਤੀ। ਇਸ ਮੌਕੇ ਉਚੇਚੇ ਤੌਰ ’ਤੇ ਪੁੱਜੇ ਡੀਐਮ ਗੈਸਟਰੋ ਡਾ. ਗੁਰਸੇਵਕ ਸਿੰਘ ਨੇ ਗੈਸਟ੍ਰਿਕ (ਪੇਟ ਦੀਆਂ) ਸਮੱਸਿਆਵਾਂ ਅਤੇ ਬਿਨਾਂ ਕਿਸੇ ਓਪਨ ਸਰਜਰੀ ਦੇ ਵਜ਼ਨ ਘਟਾਉਣ ਦੀਆਂ ਨਵੀਨਤਮ ਤਕਨੀਕਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ’ਚ ਆਧੁਨਿਕ ਵਿਧੀਆਂ ਅਤੇ ਤਕਨੀਕ ਰਾਹੀਂ ਗੰਭੀਰ ਬਿਮਾਰੀਆਂ ਦਾ ਇਲਾਜ ਆਸਾਨ ਹੋ ਗਿਆ ਹੈ। ਇਸ ਮੌਕੇ ਆਈਐਮਏ ਗਿੱਦੜਬਾਹਾ ਦੇ ਪ੍ਰਧਾਨ ਡਾ. ਕੇਕੇ ਸਿੰਗਲਾ, ਸੰਨ ਫਾਰਮਾ ਕੰਪਨੀ ਦੇ ਪ੍ਰਤੀਨਿਧੀ ਗੌਰਵ ਨਾਗਪਾਲ ਅਤੇ ਸਾਹਿਲ ਸ਼ਰਮਾ ਵੱਲੋਂ ਡਾ. ਗੁਰਸੇਵਕ ਸਿੰਘ ਅਤੇ ਉਨ੍ਹਾਂ ਦੀ ਟੀਮ ਦਾ ਉਚੇਚੇ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਧਾਨ ਡਾ. ਕੇਕੇ ਸਿੰਗਲਾ, ਡਾ. ਐਚਐਨ ਸਿੰਘ, ਡਾ. ਰਾਜੀਵ ਜੈਨ, ਡਾ. ਸਵਰਨ ਸਿੰਗਲਾ, ਡਾ. ਮੰਜੂ ਬਾਂਸਲ, ਡਾ.ਮੋਨਿਕਾ ਜੈਨ, ਡਾ. ਜਗਦੀਸ਼ ਗੋਇਲ, ਡਾ. ਰਾਜ ਬਾਂਸਲ, ਡਾ. ਅਨੂਪ ਬਾਂਸਲ, ਡਾ. ਸਲੇਸ਼ ਪੁਰੀ, ਡਾ. ਨੀਲਮ ਪੁਰੀ, ਡਾ. ਅੰਕੁਸ਼, ਡਾ. ਮੀਨਾਕਸ਼ੀ, ਡਾ. ਭੂਪੇਸ਼ ਗੋਇਲ, ਡਾ. ਵਰੁਣ ਬਾਂਸਲ ਅਤੇ ਡਾ. ਸਤਿੰਦਰ (ਡੀਐਮ ਗੈਸਟਰੋ) ਸਮੇਤ ਆਈਐਮਏ ਗਿੱਦੜਬਾਹਾ ਸ਼ਾਖਾ ਦੇ ਸਮੂਹ ਮੈਂਬਰਾਂ ਨੇ ਸ਼ਿਰਕਤ ਕੀਤੀ।